ਵਿਰਾਟ ਨੂੰ ਸੱਸ-ਸਹੁਰੇ ਨੇ ਵੈਲੇਨਟਾਈਨ ਡੇਅ ''ਤੇ ਦਿੱਤਾ ਖਾਸ ਤੋਹਫਾ, ਦੇਖ ਧੀ ਦਾ ਖਿੜੇਗਾ ਚਿਹਰਾ
2/8/2018 4:23:25 PM
ਮੁੰਬਈ(ਬਿਊਰੋ)— ਲੰਬੇ ਰਿਲੇਸ਼ਨਸ਼ਿਪ ਅਤੇ ਆਪਣੇ ਪਿਆਰ ਨੂੰ ਮੁਕੰਮਲ ਕਰਦੇ ਹੋਏ ਅਨੁਸ਼ਕਾ ਸ਼ਰਮਾ ਤੇ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਪਿਛਲੇ ਸਾਲ 11 ਦਸੰਬਰ ਨੂੰ ਵਿਆਹ ਦੇ ਪਵਿੱਤਰ ਰਿਸ਼ਤੇ 'ਚ ਬੱਝੇ ਹਨ। ਵਿਆਹ ਦੇ ਕੁਝ ਮਹੀਨਿਆਂ ਬਾਅਦ ਹੀ ਦੋਨੋਂ ਆਪਣੇ-ਆਪਣੇ ਸ਼ੈਡਿਊਲ ਕਾਰਨ ਇਕ-ਦੂਜੇ ਤੋਂ ਦੂਰ ਹੋ ਗਏ। ਜਿੱਥੇ ਵਿਰਾਟ ਅਫਰੀਕਾ ਸੀਰੀਜ਼ 'ਚ ਰੁੱਝਾ ਹੋਇਆ ਹੈ, ਉਥੇ ਹੀ ਅਨੁਸ਼ਕਾ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਕਾਰਨ ਭਾਰਤ 'ਚ ਹੀ ਹੈ।ਵਿਆਹ ਤੋਂ ਬਾਅਦ ਪਹਿਲਾਂ ਵੈਲੇਨਟਾਈਨ ਡੇਅ ਇਕ-ਦੂਜੇ ਤੋਂ ਬਿਨਾਂ ਰਹਿਣ ਵਾਲੇ ਇਸ ਜੋੜੇ ਲਈ ਇਕ ਖਾਸ ਗਿਫਟ ਆ ਚੁੱਕਾ ਹੈ। ਇਹ ਤੋਹਫਾ ਕਿਸੇ ਹੋਰ ਨੇ ਨਹੀਂ ਸਗੋਂ ਵਿਰਾਟ ਦੇ ਸੱਸ-ਸਹੁਰੇ ਤੇ ਅਨੁਸ਼ਕਾ ਦੇ ਮਾਤਾ-ਪਿਤਾ ਵਲੋਂ ਆਇਆ ਹੈ, ਜਿਸ ਨੂੰ ਦੇਖ ਨਵੇਂ ਵਿਆਹੇ ਜੋੜੇ ਦਾ ਚਿਹਰਾ ਖਿੜ ਜਾਵੇਗਾ।
ਬੀਤੇ ਦਿਨੀਂ ਅਨੁਸ਼ਕਾ ਦੇ ਪਿਤਾ ਕਰਨਲ ਅਜੈ ਕੁਮਾਰ ਸ਼ਰਮਾ ਆਪਣੀ ਪਤਨੀ ਆਸ਼ਿਮਾ ਨਾਲ ਨਵੀਂ ਲੇਖਿਕਾ ਤੇਜਸਵਿਨੀ ਦਿਵਿਆ ਨਾਇਕ ਦੀ ਬੁੱਕ ਰਿਲੀਜ਼ ਦੇ ਖਾਸ ਮੌਕੇ 'ਤੇ ਪੁੱਜੇ। ਇਸ ਦੌਰਾਨ ਉਨ੍ਹਾਂ ਨੂੰ ਰੋਮਾਂਟਿਕ ਸੰਗ੍ਰਹਿ ਨਜ਼ਰ ਆਏ। ਕਿਤਾਬ 'ਤੇ ਨਜ਼ਰ ਪੈਂਦੇ ਹੀ ਅਨੁਸ਼ਕਾ ਦੇ ਪਿਤਾ ਕਰਨਲ ਅਜੈ ਨੇ ਲੇਖਿਕਾ ਦੀ ਸਾਈਨ ਕੀਤੀ ਕਾਪੀ ਆਪਣੀ ਬੇਟੀ-ਜਵਾਈ ਲਈ ਰੱਖ ਲਈ। ਦੱਸ ਦੇਈਏ ਕਿ ਲੇਖਿਕਾ ਦੇ ਪਿਤਾ ਤੇ ਅਨੁਸ਼ਕਾ ਦੇ ਪਿਤਾ ਚੰਗੇ ਦੋਸਤ ਹਨ। ਪਿਆਰ ਦੇ ਇਸ ਤਿਉਹਾਰ 'ਤੇ ਦੋਵਾਂ ਨੂੰ ਪਿਆਰ ਭਰੀਆਂ ਕਵਿਤਾਵਾਂ ਦਾ ਤੋਹਫਾ ਦੇਣਾ ਬੇਹੱਦ ਰੋਮਾਂਟਿਕ ਅਹਿਸਾਸ ਕਰਾਉਂਦਾ ਹੈ। ਵਿਆਹ ਤੋਂ ਦੋ ਮੀਹਨੇ ਬਾਅਦ ਵੀ ਕਪੱਲ ਨੂੰ ਵਧਾਈਆਂ ਦੇਣ ਦਾ ਸਿਲਸਿਲਾ ਜਾਰੀ ਰਿਹਾ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ