ਗਾਇਕਾ ਕੌਰ ਬੀ ਨੂੰ ਜੱਦੀ ਪਿੰਡ 'ਚ ਕੀਤਾ ਗਿਆ 'ਏਕਾਂਤਵਾਸ'

4/11/2020 1:17:35 PM

ਸੰਗਰੂਰ,ਮੂਣਕ (ਬੇਦੀ) - ਮਸ਼ਹੂਰ ਪੰਜਾਬੀ ਗਾਇਕਾ ਬਲਜਿੰਦਰ ਕੌਰ ਉਰਫ ਕੌਰ ਬੀ ਨੂੰ ਉਨ੍ਹਾਂ ਦੇ ਜੱਦੀ ਪਿੰਡ ਨਵਾਂ ਗਾਓਂ ਵਿਖੇ ਇਕਾਂਤ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਐਸ.ਐਮ.ਓ. ਡਾਕਟਰ ਰਜੇਸ਼ ਕੁਮਾਰ ਨੇ ਦੱਸਿਆ ਕਿ ਗਾਇਕਾ ਕੌਰ ਬੀ ਜੋ ਕਿ 'ਕੋਰੋਨਾ ਵਾਇਰਸ' ਦੇ ਹੋਟਸਪੋਟ ਏਰੀਏ ਮੋਹਾਲੀ ਵਿਖੇ ਰਹਿ ਰਹੀ ਸੀ, ਇਹ 30 ਮਾਰਚ ਨੂੰ ਆਪਣੇ ਜੱਦੀ ਪਿੰਡ ਨਵਾਂ ਗਾਓਂ ਸਬ ਡਿਵੀਜ਼ਨ ਮੂਣਕ ਵਿਖੇ ਆਪਣੇ ਘਰ ਆਈ। ਅੱਜ ਇਸਦੇ ਆਉਣ ਦੀ ਸ਼ੁਹ ਮਿਲਣ 'ਤੇ ਪੁਲਸ ਅਤੇ ਸਿਹਤ ਪ੍ਰਸ਼ਾਸ਼ਨ ਨੇ ਰੇਡ ਕਰਕੇ ਕੌਰ ਬੀ ਨੂੰ ਘਰ ਵਿਚ ਏਕਾਂਤ ਵਾਸ ਵਿਚ ਰਹਿਣ ਲਈ ਕਿਹਾ। 

ਜਾਣਕਾਰੀ ਦਿੰਦਿਆਂ ਬਲਾਕ ਐਜੂਕੇਟਰ ਹਰਦੀਪ ਜਿੰਦਲ ਨੇ ਦੱਸਿਆ ਕਿ ਕੌਰ ਬੀ ਨੂੰ ਬਿਨਾ ਦੱਸੇ ਆਉਣ ਬਾਰੇ ਪੁੱਛਿਆ ਗਿਆ ਤਾ ਉਨ੍ਹਾਂ ਨੇ ਕਿਹਾ ਕਿ ਆਪਣੇ-ਆਪ ਨੂੰ ਘਰ ਵਿਚ ਹੀ ਸੁਰੱਖਿਅਤ ਮਹਿਸੂਸ ਹੋ ਰਹੀ ਸੀ। ਉਨ੍ਹਾਂ ਨੇ ਦੱਸਿਆ ਕਿ ਅੱਜ 55 ਵਿਅਕਤੀ ਏਕਾਂਤਵਾਸ ਕੀਤੇ ਗਏ ਹਨ। ਇਸ ਮੌਕੇ ਐਸ. ਆਈ.ਅਸ਼ੋਕ ਕੁਮਾਰ, ਗਗਨਦੀਪ ਸਿੰਘ, ਸੁਖਵਿੰਦਰ ਕੌਰ ਅਤੇ ਸਿਹਤ ਵਿਭਾਗ, ਪੁਲਸ ਵਿਭਾਗ ਅਤੇ ਐਗਰੋ ਵਿਭਾਗ ਦੇ ਮੁਲਾਜ਼ਮ ਹਾਜ਼ਰ ਸਨ।

ਦੱਸਣਯੋਗ ਹੈ ਕਿ ਪੰਜਾਬ ਵਿਚ ਹੁਣ ਤਕ 151 ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਜਦੋਂਕਿ 'ਕੋਰੋਨਾ ਵਾਇਰਸ' ਕਰਕੇ 12 ਲੋਕਾਂ ਦੀ ਮੌਤ ਹੋ ਚੁੱਕੀ ਹੈ।    ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News