ਧਮਾਕੇਦਾਰ ਹੋਵੇਗੀ ਸੁਨੀਲ ਸ਼ੈੱਟੀ ਦੇ ਬੇਟੇ ਦੀ ਬਾਲੀਵੁੱਡ 'ਚ ਐਂਟਰੀ

11/18/2018 3:55:07 PM

ਮੁੰਬਈ(ਬਿਊਰੋ)— ਕਾਫੀ ਸਮੇਂ ਤੋਂ ਖਬਰਾਂ ਆ ਰਹੀਆਂ ਸਨ ਕਿ ਸੁਨੀਲ ਸ਼ੈੱਟੀ ਦਾ ਬੇਟਾ ਅਹਾਨ ਸ਼ੈੱਟੀ ਜਲਦ ਹੀ ਫਿਲਮਾਂ 'ਚ ਆਪਣਾ ਕਰੀਅਰ ਬਣਾਉਣ ਲਈ ਆ ਰਿਹਾ ਹੈ। ਇਸ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਉਹ ਜਲਦ ਹੀ ਆਪਣੀ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ। ਇਸ ਸਬੰਧੀ ਹੁਣ ਆਫੀਸ਼ੀਅਲ ਐਲਾਨ ਵੀ ਕਰ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਹੀ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, “IT'S OFFICIAL... Sajid Nadiadwala ropes in director Milan Luthria for Ahan Shetty’s debut... An official remake of #Telugu hit #RX100।'' ਇਸ ਤੋਂ ਬਾਅਦ ਸਾਫ ਹੋ ਗਿਆ ਹੈ ਕਿ ਅਹਾਨ ਸ਼ੈੱਟੀ ਫਿਲਮ 'ਆਰ. ਐਕਸ 100' ਨਾਲ ਹੀ ਆਪਣਾ ਡੈਬਿਊ ਕਰਨ ਜਾ ਰਿਹਾ ਹੈ।

 

ਦੱਸ ਦੇਈਏ ਕਿ ਫਿਲਮ 'ਆਰ. ਐਕਸ 100'  ਸਾਊਥ ਦੀ ਰੀਮੇਕ ਫ਼ਿਲਮ ਹੈ, ਜਿਸ 'ਚ ਅਹਾਨ ਨੂੰ ਸਾਜ਼ਿਦ ਨਾਡੀਆਡਵਾਲਾ ਲਾਂਚ ਕਰ ਰਹੇ ਹਨ। ਫਿਲਮ ਨੂੰ ਮਿਲਨ ਲੂਥਰੀਆ ਫ਼ਿਲਮ ਨੂੰ ਡਾਇਰੈਕਟ ਕਰਨਗੇ। ਇਸ ਤੋਂ ਪਹਿਲਾਂ ਅਹਾਨ ਦੀ ਭੈਣ ਆਥਿਆ ਸ਼ੈੱਟੀ ਆਪਣਾ ਬਾਲੀਵੁੱਡ ਡੈਬਿਊ 2015 'ਚ ਕਰ ਚੁੱਕੀ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News