ਐਮੀ ਵਿਰਕ ਦੀ ਬਾਲੀਵੁੱਡ ਫਿਲਮ ’83’ ਦਾ ਲੰਡਨ ‘ਚ ਸ਼ੂਟ ਹੋਇਆ ਪੂਰਾ

Sunday, September 8, 2019 9:11 AM
ਐਮੀ ਵਿਰਕ ਦੀ ਬਾਲੀਵੁੱਡ ਫਿਲਮ ’83’ ਦਾ ਲੰਡਨ ‘ਚ ਸ਼ੂਟ ਹੋਇਆ ਪੂਰਾ

ਮੁੰਬਈ(ਬਿਊਰੋ)- ਫਿਲਮ ’83’ ਕਬੀਰ ਖਾਨ ਵੱਲੋਂ ਡਾਇਰੈਕਟ ਕੀਤੀ ਜਾ ਰਹੀ ਅਜਿਹੀ ਸਪੋਰਟਸ ਡਰਾਮਾ ਫਿਲਮ ਜੋ ਰਿਲੀਜ਼ ਹੋਣ ਤੋਂ ਪਹਿਲਾਂ ਹੀ ਹਿੱਟ ਸਾਬਿਤ ਹੋ ਰਹੀ ਹੈ। ਦਰਸ਼ਕਾਂ ਨੂੰ ਫ਼ਿਲਮ ਦੇ ਸੈੱਟ ਤੋਂ ਤਸਵੀਰਾਂ ਅਤੇ ਵੀਡੀਓਜ਼ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ। ਰਣਵੀਰ ਸਿੰਘ ਸਟਾਰਰ ਇਸ ਫ਼ਿਲਮ ਦਾ ਪਿਛਲੇ ਤਿੰਨ ਮਹੀਨੇ ਤੋਂ ਲੰਡਨ ‘ਚ ਸ਼ੂਟ ਚੱਲ ਰਿਹਾ ਸੀ, ਜੋ ਕਿ ਹੁਣ ਪੂਰਾ ਹੋ ਚੁੱਕਿਆ ਹੈ। ਹੁਣ ਫ਼ਿਲਮ ਦਾ ਸ਼ੂਟ ਮੁੰਬਈ ‘ਚ ਸ਼ੁਰੂ ਹੋਣ ਜਾ ਰਿਹਾ ਹੈ। ਮੁੰਬਈ ‘ਚ ਫ਼ਿਲਮ ਦਾ ਸ਼ੂਟ 10 ਸਤੰਬਰ ਯਾਨੀ ਮੰਗਲਵਾਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਇਹ ਸ਼ੂਟ ਤਕਰੀਬਨ 3 ਹਫ਼ਤਿਆਂ ਤੱਕ ਚੱਲੇਗਾ।

 
 
 
 
 
 
 
 
 
 
 
 
 
 

Haryana Hurricane — naam toh suna hi hoga. Ab dekh lo! #RanveerAsKapil #ThisIs83 @ranveersingh #KapilDev @deepikapadukone @kabirkhankk @mantenamadhu @sarkarshibasish #SajidNadiadwala @vishnuinduri @reliance.entertainment @fuhsephantom @nadiadwalagrandson

A post shared by '83 (@83thefilm) on Jul 5, 2019 at 6:45pm PDT


ਲੰਡਨ ‘ਚ ਫ਼ਿਲਮ ਦਾ ਸ਼ੂਟ ਖਤਮ ਹੋਣ ‘ਤੇ ਫ਼ਿਲਮ ਨਿਰਦੇਸ਼ਕ ਕਬੀਰ ਖ਼ਾਨ ਨੇ ਕਿਹਾ,‘ ‘ਲੰਡਨ ‘ਚ ਸ਼ੂਟਿੰਗ ਪੂਰੀ ਕਰਨਾ ਵਰਲਡ ਕੱਪ ਜਿੱਤਣ ਦੇ ਸਮਾਨ ਹੈ। ਹੁਣ ਅਸੀਂ ਆਪਣੀ ਪੂਰੀ ਟੀਮ ਦੇ ਨਾਲ ਫ਼ਿਲਮ ਦੀ ਸ਼ੂਟਿੰਗ ਮੁੰਬਈ ‘ਚ ਸ਼ੁਰੂ ਕਰਨ ਜਾ ਰਹੇ ਹਾਂ। ਇਸ ਦੌਰਾਨ ਅਸੀਂ ਹੁਣ ਅਜਿਹੇ ਸੀਨ ਫ਼ਿਲਮਾਉਣ ਜਾ ਰਹੇ ਹਾਂ ਜਿੰਨ੍ਹਾਂ ਨੂੰ ਲੰਡਨ ‘ਚ ਫ਼ਿਲਮਾਇਆ ਨਹੀਂ ਜਾ ਸਕਿਆ ਇਸ ਲਈ ਸਪੈਸ਼ਲ ਸੈੱਟ ਤਿਆਰ ਕੀਤੇ ਗਏ ਹਨ। ਕ੍ਰਿਕੇਟ ਮੈਚ ਦੇ ਸੀਨ ਅਸੀਂ ਲੰਡਨ ‘ਚ ਹੀ ਫ਼ਿਲਮਾ ਲਏ ਹਨ। ਕਲਾਕਾਰਾਂ ਨਾਲ ਫ਼ਿਲਮ ਦੇ ਕੁਝ ਹੀ ਸੀਨ ਬਾਕੀ ਹਨ। ਇਸ ਤੋਂ ਬਾਅਦ ਅਸੀਂ ਅਜਿਹੇ ਸੀਨ ਫ਼ਿਲਮਾਵਾਂਗੇ ਜਿੰਨ੍ਹਾਂ ‘ਚ ਦਿਖਾਇਆ ਜਾਵੇਗਾ ਕਿ ਮੈਚ ਜਿੱਤਣ ਤੋਂ ਬਾਅਦ ਦੇਸ਼ ਵਾਸੀਆਂ ਦਾ ਕੀ ਰੀਐਕਸ਼ਨ ਸੀ।’


About The Author

manju bala

manju bala is content editor at Punjab Kesari