ਨੋਟਿਸ ਤੋਂ ਬਾਅਦ ਅੱਜ ਪੇਸ਼ ਹੋਣਗੇ ਕਰਨ ਔਜਲਾ

12/2/2019 1:04:19 AM

ਮੋਹਾਲੀ, (ਰਾਣਾ)— ਵਾਇਲੇਸ਼ਨ ਦੇ ਚਲਾਨ ਕੇਸ 'ਚ ਕਰਨ ਔਜਲਾ ਨੇ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਸ ਦਾ ਲੁਧਿਆਣਾ 'ਚ ਸ਼ੋਅ ਹੈ, ਜਿਸ ਕਾਰਨ ਉਹ ਹੁਣ ਸੋਮਵਾਰ ਮੋਹਾਲੀ ਪੁਲਸ ਦੇ ਕੋਲ ਆਏਗਾ। ਉਥੇ ਹੀ 5 ਹੋਰ ਵਾਹਨ ਚਾਲਕਾਂ ਨੇ ਨੋਟਿਸ ਤੋਂ ਬਾਅਦ ਪੁਲਸ ਕੋਲ ਜਾ ਕੇ ਹਾਜ਼ਰੀ ਲਗਵਾ ਦਿੱਤੀ ਪਰ ਅਜੇ ਵੀ 3 ਵਾਹਨ ਚਾਲਕ ਪੁਲਸ ਕੋਲ ਨਹੀਂ ਪਹੁੰਚੇ, ਜਿਨ੍ਹਾਂ ਕੋਲ ਹੁਣ 24 ਘੰਟਿਆਂ ਦਾ ਸਮਾਂ ਬਚਿਆ ਹੈ। ਜਦੋਂ ਤਕ ਪੰਜਾਬੀ ਸਿੰਗਰ ਕਰਨ ਔਜਲਾ ਪੁਲਸ ਕੋਲ ਆ ਕੇ ਹਾਜ਼ਰੀ ਨਹੀਂ ਲਗਵਾਉਂਦਾ, ਉਦੋਂ ਤਕ ਪੁਲਸ ਵੀ ਉਸ ਨੂੰ ਸੁੱਖ ਦਾ ਸਾਹ ਨਹੀਂ ਲੈਣ ਦੇਵੇਗੀ। ਪੁਲਸ ਨੇ ਸ਼ੁੱਕਰਵਾਰ ਨੂੰ ਔਜਲਾ ਨੂੰ ਟਰੇਸ ਕਰ ਕੇ ਨੋਟਿਸ ਦਿੱਤਾ, ਜਿਸ 'ਤੇ ਸਿੰਗਰ ਨੇ ਜਲਦੀ ਹੀ ਪੁਲਸ ਨੂੰ ਆਫਿਸ ਵਿਚ ਆਉਣ ਲਈ ਕਿਹਾ। ਉਸ ਨੇ ਮੋਹਾਲੀ ਪੁਲਸ ਨੂੰ ਫੋਨ ਕਰ ਕੇ ਕਿਹਾ ਕਿ ਉਹ ਸ਼ਨੀਵਾਰ ਤੇ ਐਤਵਾਰ ਨਹੀਂ ਆ ਸਕਦਾ ਅਤੇ ਉਹ ਸੋਮਵਾਰ ਨੂੰ ਪਹੁੰਚੇਗਾ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

KamalJeet Singh

This news is Edited By KamalJeet Singh

Related News