ਬੰਠਿਡਾ ''ਚ ਅੰਮ੍ਰਿਤ ਮਾਨ ਖਿਲਾਫ ਐੱਫ. ਆਈ. ਆਰ. ਦਰਜ, ਜਾਣੋ ਕੀ ਹੈ ਮਾਮਲਾ
3/21/2020 12:42:29 PM

ਜਲੰਧਰ (ਵਿਜੈ ਵਰਮਾ) — ਪੰਜਾਬੀ ਤੇ ਅਦਾਕਾਰ ਅੰਮ੍ਰਿਤ ਮਾਨ ਖਿਲਾਫ ਭੜਕਾਊ ਗੀਤ ਗਾਉਣ ਦੇ ਦੋਸ਼ 'ਚ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਵਕੀਲ ਨੇ ਥਾਣਾ ਨੇਹੀਆਂਵਾਲਾ 'ਚ ਮਾਮਲਾ ਦਰਜ ਕਰਵਾਇਆ ਹੈ। ਇਸ ਸ਼ਿਕਾਇਤ 'ਚ ਗਾਇਕ ਅੰਮ੍ਰਿਤ ਮਾਨ ਵਾਸੀ ਗੋਨਿਆਣਾ ਬੰਠਿਡਾ 'ਤੇ ਭੜਕਾਊ ਗੀਤ 'ਮੈਂ ਤੇ ਮੇਰੀ ਰਫਲ ਰਕਾਨੇ ਕੋਮਬੀਨੇਸ਼ਨ ਚੋਟੀ ਦਾ... ਵਰਗਾ ਨੇਚਰ ਜੱਟ ਦਾ ਵੈਰੀ ਫੜ੍ਹ-ਫੜ੍ਹ ਕੇ ਠੋਕੀ ਦਾ' ਖਿਲਾਫ ਧਾਰਾ 294 ਤੇ 504 ਦੇ ਤਹਿਤ ਮਾਮਲਾ ਦਰਜ ਹੋਇਆ ਹੈ। ਅੰਮ੍ਰਿਤ ਮਾਨ ਦੇ ਇਸ ਗੀਤ 'ਚ ਗੰਨ ਕਲਚਰ ਨੂੰ ਪ੍ਰਮੋਟ ਕੀਤਾ ਗਿਆ ਹੈ।
ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਅਜਿਹੇ ਗੀਤਾਂ 'ਤੇ ਪਾਬੰਧੀ ਲਾਈ ਹੋਈ ਹੈ। ਇਸ ਦੇ ਬਾਵਜੂਦ ਵੀ ਅਜਿਹੇ ਗੀਤ ਲਿਖੇ ਤੇ ਗਾਏ ਜਾ ਰਹੇ ਹਨ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ