ਸਿੱਧੂ ਮੂਸੇਵਾਲਾ ਦਾ ਸ਼ੋਅ ਰੱਦ ਹੋਣ ਦੇ ਬਾਵਜੂਦ ਸਪਾਂਸਰ ਕਰ ਰਹੇ ਨੇ ਮਨਮਾਨੀ, ਵੇਚ ਰਹੇ ਹਨ ਟਿਕਟਾਂ

2/28/2020 2:18:10 PM

ਜਲੰਧਰ (ਮ੍ਰਿਦੁਲ) — ਗੰਨ ਕਲਚਰ ਨੂੰ ਆਪਣੇ ਗੀਤਾਂ ਅਤੇ ਵੀਡੀਓ ਵਿਚ ਪ੍ਰਮੋਟ ਕਰਨ ਕਰਕੇ ਵਿਵਾਦਾਂ ਵਿਚ ਘਿਰੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਜਲੰਧਰ ਵਿਚ 29 ਫਰਵਰੀ ਨੂੰ ਗੁਰੂ ਗੋਬਿੰਦ ਸਿੰਘ ਸਟੇਡੀਅਮ ਵਿਚ ਹੋਣ ਵਾਲੇ ਸ਼ੋਅ ਨੂੰ ਲੈ ਕੇ ਮੁਸ਼ਕਲਾਂ ਅਜੇ ਵੀ ਬਰਕਰਾਰ ਹਨ। ਪੁਲਸ ਵਲੋਂ ਸਿੱਧੂ ਮੂਸੇਵਾਲਾ ਖਿਲਾਫ ਲੋਕਾਂ ਵਲੋਂ ਹਾਈ ਕੋਰਟ ਵਿਚ ਜਾਣ ਕਾਰਣ ਸ਼ੋਅ ਨੂੰ ਪ੍ਰਮਿਸ਼ਨ ਨਹੀਂ ਦਿੱਤੀ ਗਈ। ਸ਼ੋਅ ਦੇ ਸਪਾਂਸਰ ਅਜੇ ਵੀ ਸ਼ੋਅ ਕਰਨ ਲਈ ਸਿਆਸੀ ਸਿਫਾਰਸ਼ ਦਾ ਜ਼ੋਰ ਲਗਾ ਰਹੇ ਹਨ। ਹੁਣ ਹੈਰਾਨੀ ਦੀ ਗੱਲ ਹੈ ਕਿ ਜੇਕਰ ਸ਼ੋਅ ਕਿਸੇ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਾਂ ਕਿਸੇ ਹੋਰ ਜਗ੍ਹਾ 'ਤੇ ਹੁੰਦਾ ਹੋਵੇ ਤਾਂ ਮਾਣਯੋਗ ਹਾਈ ਕੋਰਟ ਤੋਂ ਵੱਡੀ ਰਾਜਨੀਤਕ ਸਿਫਾਰਸ਼ ਮੰਨੀ ਜਾਵੇਗੀ ਕਿਉਂਕਿ ਪੁਲਸ ਵਲੋਂ ਹਾਈ ਕੋਰਟ ਅਤੇ ਇਲਾਕਾ ਵਾਸੀਆਂ ਦੇ ਬਿਆਨ ਲੈਣ ਦੇ ਬਾਅਦ ਹਵਾਲਾ ਦੇ ਕੇ ਪ੍ਰਮਿਸ਼ਨ ਨਹੀਂ ਦਿੱਤੀ ਗਈ ਸੀ।
ਸ਼ੋਅ ਦੇ ਸਪਾਂਸਰ ਵਟਸਐਪ ਅਤੇ ਇੰਸਟਾਗ੍ਰਾਮ 'ਤੇ ਲੋਕਾਂ ਨੂੰ ਜਾਣਕਾਰੀ ਦੇ ਰਹੇ ਹਨ ਕਿ ਸ਼ੋਅ ਕੰਫਰਮ ਹੈ। ਇੰਨਾ ਹੀ ਨਹੀਂ, ਸਿੱਧੂ ਮੂਸੇਵਾਲਾ ਦੇ ਫੈਨਜ਼ ਨੂੰ ਟਿਕਟ ਤੱਕ ਵੇਚ ਰਹੇ ਹਨ। ਹਾਲਾਂਕਿ ਦੂਜੇ ਪਾਸੇ ਖੁਫੀਆ ਸੂਤਰਾਂ ਤੋਂ ਪਤਾ ਲੱਗਾ ਹੈ ਕਿ 'ਜਗ ਬਾਣੀ' ਦੇ ਕੋਲ ਸਿੱਧੂ ਮੂਸੇਵਾਲਾ ਦੇ ਇਕ ਫੈਨਜ਼ ਵਲੋਂ ਵਟਸਐਪ ਚੈਟ ਦਾ ਸਕ੍ਰੀਨ ਸ਼ਾਟ ਆਇਆ ਕਿ ਜਿਸ ਵਿਚ ਸ਼ੋਅ ਦੇ ਸਪਾਂਸਰ ਵਲੋਂ ਸ਼ਰੇਆਮ ਟਿਕਟ ਵੇਚੀ ਜਾ ਰਹੀ ਹੈ ਅਤੇ ਟਿਕਟ ਦੇ ਬਾਰੇ ਦੱਸਿਆ ਜਾ ਿਰਹਾ ਹੈ। ਇਹ ਸਕ੍ਰੀਨ ਅੱਜ ਦਾ ਹੀ ਹੈ, ਜਿਸ ਵਿਚ ਸ਼ੋਅ ਦੇ ਸਪਾਂਸਰ ਵਲੋਂ ਟਿਕਟ ਬਾਰੇ ਦੱਸਿਆ ਗਿਆ ਹੈ।
ਹੁਣ ਹੈਰਾਨੀ ਦਾ ਗੱਲ ਹੈ ਕਿ ਪੁਲਸ ਕਮਿਸ਼ਨਰ ਵਲੋਂ ਇਸ ਸ਼ੋਅ ਦੇ ਬਾਰੇ ਪ੍ਰਮਿਸ਼ਨ ਨਾ ਦੇਣ ਦੇ ਬਾਵਜੂਦ ਲੋਕਾਂ ਨੂੰ ਸ਼ੋਅ ਦੀ ਟਿਕਟ ਬਾਰੇ ਦੱਸਿਆ ਜਾ ਰਿਹਾ ਹੈ ਕਿਉਂਕਿ ਜੇਕਰ ਸ਼ੋਅ ਨਹੀਂ ਹੋਣ ਵਾਲਾ ਤਾਂ ਲੋਕਾਂ ਨੂੰ ਝੂਠੀ ਜਾਣਕਾਰੀ ਹੀ ਕਿਉਂ ਦਿੱਤੀ ਜਾ ਰਹੀ ਹੈ। ਇਹ ਸਵਾਲ ਆਪਣੇ-ਆਪ ਵਿਚ ਵੱਡਾ ਹੈ। ਹਾਲਾਂਕਿ ਸ਼ੋਅ ਦੇ ਸਪਾਂਸਰ ਵਲੋਂ ਹਜ਼ਾਰਾਂ ਲੋਕਾਂ ਨੂੰ ਝੂਠ ਬੋਲ ਕੇ ਪੈਸੇ ਇਕੱਠੇ ਕੀਤੇ ਜਾ ਰਹੇ ਹਨ।

ਇਹ ਹੈ ਮਾਮਲਾ
ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਅਤੇ ਮਨਕੀਰਤ ਔਲਖ ਖਿਲਾਫ ਪਿੰਡ ਮੂਸਾ ਵਿਚ ਭੜਕਾਊ ਗੀਤ ਗਾ ਕੇ ਨੌਜਵਾਨਾਂ ਨੂੰ ਭੜਕਾਉਣ ਦੇ ਦੋਸ਼ ਲਾਏ ਸਨ। ਜਿਸ ਨੂੰ ਲੈ ਕੇ ਮਾਨਸਾ ਪੁਲਸ ਨੇ ਦੋਵਾਂ ਖਿਲਾਫ ਕੇਸ ਦਰਜ ਕੀਤਾ ਹੈ। ਹੁਣ ਦੋ ਦਿਨ ਪਹਿਲਾਂ ਹੀ ਪੁਲਸ ਨੇ ਗਾਇਕ ਮੂਸੇਵਾਲਾ ਅਤੇ ਔਲਖ ਖਿਲਾਫ ਲੁਕ ਆਊਟ ਨੋਟਿਸ ਵੀ ਜਾਰੀ ਕੀਤਾ ਸੀ ਅਤੇ ਜਿਸ ਕਾਰਨ ਉਹ ਦੋਵੇਂ ਹੀ ਵਿਦੇਸ਼ ਟੂਰ 'ਤੇ ਨਹੀਂ ਕਰ ਸਕਦੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਇਕ ਸੀਨੀਅਰ ਵਕੀਲ ਨੇ ਜਨਵਰੀ 'ਚ ਦਿੱਤੀ ਡੀ. ਜੀ. ਪੀ. ਪੰਜਾਬ ਅਤੇ ਐੱਸ. ਐੱਸ. ਪੀ. ਮਾਨਸਾ ਨੂੰ ਸ਼ਿਕਾਇਤ ਵਿਚ ਕਿਹਾ ਸੀ ਕਿ ਗਾਇਕ ਮੂਸੇਵਾਲਾ ਅਤੇ ਮਨਕੀਰਤ ਔਲਖ ਅਤੇ ਉਨ੍ਹਾਂ ਦੇ (4-5) ਸਾਥੀਆਂ ਨੇ ਭੜਕਾਊ ਗੀਤ ਗਾ ਕੇ ਯੂ-ਟਿਊਬ 'ਤੇ ਅਪਲੋਡ ਕੀਤਾ ਸੀ। ਉਨ੍ਹਾਂ ਨੇ ਦੋਵਾਂ ਪੰਜਾਬੀ ਗਾਇਕਾਂ ਦੇ ਖਿਲਾਫ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।

ਟਰੱਸਟ ਦੇ ਚੇਅਰਮੈਨ ਆਹਲੂਵਾਲੀਆ ਬੋਲੇ- ਨਹੀਂ ਦਿੱਤੀ ਪ੍ਰਮਿਸ਼ਨ
ਉਥੇ ਦੂਜੇ ਪਾਸੇ ਇਸ ਸਾਰੇ ਮਾਮਲੇ ਵਿਚ ਜਦੋਂ ਇੰਪਰੂਵਮੈਂਟ ਟਰੱਸਟ ਨੇ ਚੇਅਰਮੈਨ ਦਲਜੀਤ ਸਿੰਘ ਆਹਲੂਵਾਲੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਟਰੱਸਟ ਵਲੋਂ ਪੁਲਸ ਨੂੰ ਸ਼ੋਅ ਕੈਂਸਲ ਕਰਨ ਦੇ ਬਾਰੇ ਪਹਿਲਾਂ ਹੀ ਲਿਖ ਦਿੱਤਾ ਗਿਆ ਸੀ। ਪੁਲਸ ਵਲੋਂ ਹੁਣ ਜਦ ਸ਼ੋਅ ਨਾ ਹੋਣ ਸਬੰਧੀ ਪ੍ਰਮਿਸ਼ਨ ਨਹੀਂ ਦਿੱਤੀ ਗਈ ਹੈ ਤੇ ਟਰੱਸਟ ਪੁਲਸ ਦੇ ਕੰਮ ਵਿਚ ਦਖਲ ਨਹੀਂ ਦੇਵੇਗਾ। ਉਨ੍ਹਾਂ ਵਲੋਂ ਸਿੱਧੂ ਮੂਸੇਵਾਲਾ ਦਾ ਸ਼ੋਅ ਕੈਂਸਲ ਕਰਵਾਉਣ ਕਾਰਨ ਸਿੱਖ ਤਾਲਮੇਲ ਕਮੇਟੀ ਵਲੋਂ ਅੱਜ ਸਨਮਾਨਿਤ ਕੀਤਾ ਗਿਆ ਹੈ ਕਿ ਮੂਸੇਵਾਲਾ ਦੇ ਲੱਚਰ ਗੀਤਾਂ ਨੂੰ ਪ੍ਰਮੋਟ ਕਰਨ ਨਾਲ ਆਉਣ ਵਾਲੀ ਨੌਜਵਾਨ ਪੀੜ੍ਹੀ ਖਰਾਬ ਹੋ ਰਹੀ ਹੈ।

ਸ਼ੋਅ ਦੇ ਸਪਾਂਸਰ ਪੰਕਜ ਬੋਲੇ- ਉਨ੍ਹਾਂ ਨੇ ਇਸ ਮਾਮਲੇ ਬਾਰੇ ਕੋਈ ਵੀ ਗੱਲ ਨਹੀਂ ਕਰਨੀ, ਉਨ੍ਹਾਂ ਨੂੰ ਫੋਨ ਨਾ ਕੀਤਾ ਜਾਵੇ। ਉਥੇ ਇਸ ਬਾਰੇ ਸ਼ੋਅ ਦੇ ਮੁੱਖ ਸਪਾਂਸਰ ਪੰਕਜ ਖੁਰਾਣਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਕੋਈ ਗੱਲ ਨਹੀਂ ਕਰਨੀ। ਉਨ੍ਹਾਂ ਨੂੰ ਫੋਨ ਨਾ ਕੀਤਾ ਜਾਵੇ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News