ਪੰਜ ਤੱਤਾਂ 'ਚ ਵਿਲੀਨ ਹੋਏ ਰਿਸ਼ੀ ਕਪੂਰ, ਪਰਿਵਾਰ ਨੇ ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਈ
4/30/2020 5:38:17 PM

ਜਲੰਧਰ (ਵੈੱਬ ਡੈਸਕ) - ਹਿੰਦੀ ਸਿਨੇਮਾ ਦੇ ਦਿੱਗਜ ਬਾਲੀਵੁੱਡ ਅਭਿਨੇਤਾ ਰਿਸ਼ੀ ਕਪੂਰ ਦਾ ਅੱਜ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸੰਸਕਾਰ ਵਿਚ ਇਲੈਕਟ੍ਰਿਕ ਸਿਸਟਮ ਨਾਲ ਕੀਤਾ ਗਿਆ। ਉਨ੍ਹਾਂ ਨੂੰ ਅੰਤਿਮ ਵਿਦਾਈ ਦੇਣ ਲਈ ਸਿਰਫ 25 ਲੋਕਾਂ ਨੂੰ ਹੀ ਇਜਾਜ਼ਤ ਮਿਲੀ, ਜਿਸ ਵਿਚ 20 ਪਰਿਵਾਰਿਕ ਮੈਂਬਰ ਹਨ ਅਤੇ ਬਾਕੀ 5 ਰਿਸ਼ਤੇਦਾਰ ਹਨ।
ਰਿਸ਼ੀ ਕਪੂਰ ਦੀ ਅੰਤਿਮ ਵਿਦਾਈ ਵਿਚ ਨੀਤੂ ਕਪੂਰ, ਮਨੋਜ ਜੈਨ, ਆਦਰ ਜੈਨ, ਅਨਿਸ਼ਾ, ਸੈਫ ਅਲੀ ਖਾਨ, ਰਾਜੀਵ, ਰਣਧੀਰ ਕਪੂਰ, ਨਤਾਸ਼ਾ ਨੰਦਨ, ਬਿਮਲਾ ਪਾਰੇਖ, ਅਭਿਸ਼ੇਕ ਬੱਚਨ, ਆਲੀਆ ਭੱਟ, ਰੋਹਿਤ ਧਵਨ, ਰਾਹੁਲ ਰਾਵੈਲ, ਕਰੀਨਾ ਕਪੂਰ ਖਾਨ ਅਤੇ ਕੁਨਾਲ ਕਪੂਰ ਸਮੇਤ ਹੋਰ ਵੀ ਸਿਤਾਰੇ ਅੰਤਿਮ ਵਿਦਾਈ ਦੇਣ ਪਹੁੰਚੇ।
ਦੱਸ ਦੇਈਏ ਕਿ ਰਿਸ਼ੀ ਕਪੂਰ ਦੇ ਸਸਕਾਰ ਲਈ ਸ਼ਮਸ਼ਾਨ ਘਾਟ ਵਿਚ 5 ਪੰਡਿਤ ਮੌਜੂਦ ਸਨ ਅਤੇ ਪੂਜਾ ਦੀਆਂ ਸਾਰੀਆਂ ਤਿਆਰੀਆਂ ਪਹਿਲਾਂ ਤੋਂ ਹੀ ਕਰਕੇ ਰੱਖਈਆਂ ਗਈਆਂ ਸਨ। ਦੇਰ ਰਾਤ ਰਿਸ਼ੀ ਕਪੂਰ ਦੀ ਜ਼ਿਆਦਾ ਹਾਲਤ ਖ਼ਰਾਬ ਹੋਣ ਕਰਕੇ ਐੱਚ. ਐੱਨ. ਰਿਲਾਇੰਸ ਹਸਪਤਾਲ ਦੇ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ, ਜਿਥੇ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ 1 ਹਫਤੇ ਤੋਂ ਰਿਸ਼ੀ ਕਪੂਰ ਦੀ ਸਿਹਤ ਖਰਾਬ ਸੀ। ਇਸ ਤੋਂ ਪਹਿਲਾਂ ਫਰਵਰੀ ਵਿਚ ਵੀ ਉਨ੍ਹਾਂ ਦੀ ਹਾਤਲ ਕਾਫੀ ਖਰਾਬ ਹੋ ਗਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ