ਅਨੂਪ ਜਲੋਟਾ ਦੀ ਮਾਂ ਨੂੰ ਸ਼ਰਧਾਂਜਲੀ ਦੇਣ ਪਹੁੰਚੀ ਜਸਲੀਨ, ਦਿਸੇ ਇਹ ਸਿਤਾਰੇ

Saturday, July 27, 2019 9:47 AM

ਮੁੰਬਈ (ਬਿਊਰੋ) — ਪ੍ਰਸਿੱਧ ਭਜਨ ਗਾਇਕ ਅਨੂਪ ਜਲੋਟਾ ਦੀ ਮਾਂ ਦਾ ਪਿਛਲੇ ਕੁਝ ਦਿਨ ਪਹਿਲਾ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਉਮਰ 85 ਸਾਲ ਦੀ ਸੀ। ਬੀਤੇ ਦਿਨੀਂ ਅਨੂਪ ਜਲੋਟਾ ਦੀ ਮਾਂ ਦੀ ਪ੍ਰਾਰਥਨਾ ਸਭਾ ਦਾ ਪ੍ਰਬੰਧ ਕੀਤਾ ਗਿਆ, ਜਿਸ 'ਚ ਬਾਲੀਵੁੱਡ ਦੀਆਂ ਕਈ ਹਸਤੀਆਂ ਨੇ ਸ਼ਿਰਕਤ ਕੀਤੀ ਅਤੇ ਵਿਛੜੀ ਰੂਹ ਨੂੰ ਸ਼ਰਧਾਂਜਲੀ ਵੀ ਭੇਂਟ ਕੀਤੀ।

PunjabKesari

ਇਸ ਮੌਕੇ ਪੂਨਮ ਢਿੱਲੋਂ ਸਮੇਤ ਕਈ ਹੋਰ ਸਿਤਾਰੇ ਵੀ ਨਜ਼ਰ ਆਏ।

PunjabKesari

ਇਸ ਮੌਕੇ 'ਬਿੱਗ ਬੌਸ 11' 'ਚ ਅਨੂਪ ਜਲੋਟਾ ਦੀ ਜੋੜੀਦਾਰ ਰਹੀ ਜਸਲੀਨ ਮਠਾਰੂ ਵੀ ਨਜ਼ਰ ਆਈ। 

PunjabKesari
ਦੱਸ ਦਈਏ ਕਿ ਅਨੂਪ ਜਲੋਟਾ ਪ੍ਰਸਿੱਧ ਭਜਨ ਗਾਇਕ ਹਨ ਅਤੇ ਉਨ੍ਹਾਂ ਦੇ ਭਜਨਾਂ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।

PunjabKesari

ਜਸਲੀਨ ਮਠਾਰੂ ਨਾਲ ਅਨੂਪ ਜਲੋਟਾ ਦੇ ਰਿਲੇਸ਼ਨਸ਼ਿਪ ਦੀਆਂ ਖਬਰਾਂ ਨੇ ਕਾਫੀ ਸੁਰਖੀਆਂ ਬਟੋਰੀਆਂ ਸਨ ਅਤੇ ਮੁੜ ਤੋਂ ਅਨੂਪ ਜਲੋਟਾ ਦੀ ਮਾਂ ਦੀ ਪ੍ਰਾਰਥਨਾ ਸਭਾ 'ਚ ਜਸਲੀਨ ਦੀ ਮੌਜੂਦਗੀ ਨੇ ਮੁੜ ਤੋਂ ਨਵੀਂ ਚਰਚਾ ਛੇੜ ਦਿੱਤੀ ਹੈ।

PunjabKesari

PunjabKesari

PunjabKesari

PunjabKesari


Edited By

Sunita

Sunita is news editor at Jagbani

Read More