ਪੰਜਾਬੀ ਕਲਾਕਾਰਾਂ ਦੀ ਸ਼ਾਨਦਾਰ ਪਹਿਲ, ਆਪੋ-ਆਪਣੇ ਪਿੰਡਾਂ ''ਚ ਵੰਡ ਰਹੇ ਨੇ ਰਾਸ਼ਨ (ਵੀਡੀਓ)

3/30/2020 11:45:47 AM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਦੇ ਕਹਿਰ ਦੁਨੀਆਂ ਭਰ ਵਿਚ ਜ਼ਾਰੀ ਹੈ ਅਤੇ ਕਈ ਲੋਕ ਇਸ ਨਾ-ਮੁਰਾਦ ਬਿਮਾਰੀ ਦਾ ਸ਼ਿਕਾਰ ਹੋ ਚੁੱਕੇ ਹਨ । ਭਾਰਤ ਵਿਚ ਵੀ ਇਸ ਬਿਮਾਰੀ ਨੇ ਆਪਣੇ ਪੈਰ ਪਸਾਰ ਲਏ ਹਨ, ਜਿਸ ਤੋਂ ਬਾਅਦ ਗਰੀਬ ਲੋਕਾਂ ਲਈ ਕਾਫੀ ਮੁਸ਼ਿਕਲਾਂ ਖੜ੍ਹੀਆਂ ਹੋ ਰਹੀਆਂ ਹਨ। ਲੋਕਾਂ ਦੀ ਇਸ ਮੁਸ਼ਕਿਲ ਘੜੀ ਵਿਚ ਪੰਜਾਬੀ ਸਿਤਾਰੇ ਅੱਗੇ ਆ ਰਹੇ ਹਨ ਅਤੇ ਉਨ੍ਹਾਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡ ਰਹੇ ਹਨ। ਹਾਲ ਵਿਚ ਅੰਮ੍ਰਿਤ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ ਵਿਚ ਉਹ ਪਿੰਡ ਵਾਸੀਆਂ ਨੂੰ ਰਾਸ਼ਨ  ਵੰਡਦੇ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Mera pind mere lok😘 mere pind GONIANA de lorh vand parivaara nu zaroori rashan vandeya geya..hale jo parivaar reh v gye ohna da naam note kita geya and next update ch ohna de ghar raashan te smaan provide kraavange🙏🏽 Let's fight together🙏🏽

A post shared by Amrit Maan (@amritmaan106) on Mar 29, 2020 at 1:52am PDT

ਇਸ ਵੀਡੀਓ ਨੂੰ ਪੋਸਟ ਕਰਦਿਆਂ ਅੰਮ੍ਰਿਤ ਮਾਨ ਨੇ ਲਿਖਿਆ- ''ਮੇਰੇ ਪਿੰਡ ਗੋਨਿਆਣਾ ਦੇ ਲੋੜਵੰਦ ਪਰਿਵਾਰਾਂ ਨੂੰ ਜ਼ਰੂਰੀ ਰਾਸ਼ਨ ਵੰਡਿਆ ਗਿਆ। ਹਾਲੇ ਜਿਹੜੇ ਪਰਿਵਾਰ ਰਹਿ ਗਏ ਹਨ, ਉਨ੍ਹਾਂ ਦੇ ਨਾਂ ਨੋਟ ਕਰ ਲਾਏ ਗਏ ਹਨ ਅਤੇ ਅਗਲੀ ਜਾਣਕਾਰੀ ਜਲਦ ਦਿੰਦੇ ਹਾਂ। ਜਲਦ ਹੀ ਉਨ੍ਹਾਂ ਘਰ ਰਾਸ਼ਨ ਅਤੇ ਸਮਾਨ ਮੁਹਇਆ ਕਾਰਵਾਂਗੇ। ਮਿਲ ਕੇ ਇਸ ਮੁਸੀਬਤ ਦੀ ਘੜੀ ਵਿਚ ਲੜਾਂਗੇ।

 
 
 
 
 
 
 
 
 
 
 
 
 
 

Kal saadi team de member GONIANA pind vich rehnde ghatto ghatt 100 gareeb ya lorh vand parivaara nu RAASHAN/GROCERIES provide karnge ji..jinne joge v asi haige aa asi apne lokaan de naal aa..aao saare ikk jutt ho ke mushkil waqt da saahmna kariye🙏🏽

A post shared by Amrit Maan (@amritmaan106) on Mar 28, 2020 at 7:31am PDT

ਇਸ ਤੋਂ ਇਲਾਵਾ ਗਗਨ ਕੋਕਰੀ ਨੇ ਆਪਣੇ ਪਿੰਡ ਵਾਸੀਆਂ ਨੂੰ ਰਾਸ਼ਨ ਵੰਡਿਆ, ਜਿਸ ਦੀ ਵੀਡੀਓ ਉਨ੍ਹਾਂ ਨੇ ਸੋਸ਼ਲ ਅਕਾਊਂਟ 'ਤੇ ਪੋਸਟ ਕੀਤੀ ਹੈ। 

 
 
 
 
 
 
 
 
 
 
 
 
 
 

Apne apne pind vich sab nu pata hunda reality ki a Te Kis nu actual ch jaroorat hai so avde avde pind di panchyat nu sehyog dio SARKAARI fund di wait na Karo oh jad au boht vadia Gall hou but haje Shayad boht ghar jis ch roti ni ban di ohna nu urgent lod a 🙏 GUZARISH karda Har ik STABLE family nu k Es time help Karo , These families dont have any source of income so we must unite to give them food 🙏

A post shared by Gagan Kokri (@gagankokri) on Mar 28, 2020 at 6:43am PDT

ਗਾਇਕ ਅਤੇ ਅਦਾਕਾਰ ਨਿੰਜਾ ਨੇ ਵੀ 'ਕੋਰੋਨਾ ਵਾਇਰਸ' ਦੀ ਮਾਰ ਝੱਲ ਰਹੇ ਗਰੀਬ ਲੋਕਾਂ ਨੂੰ ਰਾਸ਼ਨ ਤੇ ਜ਼ਰੂਰੀ ਵਸਤਾਂ ਵੰਡ ਕੇ ਉਨ੍ਹਾਂ ਦੀ ਮਦਦ ਕੀਤੀ। 

 
 
 
 
 
 
 
 
 
 
 
 
 
 

Ajo Sare Ral Ek Jariya Baniye Dana Pani Pohchaan Da 🤝 #PunjabPolice #salute #SarbatdaBhala

A post shared by NINJA (@its_ninja) on Mar 29, 2020 at 10:48am PDT

ਦੱਸਣਯੋਗ ਹੈ ਕਿ ਬੀਤੇ ਪੂਰੇ ਹਫਤੇ ਤੋਂ ਦੇਸ਼ਭਰ ਨੂੰ  21 ਦਿਨਾਂ ਲਈ 'ਲੌਕਡਾਊਨ' ਕੀਤਾ ਹੋਇਆ ਹੈ। ਪੰਜਾਬ ਸਰਕਾਰ ਨੇ ਸੂਬੇ ਵਿਚ ਕਰਫਿਊ ਲਾਇਆ ਹੋਇਆ ਹੈ, ਜਿਸ ਦੇ ਚਲਦਿਆ ਆਮ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਭ ਤੋਂ ਜ਼ਿਆਦਾ ਉਨ੍ਹਾਂ ਲੋਕਾਂ ਨੂੰ ਮੁਸ਼ਕਿਲਾਂ ਆ ਰਹੀਆਂ ਹਨ, ਜਿਹੜੇ ਰੋਜ਼ਾਨਾ ਦਿਹਾੜੀ ਕਰਕੇ ਆਪਣੇ ਘਰ ਦਾ ਚੁੱਲ੍ਹਾ ਜਲਾਉਂਦੇ ਹਨ। 

 
 
 
 
 
 
 
 
 
 
 
 
 
 

Tohanu kitte v Mohali Ya aas paas de area ch koi parivaar milda lorhwand jehra roti to wanjha howe Mere instagram te msg kr k dsso asi sare jane rall k koshish kra ge k koi v priwaar bookha na sove #SarbatDaBhala🙏🏻 #Punjabpolice

A post shared by NINJA (@its_ninja) on Mar 29, 2020 at 4:33am PDT



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News