ਹਿਮਾ ਦਾਸ ਦੇ 5 ਗੋਲਡ ਮੈਡਲ ਜਿੱਤਣ ’ਤੇ ਬੋਲਿਆ ਬਾਲੀਵੁੱਡ ਜਗਤ

7/23/2019 12:10:33 PM

ਮੁੰਬਈ (ਬਿਊਰੋ) — ਹਿਮਾ ਦਾਸ ਨੇ ਇਕ ਮਹੀਨੇ 'ਚ 5ਵਾਂ ਗੋਲਡ ਮੈਡਲ ਜਿੱਤ ਕੇ ਪੂਰੇ ਦੇਸ਼ ਨੂੰ ਮਾਣ ਮਹਿਸੂਸ ਕਰਵਾਇਆ ਹੈ। 400 ਮੀਟਰ ਪਾਰ ਕਰਨ ਲਈ ਕੁੱਲ 52.09 ਸੈਕਿੰਡ ਦਾ ਸਮਾਂ ਲੈਣ ਵਾਲੀ ਹਿਮਾ ਦਾਸ ਸਿਰਫ 19 ਸਾਲ ਦੀ ਹੈ। ਦੱਸ ਦਈਏ ਕਿ ਢਿੰਗ ਐਕਸਪ੍ਰੈੱਸ ਦੇ ਨਾਂ ਨਾਲ ਮਸ਼ਹੂਰ 19 ਸਾਲ ਦੀ ਹਿਮਾ ਇਸੇ ਸਾਲ ਅਪ੍ਰੈਲ 'ਚ ਏਸ਼ੀਆਈ ਐਥਲੈਟਿਕਸ ਚੈਂਪੀਅਨਸ਼ਿਪ 'ਚ 400 ਮੀਟਰ ਦੀ ਦੌੜ ਤੋਂ ਪਿੱਠ ਦਰਦ ਕਾਰਨ ਬਾਹਰ ਹੋ ਗਈ ਸੀ। ਹਿਮਾ ਦਾਸ ਦੀ ਇਸ ਉਪਲਬਧੀ 'ਤੇ ਪੂਰੇ ਬਾਲੀਵੁੱਡ ਜਗਤ ਨੇ ਵਧਾਈਆਂ ਦੇ ਰਿਹਾ ਹੈ। ਆਓ ਮਾਰਦੇ ਹਾਂ ਇਕ ਨਜ਼ਰ ਸਿਤਾਰਿਆਂ ਦੇ ਟਵੀਟਸ 'ਤੇ...

ਅਨੁਸ਼ਕਾ ਸ਼ਰਮਾ
ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਹਿਨਾ ਦਾਸ ਨੂੰ ਨੌਜਵਾਨ ਲੜਕੀਆਂ ਪ੍ਰੇਰਣਾ ਦਾ ਸ੍ਰੋਤ ਦੱਸਿਆ ਹੈ। ਅਨੁਸ਼ਕਾ ਨੇ ਲਿਖਿਆ, ''19 ਦਿਨਾਂ 'ਚ 5 ਸੋਨੇ ਦੇ ਮੈਡਲ। ਤੁਸੀਂ ਧੀਰਜ ਤੇ ਪੱਕੇ ਇਰਾਦੇ ਦੀ ਉਦਾਹਰਨ ਹੋ, ਨਾਲ ਹੀ ਤੁਸੀਂ ਨੌਜਵਾਨ ਲੜਕੀਆਂ ਲਈ ਇਕ ਬਹੁਤ ਵੱਡੀ ਪ੍ਰੇਰਣਾ ਹੈ।''

 

ਅਨਿਲ ਕਪੂਰ
ਅਨਿਲ ਕਪੂਰ ਨੇ ਲਿਖਿਆ, ''ਪੰਜਵਾਂ ਸੋਨੇ ਦਾ ਮੈਡਲ ਜਿੱਤਣ ਲਈ ਵਧਾਈ। ਆਸਾਮ ਦੇ ਪ੍ਰਤੀ ਤੁਹਾਡੀ ਦਿਆਲਤਾ ਸਾਡੇ ਸਾਰਿਆਂ ਲਈ ਪ੍ਰੇਰਣਾ ਦਾ ਸ੍ਰੋਤ ਹੈ। ਇਕ ਮਹਾਨ ਐਥਲੀਟ ਇਕ ਸੁਨਹਿਰੇ ਹਿਰਦੇ ਨਾਲ। ਆਉਣ ਵਾਲੇ ਸਮੇਂ 'ਚ ਤੁਹਾਨੂੰ ਇਸੇ ਤਰ੍ਹਾਂ ਸਫਲਤਾ ਮਿਲਦੀ ਰਹੇ।

 

ਸ਼ੇਖਰ ਕਪੂਰ
ਨਿਰਦੇਸ਼ਕ ਸ਼ੇਖਰ ਕਪੂਰ ਨੇ ਹਿਮਾ ਨੂੰ 'ਸੁਪਰ ਗਰਲ' ਦੱਸਿਆ ਹੈ। ਉਨ੍ਹਾਂ ਨੇ ਲਿਖਿਆ, ਸੁਪਰਗਰਲ ਲਈ ਸਾਰਾ ਕੁਝ ਸੰਭਵ ਹੈ। 

 

ਅਮਿਤਾਭ ਬੱਚਨ
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਨੇ ਵਧਾਈ ਦਿੰਦੇ ਹੋਏ ਲਿਖਿਆ, ''ਵਧਾਈ, ਵਧਾਈ, ਵਧਾਈ...ਜੈ ਹਿੰਦ...ਮਾਣ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਹਿਮਾ ਦਾਸ ਜੀ, ਤੁਸੀਂ ਭਾਰਤ ਦਾ ਨਾਂ ਸੁਨਿਹਰੀ ਅੱਖਰਾਂ ਨਾਲ ਲਿਖ ਦਿੱਤਾ।''

 

ਕਪਿਲ ਸ਼ਰਮਾ
ਮਸ਼ਹੂਰ ਕਮੇਡੀਅਨ ਕਪਿਲ ਸ਼ਰਮਾ ਨੇ ਹਿਮਾ ਦਾਸ ਨੂੰ ਸਟਾਰ ਦੱਸਦੇ ਹੋਏ ਕਿਹਾ ਕਿ ''ਸਾਨੂੰ ਤੁਹਾਡੇ 'ਤੇ ਮਾਣ ਹੈ, ਛੋਟੀ ਲੜਕੀ। ਇਕ ਸਿਤਾਰੇ ਵਾਂਗ ਇੰਝ ਹੀ ਚਮਕਦੇ ਰਹੋ।''

 

ਦੱਸਣਯੋਗ ਹੈ ਕਿ ਢਿੰਗ ਐਕਸਪ੍ਰੈੱਸ ਦੇ ਨਾਲ ਮਸ਼ਹੂਰ 19 ਸਾਲ ਦੀ ਹਿਮਾ ਦਾਸ ਇਸੇ ਸਾਲ ਅਪ੍ਰੈਲ 'ਚ ਏਸ਼ੀਆਈ ਐਥਲੈਟਿਕਸ ਚੈਂਪਨੀਅਨਸ਼ਿਪ 'ਚ 400 ਮੀਟਰ ਦੀ ਦੌੜ ਤੋਂ ਪਿੱਠ ਦਰਦ ਕਾਰਨ ਬਾਹਰ ਹੋਗਈ ਸੀ। ਇਸ ਤੋਂ ਪਹਿਲਾਂ ਹਿਮਾ ਇਸੇ ਮਹੀਨੇ 2, 6, 13 ਅਤੇ 17 ਜੁਲਾਈ 2019 ਨੂੰ ਵੀ ਵੱਖ-ਵੱਖ ਅੰਤਰਰਾਸ਼ਟਰੀ ਈਵੈਂਟ ਦੇ 200 ਮੀਟਰ ਦੌੜ 'ਚ 4 ਗੋਲਡ ਮੈਡਲ ਆਪਣੇ ਨਾਂ ਕਰ ਚੁੱਕੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News