'ਕੋਰੋਨਾ ਵਾਇਰਸ' 'ਤੇ ਬੋਲੇ ਅਨਮੋਲ ਕਵਾਤਰਾ, ਸਰਕਾਰ ਨੂੰ ਕੀਤੇ ਤਿੱਖੇ ਸਵਾਲ (ਵੀਡੀਓ)

3/20/2020 1:11:26 PM

ਜਲੰਧਰ (ਬਿਊਰੋ) : ਦੁਨੀਆ ਭਰ 'ਕੋਰੋਨਾ ਵਾਇਰਸ' ਕਰਕੇ ਦਹਿਸ਼ਤ 'ਚ ਹੈ। ਹੁਣ ਇਸ ਦੀ ਮਾਰ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੀ ਦੇਖਣ ਨੂੰ ਮਿਲ ਰਹੀ ਹੈ। ਹੁਣ ਤੱਕ ਭਾਰਤ 'ਚ 'ਕੋਰੋਨਾ ਵਾਇਰਸ' ਕਾਰਨ 5 ਮੌਤਾਂ ਹੋ ਚੁੱਕੀਆਂ ਹਨ। ਹਾਲ ਹੀ 'ਚ ਪੰਜਾਬੀ ਗਾਇਕ ਤੇ ਸਮਾਜ ਸੇਵਕ ਅਨਮੋਲ ਕਵਾਤਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਾਈਵ ਹੋ ਕੇ 'ਕੋਰੋਨਾ ਵਾਇਰਸ' ਪ੍ਰਤੀ ਲੋਕਾਂ ਨੂੰ ਨਾ ਸਿਰਫ ਜਾਗਰੂਕ ਕੀਤਾ ਸਗੋ ਸਰਕਾਰ ਨੂੰ ਰੱਜ ਕੇ ਭੰਡਿਆ ਵੀ ਹੈ। ਉਨ੍ਹਾਂ ਨੇ ਸਰਕਾਰਾਂ ਨੂੰ 'ਤੇ ਤਿੱਖੇ ਸਵਾਲ ਵੀ ਕੀਤੇ ਹਨ ਅਤੇ ਆਮ ਜਨਤਾ ਅੱਗੇ ਸਰਕਾਰ ਦੀਆਂ ਪੋਲ੍ਹਾਂ ਖੋਲ੍ਹੀਆਂ ਹਨ। ਇਸ ਦੌਰਾਨ ਅਨਮੋਲ ਕਵਾਤਰਾ ਨੇ ਕਿਹਾ, ''ਜਿਹੜਾ ਮਾਸਕ 2 ਰੁਪਏ ਦਾ ਮਾਰਕਿਟ 'ਚ ਵਿਕਦਾ ਸੀ, ਅੱਜ ਉਹ 200 ਦਾ ਵੇਚਿਆ ਜਾ ਰਿਹਾ ਹੈ। ਇਸ 'ਤੇ ਕੌਣ ਨੱਥ ਪਾਵੇਗਾ, ਅਸੀਂ ਜਾਂ ਸਾਡੀ ਸਰਕਾਰ? ਕੋਰੋਨਾ ਨਾਲ ਲੜਨ ਲਈ ਪੰਜਾਬ ਸਰਕਾਰ ਪੂਰੀ ਤਰ੍ਹਾਂ ਤਿਆਰ ਹੈ, ਇਹ ਸਿਰਫ ਆਖਣ ਦੀਆਂ ਗੱਲ੍ਹਾਂ ਹਨ। ਹਸਪਤਾਲ 'ਚ ਕੋਈ ਬੈੱਡ ਨਹੀਂ ਹੈ ਤੇ ਸਾਡੀ ਸਰਕਾਰ ਕਹਿੰਦੀ ਹੈ ਕਿ ਅਸੀਂ ਪੁਖਤਾ ਇੰਤਜ਼ਾਮ ਕੀਤੇ ਹਨ।'' ਇਸ ਤੋਂ ਇਲਾਵਾ ਅਨਮੋਲ ਨੇ ਕਿਹਾ ਕਿ ਸਾਡੀ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਮਾਸਕ, ਸਨੈਟਾਈਜ਼ਰ ਨੂੰ ਸਰਕਾਰੀ ਡਿਪੂਆਂ 'ਚ ਮੁਹੱਈਆ ਕਰਵਾਏ ਤਾਂਕਿ ਗਰੀਬ ਲੋਕਾਂ ਨੂੰ ਇਸ ਦਾ ਫਾਇਦਾ ਹੋ ਸਕੇ।

ਦੱਸਣਯੋਗ ਹੈ ਕਿ ਕੋਰੋਨਾ ਵਾਇਰਸ ਇਕ ਮਹਾਮਾਰੀ ਹੈ, ਜਿਸ ਦਾ ਇਲਾਜ ਹਾਲੇ ਤੱਕ ਨਹੀਂ ਲੱਭਿਆ। ਇਸ ਮਹਾਮਾਰੀ ਤੋਂ ਬਚਣ ਲਈ ਫਿਲਮੀ ਸਿਤਾਰਿਆਂ ਦੇ ਨਾਲ ਪੰਜਾਬੀ ਸਿਤਾਰੇ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ ਅਤੇ ਦੱਸ ਰਹੇ ਹਨ ਕਿ ਕਿਵੇਂ ਲੋਕ ਆਪਣੇ-ਆਪ ਨੂੰ ਇਸ ਮਹਾਮਾਰੀ ਤੋਂ ਬਚਾਉਣ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News