ਗਰੀਬ ਕਿਸਾਨ ਦੀ ਧੀ ਨੇ ਦਿੱਲੀ 'ਚ ਜਮਾਈ ਧਾਕ, ਕੀਤਾ ਪਿਤਾ ਦਾ ਨਾਂ ਰੌਸ਼ਨ

1/21/2020 2:23:17 PM

ਜਲੰਧਰ (ਮਨੀਸ਼) — ਸਬ ਡਵੀਜ਼ਨ ਤਲਵੰਡੀ ਸਾਬੋ ਦੇ ਇਕ ਪਿੰਡ ਲਾਲੇਆਣਾ ਦੇ ਗਰੀਬ ਕਿਸਾਨ ਪਰਿਵਾਰ ਦੀ ਲੜਕੀ ਹਰਮਨਦੀਪ ਕੌਰ ਨੇ ਫਿੱਟਨੈੱਸ 'ਚ ਦਿੱਲੀ ਵਿਖੇ ਧਾਕ ਜਮਾਈ ਹੈ। ਇਕ ਨਿਜੀ ਕੰਪਨੀ ਵੱਲੋ ਕਰਵਾਏ ਗਏ ਮੁਕਾਬਲਿਆਂ ਦੌਰਾਨ ਮਿਸ ਫਿੱਟਨੈੱਸ ਚੁਣੀ ਗਈ ਹੈ। ਦਿੱਲੀ ਵਿਖੇ ਕਰਵਾਏ ਗਏ ਮੁਕਾਬਲਿਆਂ 'ਚ ਮਿਸ ਫਿੱਟਨੈੱਸ ਚੁਣੀ ਗਈ ਹਰਮਨਦੀਪ ਕੌਰ ਛੋਟੀ ਉਮਰ ਤੋਂ ਹੀ ਵੱਡੀ ਪੁਲਾਘਾ ਪੁੱਟ ਰਹੀ ਹੈ। ਪਹਿਲਾ ਅਥੈਟਿਕਸ 'ਚ ਚੰਗਾ ਨਾਮਨਾ ਖੱਟ ਚੁੱਕੀ ਹਰਮਨਦੀਪ ਕੌਰ ਹੁਣ ਮਾਡਲਿੰਗ 'ਚ ਆਪਣੀ ਕਿਸਮਤ ਅਜਮਾ ਰਹੀ ਹੈ, ਜਿਸ ਨੇ ਕੁਝ ਦਿਨ ਪਹਿਲਾਂ ਚੰਡੀਗੜ੍ਹ ਵਿਖੇ ਮਿਸ ਅਤੇ ਮਿਸਟਰ 2019 ਦੇ ਮੁਕਾਬਲੇ ਦੌਰਾਨ ਫਾਈਨਲਸ ਅਤੇ ਮਿਸ ਫਿੱਟਨੈੱਸ ਫਰੈਕ ਚੁਣੀ ਗਈ।
PunjabKesari
ਹੁਣ ਹਰਮਨਦੀਪ ਕੌਰ ਨੇ ਦਿੱਲੀ 'ਚ ਵੀ ਆਪਣੀ ਜਿੱਤ ਦੇ ਝੰਡੇ ਗੱਡ ਦਿੱਤੇ ਹਨ, ਜਿਸ ਨੂੰ ਮੁਕਾਬਲੇ ਦੌਰਾਨ ਸੈਕਿੰਡ ਰਨਰਅੱਪ ਚੁਣਿਆ ਗਿਆ ਹੈ। ਹਰਮਨਦੀਪ ਕੌਰ ਦਾ ਸੁਪਨਾ ਹੈ ਮਿਸ ਇੰਡੀਆਂ ਬਣਨਾ ਦਾ, ਜਿਸ ਲਈ ਉਸ ਨੂੰ ਕਈ ਸੈਲੀਬ੍ਰਿਟੀ ਮਿਲੇ ਹਨ, ਜੋ ਉਸ ਦੀ ਮਦਦ ਕਰ ਰਹੇ ਹਨ।
PunjabKesari
ਇਸ ਦੌਰਾਨ ਹਰਮਨਦੀਪ ਕੋਰ ਨੇ ਕਿਹਾ ਕਿ, ''ਅੱਜ ਕੱਲ 12ਵੀਂ ਦੀ ਪੜਾਈ ਕਰ ਰਹੀ ਹੈ, ਜਿਸ ਕਰਕੇ ਪੇਪਰ ਤੋਂ ਬਾਅਦ ਜਲਦ ਹੀ ਪੰਜਾਬੀ ਐੱਲਬਮ 'ਚ ਵੀ ਕੰਮ ਕਰੇਗੀ। ਜਦੋਂ ਕਿ ਹਰਮਨਦੀਪ ਕੌਰ ਨੂੰ ਉਸ ਦੇ ਪਰਿਵਾਰ ਵਾਲੇ ਵੀ ਬਹੁਤ ਮਦਦ ਕਰਦੇ ਹਨ।''
PunjabKesari
ਦੱਸਣਯੋਗ ਹੈ ਕਿ ਹਰਮਨਦੀਪ ਕੌਰ ਨੂੰ ਤਲਵੰਡੀ ਸਾਬੋ ਦਾ ਸੈਟ ਸੋਲਜਰ ਪਬਲਿਕ ਸਕੂਲ ਜਿਥੇ ਫਰੀ (ਮੁਫਤ) ਪੜਾਈ ਕਰਵਾ ਰਿਹਾ ਹੈ, ਉਥੇ ਹੀ ਹਰਮਨਦੀਪ ਕੌਰ ਇਕ ਸਕੂਲ 'ਚ ਯੋਗਾ ਅਧਿਆਪਕ ਦੀ ਨੋਕਰੀ ਵੀ ਕਰ ਰਹੀ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News