ਜਿੱਤ ਤੋਂ ਬਾਅਦ ਬਠਿੰਡਾ ਪਹੁੰਚੇ ਸੰਨੀ ਹਿੰਦੁਸਤਾਨੀ, ਦੱਸਿਆ ਆਉਣ ਵਾਲੇ ਪ੍ਰੋਜੈਕਟਸ ਬਾਰੇ

2/28/2020 2:57:52 PM

ਜਲੰਧਰ (ਕੁਣਾਲ ਬਾਂਸਲ) — 'ਇੰਡੀਅਨ ਆਈਡਲ 11' ਜਿੱਤਣ ਤੋਂ ਬਾਅਦ ਸੰਨੀ ਹਿੰਦੁਸਤਾਨੀ ਅੱਜ ਬਠਿੰਡਾ ਪਹੁੰਚੇ, ਜਿਥੇ ਉਨ੍ਹਾਂ ਨਾਲ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਸੰਨੀ ਨੇ ਕਿਹਾ, ''ਮੈਂ ਇਸ ਮੁਕਾਮ 'ਤੇ ਆਪਣੀ ਮਾਂ ਅਤੇ ਲੋਕਾਂ ਦੀਆਂ ਦੁਆਵਾਂ ਦੇ ਸਦਕਾ ਪਹੁੰਚਿਆ ਹਾਂ।
PunjabKesari
ਜਲਦ ਹੀ ਲੋਕਾਂ ਨੂੰ ਮੇਰੇ ਪੰਜਾਬੀ ਗੀਤ ਵੀ ਸੁਣਨ ਨੂੰ ਮਿਲਣਗੇ, ਜਿਨ੍ਹਾਂ ਨਾਲ 'ਇੰਡੀਅਨ ਆਈਡਲ 11' ਦੀਆਂ ਮੇਰੀਆਂ ਯਾਦਾਂ ਜੁੜੀਆਂ ਹੋਈਆਂ ਹਨ। ਇਨ੍ਹਾਂ ਯਾਦਾਂ ਨੂੰ ਮੈਂ ਕਦੇ ਵੀ ਭੁਲਾ ਨਹੀਂ ਸਕਦਾ।''
PunjabKesari
ਦੱਸ ਦਈਏ ਕਿ ਆਉਣ ਵਾਲੇ ਕੁਝ ਦਿਨ ਤੱਕ ਸੰਨੀ ਹਿੰਦੁਸਤਾਨੀ ਲੰਡਨ ਲਈ ਰਵਾਨਾ ਹੋਣਗੇ। ਲੰਡਨ 'ਚ ਉਨ੍ਹਾਂ ਦਾ ਲਾਈਵ ਸ਼ੋਅ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਪ੍ਰੈੱਸ ਕਾਨਫਰੰਸ ਦੌਰਾਨ ਦਿੱਤੀ।
PunjabKesari
ਦੱਸਣਯੋਗ ਹੈ ਕਿ ਸੰਨੀ ਹਿੰਦੁਸਤਾਨੀ ਪੰਜਾਬ ਦੇ ਬਠਿੰਡਾ ਸ਼ਹਿਰ ਦਾ ਰਹਿਣ ਵਾਲਾ ਹੈ। ਸੰਨੀ ਪਹਿਲਾਂ ਬੂਟ ਪਾਲਿਸ਼ ਕਰਕੇ ਘਰ ਦਾ ਗੁਜ਼ਾਰਾ ਕਰਦੇ ਸਨ ਅਤੇ ਉਨ੍ਹਾਂ ਦੀ ਮਾਤਾ ਗੁਬਾਰੇ ਵੇਚਦੇ ਹੁੰਦੇ ਸਨ। ਸੰਨੀ ਨੇ ਗਾਇਕੀ ਦੀ ਕੋਈ ਵੀ ਪ੍ਰੋਫਸ਼ੈਨਲ ਸਿਖਲਾਈ ਨਹੀਂ ਲਈ ਸਗੋਂ ਸੁਣ-ਸੁਣ ਕੇ ਮਿਊਜ਼ਿਕ ਸਿੱਖਿਆ।
PunjabKesari

ਬੂਟ ਪਾਲਿਸ਼ ਤੋਂ ਇੰਡੀਅਨ ਆਈਡਲ ਦੇ ਮੰਚ ਤੱਕ ਪਹੁੰਚਣ ਦਾ ਸਫਰ ਬਠਿੰਡਾ ਦੇ ਸੰਨੀ ਹਿੰਦੁਸਤਾਨੀ ਲਈ ਕਿਸੇ ਸੁਪਨੇ ਦੇ ਪੂਰੇ ਹੋਣ ਵਰਗਾ ਹੈ। ਪ੍ਰਤਿਭਾ ਤੇ ਮਿਹਨਤ ਨਾਲ ਇਸ ਮੁਕਾਮ ਤੱਕ ਪਹੁੰਚਣ ਵਾਲੇ ਸੰਨੀ ਨੇ ਆਪਣੀ ਬੁਲੰਦ ਆਵਾਜ਼ ਨਾਲ ਸਭ ਨੂੰ ਮੁਰੀਦ ਬਣਾਇਆ ਹੋਇਆ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News