ਮੁਆਫੀ ਮੰਗਦੇ ਹੋਏ ਰਵੀਨਾ ਟੰਡਨ ਨੇ ਝਾੜਿਆ ਪੱਲ੍ਹਾ, ਕਿਹਾ ''ਭਾਰਤੀ ਤੇ ਫਰਾਹ ਵੀ ਹੈ ਦੋਸ਼ੀ''

12/27/2019 10:35:45 AM

ਮੁੰਬਈ (ਬਿਊਰੋ) — ਹਾਲ ਹੀ 'ਚ ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਸਮੇਤ ਨਿਰਦੇਸ਼ਕ-ਕੋਰੀਓਗ੍ਰਾਫਰ ਫਰਾਹ ਖਾਨ ਤੇ ਕਾਮੇਡੀਅਨ ਭਾਰਤੀ ਸਿੰਘ ਖਿਲਾਫ ਪੰਜਾਬ 'ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਇਨ੍ਹਾਂ ਤਿੰਨਾਂ 'ਤੇ ਇਕ ਸ਼ੋਅ ਦੌਰਾਨ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਦੋਸ਼ ਲੱਗਾ ਹੈ। ਅਜਿਹੇ 'ਚ ਹੁਣ ਰਵੀਨਾ ਟੰਡਨ ਨੇ ਸੋਸ਼ਲ ਮੀਡੀਆ 'ਤੇ ਪ੍ਰੋਗਰਾਮ ਦਾ ਵੀਡੀਓ ਸ਼ੇਅਰ ਕਰਦੇ ਹੋਏ ਮੁਆਫੀ ਮੰਗੀ ਹੈ। ਅਜਿਹੇ 'ਚ ਹੁਣ ਸੋਸ਼ਲ ਮੀਡੀਆ 'ਤੇ ਰਵੀਨਾ ਟੰਡਨ ਨੇ ਮੁਆਫੀ ਮੰਗਦੇ ਹੋਏ ਲਿਖਿਆ, ''ਕਿਰਪਾ ਕਰਕੇ ਇਸ ਲਿੰਕ ਨੂੰ ਦੇਖੋ। ਮੈਂ ਅਜਿਹਾ ਇਕ ਵੀ ਸ਼ਬਦ ਨਹੀਂ ਕਿਹਾ, ਜਿਸ ਨਾਲ ਕਿਸੇ ਵੀ ਧਰਮ ਦਾ ਅਪਮਾਨ ਹੋਵੇ। ਸਾਡੇ ਤਿੰਨਾਂ (ਫਰਾਹ ਖਾਨ, ਭਾਰਤੀ ਸਿੰਘ ਤੇ ਮੈਂ) ਕਿਸੇ ਨੂੰ ਨਾਰਾਜ਼ ਕਰਨ ਦੇ ਇਰਾਦੇ ਨਾਲ ਇਹ ਸਭ ਨਹੀਂ ਕੀਤਾ ਪਰ ਜੇਕਰ ਅਸੀਂ ਅਜਿਹਾ ਕੀਤਾ ਹੈ ਤਾਂ ਮੈਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗਦੀ ਹਾਂ, ਜਿਨ੍ਹਾਂ ਨੂੰ ਠੇਸ ਪਹੁੰਚੀ।''

Please do watch this link. I haven't said a word that can be interpreted as an insult to any religion. The three of us (Farah Khan, Bharti Singh and I) never intended to offend anyone, but in case we did, my most sincere apologies to those who were hurt. https://t.co/tT2IONqdKI

— Raveena Tandon (@TandonRaveena) December 26, 2019

ਦੱਸ ਦਈਏ ਕਿ ਪੰਜਾਬ 'ਚ ਅੰਮ੍ਰਿਤਸਰ ਪੁਲਸ ਨੇ ਸ਼ਿਕਾਇਤ ਤੋਂ ਬਾਅਦ ਰਵੀਨਾ ਟੰਡਨ, ਫਰਾਹ ਖਾਨ ਤੇ ਭਾਰਤੀ ਸਿੰਘ ਖਿਲਾਫ ਮਾਮਲਾ ਦਰਜ ਕੀਤਾ ਸੀ। ਇਸਾਈ ਮੋਰਚੇ ਦੇ ਚੇਅਰਮੈਨ ਸੋਨੂੰ ਜਫਰ ਦੁਆਰਾ ਦਿੱਤੀ ਦਰਖਾਸਤ 'ਤੇ ਕਾਰਵਾਈ ਕਰਦਿਆਂ ਥਾਣਾ ਅਜਨਾਲਾ 'ਚ ਫਰਾਹ ਖਾਨ, ਭਾਰਤੀ ਤੇ ਰਵੀਨਾ ਟੰਡਨ ਵਿਰੁੱਧ ਧਾਰਮਿਕ ਭਾਵਨਾਵਾਂ ਭੜਕਾਉਣ ਕਾਰਨ ਧਾਰਾ 295-ਏ ਤਹਿਤ ਮੁਕੱਦਮਾ ਦਰਜ ਕੀਤਾ ਗਿਆ। ਇਸ ਸਬੰਧੀ ਪੁਸ਼ਟੀ ਥਾਣਾ ਅਜਨਾਲਾ ਦੇ ਨਵ ਨਿਯੂਤਕ ਐੱਸ. ਐੱਚ. ਓ ਇੰਸਪੈਕਟਰ ਕਮਲਜੀਤ ਸਿੰਘ ਰੰਧਾਵਾ ਨੇ ਕੀਤੀ।

ਦੱਸਣਯੋਗ ਹੈ ਕਿ ਫਰਾਹ ਖਾਨ ਦੇ ਇਕ ਸ਼ੋਅ 'ਚ ਭਾਰਤੀ ਸਿੰਘ ਤੇ ਰਵੀਨਾ ਟੰਡਨ ਨੂੰ ਇਕ ਅੰਗਰੇਜ਼ੀ ਸ਼ਬਦ ਦੇ ਸਪੈਲਿੰਗ ਲਿਖਣ ਲਈ ਆਖਿਆ ਗਿਆ ਸੀ। ਇਹ ਸ਼ਬਦ ਪਵਿੱਤਰ ਗ੍ਰੰਥ ਤੋਂ ਲਿਆ ਗਿਆ ਸੀ। ਭਾਰਤੀ ਇਸ ਦਾ ਮਤਲਬ ਨਹੀਂ ਜਾਣਦੀ ਸੀ। ਉਸ ਨੇ ਆਪਣੇ ਵਲੋਂ ਇਸ ਦਾ ਮਤਲਬ ਦੱਸਦੇ ਹੋਏ ਇਸ ਸ਼ਬਦ ਦਾ ਖੂਬ ਮਜ਼ਾਕ ਉਡਾਇਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News