ਮਣੀਰਤਨਮ ਦੀ ਫਿਲਮ ''ਚ ਐਸ਼ਵਰਿਆ ਦਾ ਨੈਗੇਟਿਵ ਕਿਰਦਾਰ

Saturday, May 18, 2019 2:42 PM
ਮਣੀਰਤਨਮ ਦੀ ਫਿਲਮ ''ਚ ਐਸ਼ਵਰਿਆ ਦਾ ਨੈਗੇਟਿਵ ਕਿਰਦਾਰ

ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਦੱਖਣ ਭਾਰਤੀ ਨਿਰਦੇਸ਼ਕ ਮਣੀਰਤਨਮ ਦੀ ਫਿਲਮ 'ਚ ਨੈਗੇਟਿਵ ਕਿਰਦਾਰ 'ਚ ਨਜ਼ਰ ਆਵੇਗੀ। ਇਹ ਫਿਲਮ ਕਈ ਭਾਸ਼ਾਵਾਂ 'ਚ ਆ ਰਹੀ ਹੈ, ਜੋ ਕਿ ਤਾਮਿਲ ਨਾਵਲ 'ਪੋਨੀਅਨ ਸੇਲਵਾਨ' 'ਤੇ ਆਧਾਰਿਤ ਹੈ। ਇਹ ਫਿਲਮ ਪੀਰੀਅਡ ਡਰਾਮਾ ਹੋਵੇਗੀ। ਫਿਲਮ 'ਚ ਐਸ਼ਵਰਿਆ ਰਾਏ ਬੱਚਨ ਪੇਰੀਆ ਪੇਹੁਕਤਰਰਾਈਯਾਰ ਦੀ ਪਤਨੀ ਨੰਦਿਨੀ ਦਾ ਕਿਰਦਾਰ ਨਿਭਾਏਗੀ। ਨਾਵਲ ਮੁਤਾਬਕ, ਚੋਲਾ ਕਿੰਗਡਮ 'ਚ ਚਾਂਸਲਰ ਅਤੇ ਟ੍ਰੇਜਰਾਰ ਸਨ। ਫਿਲਮ 'ਚ ਐਸ਼ਵਰਿਆ ਦੇ ਪਤੀ ਦਾ ਕਿਰਦਾਰ ਮੋਹਨ ਬਾਬੂ ਨਿਭਾਉਂਦੇ ਹੋਏ ਨਜ਼ਰ ਆਉਣਗੇ। ਐਸ਼ਵਰਿਆ ਦਾ ਕਿਰਦਾਰ ਇਕ ਅਜਿਹੀ ਔਰਤ ਦਾ ਹੈ, ਜਿਸ ਨੂੰ ਸੱਤਾ ਦੀ ਭੁੱਖ ਹੈ ਅਤੇ ਚੋਲਾ ਅੰਪਾਇਰ ਦੇ ਵਿਨਾਸ਼ ਦੀ ਤਿਆਰ ਕਰਦੀ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਸਾਲ 2004 'ਚ ਰਿਲੀਜ਼ ਹੋਈ ਫਿਲਮ 'ਖਾਕੀ' ਅਤੇ 2006 'ਚ ਆਈ ਫਿਲਮ 'ਧੂਮ 2' 'ਚ ਵੀ ਨੈਗੇਟਿਵ ਕਿਰਦਾਰ ਨਿਭਾ ਚੁੱਕੀ ਹੈ। ਕਿਹਾ ਜਾ ਰਿਹਾ ਹੈ ਕਿ ਇਸ ਫਿਲਮ 'ਚ ਇਕ ਵਾਰ ਫਿਰ ਅਮਿਤਾਭ ਬੱਚਨ ਤੇ ਉਸ ਦੀ ਨੂੰਹ ਐਸ਼ਵਰਿਆ ਨੂੰ ਇਕੱਠੇ ਵੱਡੇ ਪਰਦੇ 'ਤੇ ਦੇਖਿਆ ਜਾ ਸਕੇਗਾ। ਦੋਵੇਂ ਪਹਿਲਾਂ ਫਿਲਮ 'ਸਰਕਾਰ ਰਾਜ' ਤੇ 'ਬੰਟੀ ਔਰ ਬਬਲੀ' 'ਚ ਇਕੱਠੇ ਕੰਮ ਕਰ ਚੁੱਕੇ ਹਨ। 


Edited By

Sunita

Sunita is news editor at Jagbani

Read More