ਲੋਕ ਗਾਇਕਾ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਦਿਹਾਂਤ

2/12/2020 11:15:14 PM

ਜਲੰਧਰ - ਇਸ ਵੇਲੇ ਦੀ ਵੱਡੀ ਖਬਰ ਸੰਗੀਤ ਜਗਤ ਲਈ ਆ ਰਹੀ ਹੈ। ਉੱਘੀ ਲੋਕ ਗਾਇਕਾਂ ਗੁਰਮੀਤ ਬਾਵਾ ਦੀ ਧੀ ਲਾਚੀ ਬਾਵਾ ਦਾ ਅੱਜ ਦਿਹਾਂਤ ਹੋ ਗਿਆ ਹੈ। ਲੰਬੀ ਹੇਕ ਵਾਲੀ ਗਾਇਕਾਂ ਗੁਰਮੀਤ ਬਾਵਾ ਦੀ ਧੀ ਵੱਡੀ ਧੀ ਲਾਚੀ ਬਾਵਾ ਪਿਛਲੇ ਕੁਝ ਦਿਨਾਂ ਤੋਂ ਇਕ ਗੰਭੀਰ ਬਿਮਾਰੀ ਨਾਲ ਜੂਝ ਰਹੇ ਸਨ ਅਤੇ ਅੱਜ ਦੇਰ ਰਾਤ ਉਹਨਾਂ ਨੇ ਲੁਧਿਆਣਾ ਦੇ ਇਕ ਨਿੱਜੀ ਹਸਪਤਾਲ 'ਚ ਅੰਤਿਮ ਸਾਹ ਲਏ। ਲਾਚੀ ਬਾਵਾ ਦੇ ਦਿਹਾਂਤ ਦੀ ਜਾਣਕਾਰੀ ਉਨ੍ਹਾਂ ਦੀ ਭੈਣ ਗਲੋਰੀ ਬਾਵਾ ਨੇ ਦਿੱਤੀ ਹੈ। ਲਾਚੀ ਬਾਵਾ ਆਪਣੀ ਭੈਣ ਗਲੋਰੀ ਬਾਵਾ ਨਾਲ ਕਈ ਲੋਕ ਗੀਤ ਗਾ ਚੁੱਕੇ ਸਨ। ਅੱਜ ਉਨ੍ਹਾਂ ਦੇ ਹੋਏ ਇਸ ਦਿਹਾਂਤ ਕਾਰਨ ਸੰਗੀਤ ਜਗਤ 'ਚ ਸੋਗ ਦੀ ਲਹਿਰ ਹੈ ਗੁਰੂ ਨਗਰੀ ਅੰਮ੍ਰਿਤਸਰ ਨਾਲ ਸੰਬੰਧਿਤ ਲਾਚੀ ਬਾਵਾ ਸੰਗੀਤ ਜਗਤ 'ਚ ਆਪਣੀ ਸਾਫ-ਸੁੱਥਰੀ ਗਾਇਕੀ ਕਾਰਨ ਖਾਸ ਪਹਿਚਾਣ ਰੱਖਦੇ ਸਨ। ਲਾਚੀ ਬਾਵਾ ਦਾ ਅੰਤਿਮ ਸਸਕਾਰ ਅੰਮ੍ਰਿਤਸਰ 'ਚ ਹੀ ਕੀਤਾ ਜਾਵੇਂਗਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Khushdeep Jassi

This news is Author Khushdeep Jassi

Related News