ਸਿੱਧੂ ਮੂਸੇ ਵਾਲਾ ਦੀਆਂ ਸੁਣੋ ਸਿਆਣੀਆਂ ਗੱਲਾਂ, ਵੀਡੀਓ ਕਰੇਗੀ ਪ੍ਰਭਾਵਿਤ

6/11/2020 7:09:42 PM

ਜਲੰਧਰ (ਬਿਊਰੋ)— ਪੰਜਾਬੀ ਗਾਇਕ ਸਿੱਧੂ ਮੂਸੇ ਵਾਲਾ ਦਾ ਅੱਜ ਜਨਮਦਿਨ ਹੈ। ਸਿੱਧੂ ਮੂਸੇ ਵਾਲਾ 27 ਸਾਲਾਂ ਦਾ ਹੋ ਗਿਆ ਹੈ। ਸਿੱਧੂ ਦੇ ਜਨਮਦਿਨ 'ਤੇ ਜਿਥੇ ਉਸ ਦੇ ਫੈਨਜ਼ ਪੰਜਾਬ 'ਚ ਉਸ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ, ਉਥੇ ਪਾਕਿਸਤਾਨ ਤੇ ਵਿਦੇਸ਼ਾਂ ਤੋਂ ਵੀ ਸਿੱਧੂ ਨੂੰ ਜਨਮਦਿਨ ਦੀਆਂ ਵਧਾਈਆਂ ਮਿਲ ਰਹੀਆਂ ਹਨ। ਸਿੱਧੂ ਮੂਸੇ ਵਾਲਾ ਦੇ ਜਨਮਦਿਨ 'ਤੇ ਅਸੀਂ ਇਕ ਵੀਡੀਓ ਸ਼ੇਅਰ ਕਰ ਰਹੇ ਹਾਂ। ਇਹ ਵੀਡੀਓ ਸਿੱਧੂ ਮੂਸੇ ਵਾਲਾ ਦੀ 'ਜਗ ਬਾਣੀ' ਤੇ 'ਬਾਲੀਵੁੱਡ ਤੜਕਾ ਪੰਜਾਬੀ' ਨਾਲ ਕੀਤੀ ਇੰਟਰਵਿਊ ਦੀ ਹੈ, ਜਿਸ 'ਚ ਸਿੱਧੂ ਮੂਸੇ ਵਾਲਾ ਸਿਆਣੀਆਂ ਗੱਲਾਂ ਕਰਦਾ ਨਜ਼ਰ ਆ ਰਿਹਾ ਹੈ।

ਸਿੱਧੂ ਇਸ ਵੀਡੀਓ 'ਚ ਕਹਿ ਰਿਹਾ ਹੈ ਕਿ ਚੜ੍ਹਾਈ ਤੇ ਸ਼ੌਹਰਤ ਹਮੇਸ਼ਾ ਲਈ ਨਹੀਂ ਰਹਿੰਦੀ। ਜਦੋਂ ਉਹ ਕੁਝ ਵੀ ਨਹੀਂ ਸੀ, ਉਦੋਂ ਉਸ ਨੇ ਇਹ ਗੱਲ ਦਿਮਾਗ 'ਚ ਬਿਠਾ ਲਈ ਸੀ ਕਿ ਕੁਝ ਵੀ ਉਸ ਨਾਲ ਹਮੇਸ਼ਾ ਲਈ ਨਹੀਂ ਰਹਿ ਸਕਦਾ। ਸਿੱਧੂ ਦਾ ਕਹਿਣਾ ਹੈ ਕਿ ਸ਼ੌਹਰਤ ਇਸ ਸਮੇਂ ਜਵਾਨੀ 'ਤੇ ਹੈ ਤੇ ਜਦੋਂ ਉਸ ਦਾ ਸਮਾਂ ਨਿਕਲ ਜਾਵੇਗਾ ਤਾਂ ਸ਼ੌਹਰਤ ਵੀ ਘੱਟ ਜਾਵੇਗੀ। ਹਰ ਗਾਇਕ ਦੀ ਜ਼ਿੰਦਗੀ 'ਚ ਇਹ ਪੜਾਅ ਆਉਂਦਾ ਹੈ।

ਉਸ ਨੇ ਇਹ ਵੀ ਕਿਹਾ, 'ਮੈਂ ਆਪਣੇ ਚੰਗੇ ਸਮੇਂ 'ਚ ਵੱਧ ਤੋਂ ਵੱਧ ਲੋਕਾਂ ਨਾਲ ਜੁੜਨਾ ਚਾਹੁੰਦਾ ਹਾਂ। ਜੇਕਰ ਮੈਂ ਅੱਜ ਕਿਸੇ ਨੂੰ ਇਹ ਕਹਿ ਕੇ ਬੁਲਾਉਣਾ ਛੱਡ ਦੇਵਾਂ ਕਿ ਮੇਰੀ ਚੜ੍ਹਾਈ ਹੈ ਤੇ ਤੇਰੇ ਕੋਲ ਕੁਝ ਨਹੀਂ ਤਾਂ ਸ਼ਾਇਦ ਮੈਨੂੰ ਅੱਜ ਫਰਕ ਨਾ ਪਵੇ ਪਰ ਕੱਲ ਨੂੰ ਜੇਕਰ ਮੇਰੇ ਕੋਲ ਕੁਝ ਨਹੀਂ ਰਿਹਾ ਤੇ ਮੈਂ ਉਸ ਸ਼ਖਸ ਨੂੰ ਦੁਬਾਰਾ ਮਿਲਣ ਜਾਂਦਾ ਹਾਂ ਤਾਂ ਉਹ ਮੇਰੀ ਵੀ ਇੱਜ਼ਤ ਨਹੀਂ ਕਰੇਗਾ। ਇਸ ਲਈ ਚੰਗੇ ਸਮੇਂ 'ਚ ਵੱਧ ਤੋਂ ਵੱਧ ਲੋਕਾਂ ਨੂੰ ਆਪਣੇ ਨਾਲ ਜੋੜਨ ਦੀ ਕੋਸ਼ਿਸ਼ ਕਰੋ।'ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Rahul Singh

This news is Content Editor Rahul Singh

Related News