ਦਿਲਪ੍ਰੀਤ ਦਾ ਵੱਡਾ ਖੁਲਾਸਾ, ਹਵਾਲਾ ਜ਼ਰੀਏ ਪਰਮੀਸ਼ ਨੇ ਦਿੱਤੇ 20 ਲੱਖ ਰੁਪਏ
7/18/2018 2:37:38 PM
ਚੰਡੀਗੜ੍ਹ (ਕੁਲਦੀਪ)— ਪਰਮੀਸ਼ ਵਰਮਾ ਇਕ ਵਾਰ ਫਿਰ ਮੁਸ਼ਕਿਲਾਂ 'ਚ ਘਿਰਦੇ ਨਜ਼ਰ ਆ ਰਹੇ ਹਨ। ਗੈਂਗਸਟਰ ਦਿਲਪ੍ਰੀਤ ਬਾਬਾ ਨੇ ਪੁਲਸ ਪੁੱਛਗਿੱਛ ਦੌਰਾਨ ਵੱਡਾ ਖੁਲਾਸਾ ਕੀਤਾ ਹੈ। ਪੁਲਸ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਉਨ੍ਹਾਂ ਦੱਸਿਆ ਕਿ ਪਰਮੀਸ਼ ਵਰਮਾ ਨੇ ਹਵਾਲਾ ਜ਼ਰੀਏ ਦਿੱਲੀ 'ਚ ਦਿਲਪ੍ਰੀਤ ਨੂੰ 20 ਲੱਖ ਰੁਪਏ ਦਿੱਤੇ ਸਨ।
ਐੱਸ. ਐੱਸ. ਪੀ. ਕੁਲਦੀਪ ਚਹਿਲ ਨੇ ਕਿਹਾ ਕਿ ਪਰਮੀਸ਼ ਨੂੰ ਹਮਲੇ ਤੋਂ ਬਾਅਦ 8-10 ਸੁਰੱਖਿਆ ਮੁਲਾਜ਼ਮ ਤੇ ਇਕ ਪਿਸਤੌਲ ਮੁਹੱਈਆ ਕਰਵਾਈ ਗਈ ਸੀ ਪਰ ਇਸ ਦੇ ਬਾਵਜੂਦ ਉਸ ਨੇ ਪੁਲਸ ਨੂੰ ਦੱਸੇ ਬਿਨਾਂ ਦਿਲਪ੍ਰੀਤ ਨੂੰ 20 ਲੱਖ ਰੁਪਏ ਹਵਾਲਾ ਜ਼ਰੀਏ ਦਿੱਤੇ। ਹੁਣ ਵੱਡਾ ਸਵਾਲ ਇਹ ਹੈ ਕਿ ਪਰਮੀਸ਼ ਨੇ ਫਿਰੌਤੀ ਦੀ ਰਕਮ ਦੇਣ ਦੀ ਗੱਲ ਪੁਲਸ ਨਾਲ ਸਾਂਝੀ ਕਿਉਂ ਨਹੀਂ ਕੀਤੀ? ਇਸ ਸਵਾਲ ਦੇ ਜਵਾਬ ਲਈ ਪੁਲਸ ਪਰਮੀਸ਼ ਵਰਮਾ ਤੋਂ ਛੇਤੀ ਹੀ ਪੁੱਛਗਿੱਛ ਕਰ ਸਕਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ