ਦੇਖੋ ਕਿਵੇਂ ਐਮੀ ਵਿਰਕ ਦੇ ਮਾਤਾ-ਪਿਤਾ ਮਨਾਈ ਵਿਆਹ ਦੀ ਵਰ੍ਹੇਗੰਢ

Tuesday, May 14, 2019 10:33 AM
ਦੇਖੋ ਕਿਵੇਂ ਐਮੀ ਵਿਰਕ ਦੇ ਮਾਤਾ-ਪਿਤਾ ਮਨਾਈ ਵਿਆਹ ਦੀ ਵਰ੍ਹੇਗੰਢ

ਜਲੰਧਰ (ਬਿਊਰੋ) : ਵੱਖ-ਵੱਖ ਗੀਤਾਂ ਤੇ ਅਦਾਕਾਰੀ ਨਾਲ ਪੰਜਾਬੀ ਇੰਡਸਟਰੀ 'ਚ ਧੱਕ ਪਾਉਣ ਵਾਲੇ ਪੰਜਾਬੀ ਗਾਇਕ ਤੇ ਅਦਾਕਾਰ ਐਮੀ ਵਿਰਕ ਨੇ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੇ ਹਨ। ਜੀ ਹਾਂ, ਐਮੀ ਵਿਰਕ ਕਦੇ ਆਪਣੀ ਬਾਲੀਵੁੱਡ '83' ਨੂੰ ਤੇ ਕਦੇ ਪੰਜਾਬੀ 'ਮੁਕਲਾਵਾ' ਨੂੰ ਲੈ ਕੇ ਸੁਰਖੀਆਂ 'ਚ ਛਾਏ ਰਹਿੰਦੇ ਹਨ। ਬੀਤੇ ਕੁਝ ਦਿਨ ਪਹਿਲਾ ਹੀ ਉਨ੍ਹਾਂ ਨੇ ਇਕ ਲਗਜ਼ਰੀ ਕਾਰ ਆਪਣੇ ਮਾਤਾ-ਪਿਤਾ ਨੂੰ ਤੋਹਫੇ ਵਜੋ ਦਿੱਤੀ ਸੀ, ਜਿਸ ਦੀ ਤਸਵੀਰ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤੀ ਸੀ। ਹਾਲ ਹੀ 'ਚ ਐਮੀ ਵਿਰਕ ਨੇ ਇਕ ਹੋਰ ਵੀਡਿਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਮਾਤਾ-ਪਿਤਾ ਕੇਕ ਕੱਟਦੇ ਨਜ਼ਰ ਆ ਰਹੇ ਹਨ। ਹਾਲਾਂਕਿ ਇਸ ਵੀਡਿਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਐਮੀ ਵਿਰਕ ਦੇ ਮਾਤਾ-ਪਿਤਾ ਆਪਣੇ ਵਿਆਹ ਦੀ ਵਰ੍ਹੇਗੰਢ ਮਨਾ ਰਹੇ ਹਨ ਪਰ ਇਸ ਗੱਲ ਦੀ ਪੁਸ਼ਟੀ ਐਮੀ ਵਿਰਕ ਨੇ ਹਾਲੇ ਤੱਕ ਨਹੀਂ ਕੀਤੀ। ਇਸ ਵੀਡੀਓ ਨੂੰ ਸ਼ੇਅਰ ਕਰਦਿਆ ਐਮੀ ਵਿਰਕ ਨੇ ਕੈਪਸ਼ਨ 'ਚ ਲਿਖਿਆ, ''Ayeeeeeeee, love u mom dad, 🤗🤗🤗... misssing u, jaldi milda aa k 🤗🤗🤗... WAHEGURU JI''।

 
 
 
 
 
 
 
 
 
 
 
 
 
 

Ayeeeeeeee, love u mom dad, 🤗🤗🤗... misssing u, jaldi milda aa k 🤗🤗🤗... WAHEGURU JI

A post shared by Ammy Virk ( ਐਮੀ ਵਿਰਕ ) (@ammyvirk) on May 12, 2019 at 6:24am PDT


ਦੱਸਣਯੋਗ ਹੈ ਕਿ ਐਮੀ ਵਿਰਕ ਵਲੋਂ ਮਾਤਾ-ਪਿਤਾ ਨੂੰ ਦਿੱਤੀ ਲਗਜ਼ਰੀ ਕਾਰ ਸ਼ਾਇਦ ਉਨ੍ਹਾਂ ਦੀ ਐਨੀਵਰਸਰੀ ਦਾ ਹੀ ਤੋਹਫਾ ਸੀ। 'ਮੁਕਲਾਵਾ' 'ਚ ਉਨ੍ਹਾਂ ਨਾਲ ਸੋਨਮ ਬਾਜਵਾ ਮੁੱਖ ਭੂਮਿਕਾ 'ਚ ਹੈ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਕਰਮਜੀਤ ਅਨਮੋਲ, ਬੀ.ਐੱਨ. ਸ਼ਰਮਾ, ਸਰਬਜੀਤ ਚੀਮਾ, ਨਿਰਮਲ ਰਿਸ਼ੀ ਸਮੇਤ ਸਾਰੇ ਕਲਾਕਾਰਾਂ ਨੇ ਕੰਮ ਕੀਤਾ ਹੈ। ਫਿਲਮ 'ਵ੍ਹਾਈਟ ਹਿੱਲ ਸੂਟਡੀਓ' ਦੇ ਬੈਨਰ ਹੇਠ ਤਿਆਰ ਹੋਈ ਹੈ, ਜਿਨ੍ਹਾਂ ਦਾ ਪੰਜਾਬੀ ਸਿਨੇਮੇ ਨੂੰ ਪੈਰਾਂ ਸਿਰ ਕਰਨ ਵਿਚ ਬਹੁਤ ਵੱਡਾ ਯੋਗਦਾਨ ਹੈ।

 

 
 
 
 
 
 
 
 
 
 
 
 
 
 

WAHEGURU ji di kirpa nal, maa peo dia duaawan nal, te mehnat naal ah din aye... supne sach hunde ne bas ohde layi mehnat zaroori aaa ...WAHEGURU sarea de supne poore kare thnks thoda sarea da mainu ethe tak lai k aun layi... bebe baapu ❤️

A post shared by Ammy Virk ( ਐਮੀ ਵਿਰਕ ) (@ammyvirk) on May 7, 2019 at 8:51am PDT


Edited By

Sunita

Sunita is news editor at Jagbani

Read More