ਕੀ ਰਾਜ਼ ਖੁੱਲ੍ਹਣ ਤੋਂ ਡਰਦੀ ਹੈ ਅਨੁਸ਼ਕਾ? ਜੋ ਕਰਨ ਅੱਗੇ ਵਿਰਾਟ ਲਈ ਰੱਖੀ ਇਹ ਸ਼ਰਤ

2/10/2018 4:59:45 PM

ਮੁੰਬਈ(ਬਿਊਰੋ)— ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਤੇ ਬਾਲੀਵੁੱਡ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਇਕ ਪ੍ਰਫੈਕਟ ਕੱਪਲ ਬਣ ਕੇ ਉਭਰੇ ਹਨ। ਫਿਲਹਾਲ ਵਿਆਹ ਤੋਂ ਬਾਅਦ ਦੋਵੇਂ ਆਪਣੇ-ਆਪਣੇ ਕੰਮ 'ਚ ਰੁੱਝੇ ਹੋਏ ਹਨ। ਹੁਣ ਅਨੁਸ਼ਕਾ ਸ਼ਰਮਾ ਤੇ ਵਿਰਾਟ ਕੋਹਲੀ ਇਕ ਚੈਟ ਸ਼ੋਅ 'ਚ ਜਾਣਗੇ, ਜਿਥੇ ਉਹ ਆਪਣੀ ਜ਼ਿੰਦਗੀ ਦੇ ਕਈ ਰਾਜ਼ ਖੋਲ੍ਹਣਗੇ। ਕਰਨ ਜੌਹਰ ਆਪਣੇ ਚੈਟ ਸ਼ੋਅ 'ਕੌਫੀ ਵਿਦ ਕਰਨ' ਦੇ ਅਗਲੇ ਸੀਜ਼ਨ ਦੇ ਪਹਿਲੇ ਐਪੀਸੋਡ 'ਚ ਵਿਰਾਟ ਕੋਹਲੀ ਤੇ ਅਨੁਸ਼ਕਾ ਸ਼ਰਮਾ ਨੂੰ ਇਕੱਠੇ ਲਿਉਣਾ ਚਾਹੁੰਦੇ ਹਨ। ਇਸ ਲਈ ਕਰਨ ਨੇ ਅਨੁਸ਼ਕਾ ਨਾਲ ਗੱਲ ਵੀ ਕੀਤੀ ਹੈ ਪਰ ਅਨੁਸ਼ਕਾ ਨੇ ਕਰਨ ਦੇ ਸਾਹਮਣੇ ਇਸ ਲਈ ਇਕ ਸ਼ਰਤ ਰੱਖੀ ਹੈ।
PunjabKesari
ਸੂਤਰਾਂ ਮੁਤਾਬਕ ਕਰਨ ਜੌਹਰ ਦੇ ਸ਼ੋਅ 'ਕੌਫੀ ਵਿਦ ਕਰਨ' 'ਚ ਅਨੁਸ਼ਕਾ ਆਉਣ ਲਈ ਰਾਜੀ ਹੋ ਗਈ ਹੈ ਪਰ ਉਹ ਆਪਣੀ ਫਿਲਮ 'ਪਰੀ' ਦੇ ਪ੍ਰਮੋਸ਼ਨ ਲਈ ਪੁੱਜੇਗੀ। ਉਸ ਨਾਲ ਵਿਰਾਟ ਕੋਹਲੀ ਨਹੀਂ ਸਗੋਂ ਫਿਲਮ ਦੀ ਕੋ-ਪ੍ਰੋਡਿਊਸਰ ਪ੍ਰੇਰਣਾ ਅਰੋੜਾ ਹੋਵੇਗੀ। ਕਰਨ ਜੌਹਰ ਦੇ ਕਾਫੀ ਮਨਾਉਣ ਤੋਂ ਬਾਅਦ ਅਨੁਸ਼ਕਾ ਇਸ ਗੱਲ ਲਈ ਮੰਨੀ ਕਿ ਵਿਰਾਟ ਕੋਹਲੀ ਸ਼ੋਅ 'ਚ ਆਉਣਗੇ ਪਰ ਉਹ ਇਕ ਹੀ ਭਾਗ (ਸੇਗਮੈਂਟ) ਦੌਰਾਨ ਮੌਜ਼ੂਦ ਰਹਿਣਗੇ ਤੇ ਦੋਵਾਂ ਨੂੰ ਜੁਆਇਨ ਕਰਨਗੇ।
PunjabKesari
ਦੱਸਣਯੋਗ ਹੈ ਕਿ ਅਨੁਸ਼ਕਾ ਸ਼ਰਮਾ ਦੀ ਆਉਣ ਵਾਲੀ ਫਿਲਮ 'ਪਰੀ' ਹੈ। ਫਿਲਮ 2 ਮਾਰਚ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਪ੍ਰੋਸਿਤ ਰਾਏ ਨਿਰਦੇਸ਼ਕ ਇਸ ਫਿਲਮ 'ਚ ਅਨੁਸ਼ਕਾ ਨਾਲ ਪਰਮਬ੍ਰਤਾ ਚਟਰਜੀ, ਰਜਤ ਕਪੂਰ ਤੇ ਰੀਤਾ ਬਿਹਾਰੀ ਚੱਕਰਵਰਤੀ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News