'ਕੋਰੋਨਾ ਵਾਇਰਸ' ਦੇ ਚਲਦਿਆਂ 'ਇੱਕੋ ਮਿੱਕੇ' ਤੇ 'ਚੱਲ ਮੇਰਾ ਪੁੱਤ 2' 'ਤੇ ਪਵੇਗਾ ਵੱਡਾ ਅਸਰ

3/14/2020 1:59:50 PM

ਜਲੰਧਰ (ਬਿਊਰੋ)— ਦੁਨੀਆ ਭਰ 'ਚ 'ਕੋਰੋਨਾ ਵਾਇਰਸ' ਦਾ ਖੌਫ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਹੁਣ ਇਸ ਦਾ ਅਸਰ ਪੰਜਾਬੀ ਫਿਲਮਾਂ 'ਤੇ ਵੀ ਦੇਖਣ ਨੂੰ ਮਿਲ ਰਿਹਾ ਹੈ। ਬੀਤੇ ਦਿਨੀਂ ਪੰਜਾਬੀ ਫਿਲਮ ਇੰਡਸਟਰੀ ਦੀਆਂ ਦੋ ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ, ਜਿਨ੍ਹਾਂ ਨੂੰ ਹੁਣ 'ਕੋਰੋਨਾ ਵਾਇਰਸ' ਦੀ ਮਾਰ ਝੱਲਣੀ ਪੈ ਰਹੀ ਹੈ। 13 ਮਾਰਚ ਨੂੰ ਡਾ. ਸਤਿੰਦਰ ਸਰਤਾਜ ਦੀ ਫਿਲਮ 'ਇੱਕੋ-ਮਿੱਕੇ' ਅਤੇ ਅਮਰਿੰਦਰ ਗਿੱਲ ਦੀ ਫਿਲਮ 'ਚੱਲ ਮੇਰਾ ਪੁੱਤ 2' ਰਿਲੀਜ਼ ਹੋਈ। 'ਕੋਰੋਨਾ ਵਾਇਰਸ' ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਰੈਸਟੋਰੈਂਟ ਤੇ ਜਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ।

ਪੰਜਾਬ ਦੇ ਸਿਨੇਮਾਘਰਾਂ 'ਚ ਲੱਗੀਆਂ ਇਨ੍ਹਾਂ ਦੋਵਾਂ ਫਿਲਮਾਂ ਨੂੰ ਪਹਿਲੇ ਦਿਨ ਚੰਗੇ ਦਰਸ਼ਕ ਨਸੀਬ ਹੋਏ ਪਰ ਹੁਣ ਲੱਗਦਾ ਹੈ ਕਿ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਗਏ ਸਿਨੇਮਾ ਹਾਲ ਨੂੰ ਬੰਦ ਕਰਨ ਦੇ ਹੁਕਮ ਕਾਰਨ ਇਨ੍ਹਾਂ ਫਿਲਮਾਂ ਨੂੰ 'ਕੋਰੋਨਾ ਵਾਇਰਸ' ਦੀ ਮਾਰ ਝੱਲਣੀ ਪਵੇਗੀ। ਸਿਨੇਮਾ ਹਾਲ ਬੰਦ ਕਰਨ ਦੇ ਹੁਕਮ ਨਾਲ ਫਿਲਮ ਪ੍ਰੋਡਿਊਸਰਾਂ ਨੂੰ ਵੱਡਾ ਘਾਟਾ ਸਹਿਣਾ ਪੈ ਸਕਦਾ ਹੈ ਪਰ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਸਰਕਾਰ ਵਲੋਂ ਇਹ ਕਦਮ ਉਠਾਇਆ ਗਿਆ ਹੈ। ਫਿਲਮਾਂ ਨਾਲ ਸਬੰਧਤ ਵਿਅਕਤੀਆਂ ਵਲੋਂ ਫਿਲਹਾਲ ਇਨ੍ਹਾਂ ਫਿਲਮਾਂ ਨੂੰ ਭਵਿੱਖ 'ਚ ਰਿਲੀਜ਼ ਕਰਨ ਜਾਂ ਚੱਲ ਰਹੇ ਸ਼ੋਅਜ਼ ਬੰਦ ਕਰਨ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।

ਦੱਸਣਯੋਗ ਹੈ ਕਿ 13 ਮਾਰਚ ਨੂੰ ਰਿਲੀਜ਼ ਹੋਈਆਂ 'ਇੱਕੋ ਮਿੱਕੇ' ਤੇ 'ਚੱਲ ਮੇਰਾ ਪੁੱਤ 2' ਤੋਂ ਇਲਾਵਾ ਪੰਜਾਬ ਦੇ ਸਿਨੇਮਾਘਰਾਂ 'ਚ 'ਜੋਰਾ : ਦਿ ਸੈਕਿੰਡ ਚੈਪਟਰ' ਤੇ 'ਸੁਫਨਾ' ਵਰਗੀਆਂ ਫਿਲਮਾਂ ਵੀ ਲੱਗੀਆਂ ਹੋਈਆਂ ਹਨ। ਫਿਲਹਾਲ 31 ਮਾਰਚ ਤਕ ਸਿਨੇਮਾਘਰਾਂ ਨੂੰ ਬੰਦ ਕਰਨ ਦੇ ਹੁਕਮ ਪੰਜਾਬ ਸਰਕਾਰ ਵਲੋਂ ਦਿੱਤੇ ਗਏ ਹਨ ਤੇ ਆਉਣ ਵਾਲੇ ਸਮੇਂ 'ਚ ਜੇਕਰ ਕੋਰੋਨਾ ਵਾਇਰਸ 'ਤੇ ਕਾਬੂ ਨਹੀਂ ਪਾਇਆ ਜਾਂਦਾ ਤਾਂ ਇਹ ਸਮਾਂ ਹੋਰ ਵੀ ਵਧਾ ਦਿੱਤਾ ਜਾਵੇਗਾ। ਉਥੇ ਪੰਜਾਬ ਦੇ ਨਾਲ ਭਾਰਤ ਦੇ ਹੋਰਨਾਂ ਸੂਬਿਆਂ 'ਚ ਵੀ ਇਹ ਹੁਕਮ ਜਾਰੀ ਹਨ।

 

ਇਹ ਵੀ ਪੜ੍ਹੋ : ਗਾਇਕ ਗੁਰੂ ਰੰਧਾਵਾ ਨੇ ਰਚਿਆ ਇਤਿਹਾਸ, ਵਧਾਇਆ 'ਸੰਗੀਤ ਜਗਤ' ਦਾ ਮਾਣ

 

B'DAY SPL : ਰਣਜੀਤ ਸਿੰਘ ਬਾਜਵਾ ਤੋਂ ਬਣੇ ਰਣਜੀਤ ਬਾਵਾ, ਜਾਣੋ ਜ਼ਿੰਦਗੀ ਦੇ ਖਾਸ ਕਿੱਸੇਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News