ਸਲਮਾਨ ਖਾਨ ਦੀ 'ਭਾਰਤ' ਦਾ ਪਹਿਲਾ ਪੋਸਟਰ ਆਊਟ

Monday, April 15, 2019 2:58 PM
ਸਲਮਾਨ ਖਾਨ ਦੀ 'ਭਾਰਤ' ਦਾ ਪਹਿਲਾ ਪੋਸਟਰ ਆਊਟ

ਮੁੰਬਈ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਦੀ ਫਿਲਮ 'ਭਾਰਤ' ਦਾ ਪਹਿਲਾ ਪੋਸਟਰ ਅੱਜ ਰਿਲੀਜ਼ ਹੋ ਚੁੱਕਾ ਹੈ। ਪੋਸਟਰ 'ਚ ਸਲਮਾਨ ਖਾਨ ਪਹਿਲੀ ਵਾਰ ਬੁੱਢੇ ਵਿਅਕਤੀ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ। ਫਿਲਮ ਦਾ ਪੋਸਟਰ ਰਿਲੀਜ਼ ਹੁੰਦੇ ਹੀ ਫੈਨਜ਼ 'ਚ ਉਤਸੁਕਤਾ ਵਧ ਗਈ ਹੈ। ਸਲਮਾਨ ਖਾਨ ਨੇ ਖੁਦ 'ਭਾਰਤ' ਦੇ ਪੋਸਟਰ ਨੂੰ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤਾ ਹੈ। 'ਭਾਰਤ' 'ਚ ਸਲਮਾਨ ਖਾਨ ਕਈ ਵੱਖ-ਵੱਖ ਕਿਰਦਾਰਾਂ 'ਚ ਨਜ਼ਰ ਆਉਣ ਵਾਲੇ ਹਨ। ਸਲਮਾਨ ਖਾਨ ਦੀ 'ਭਾਰਤ' ਕੋਰੀਅਨ ਫਿਲਮ 'ਓਡ ਟੂ ਮਾਈ ਫਾਦਰ' ਦਾ ਰੀਮੇਕ ਹੈ। ਸਲਮਾਨ ਖਾਨ ਨੇ ਪੋਸਟਰ ਸ਼ੇਅਰ ਕਰਦਿਆ ਹੋਇਆ ਕੈਪਸ਼ਨ 'ਚ ਲਿਖਿਆ, ''ਜਿੰਨੇ ਸਫੇਦ ਵਾਲ ਮੇਰੇ ਸਿਰ ਤੇ ਦਾੜ੍ਹੀ 'ਚ ਹਨ, ਉਸ ਤੋਂ ਕਿਤੇ ਜ਼ਿਆਦਾ ਰੰਗੀਨ ਮੇਰੀ ਜ਼ਿੰਦਗੀ ਹੈ।'' ਉਂਝ ਸਲਮਾਨ ਖਾਨ ਦੇ ਪੋਸਟਰ 'ਚ ਉਨ੍ਹਾਂ ਤੋਂ ਇਲਾਵਾ ਫਿਲਮ 'ਚ ਕੰਮ ਕਰ ਰਹੇ ਦੋ ਹੋਰ ਲੋਕ ਨਜ਼ਰ ਆ ਰਹੇ ਹਨ। ਪੋਸਟਰ 'ਚ ਫਿਲਮ ਦੇ ਕੁਝ ਕਲੂ ਦੇਖੇ ਜਾ ਸਕਦੇ ਹਨ।


ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 'ਭਾਰਤ' ਸਾਲ 2019 ਦੀ ਬਲਾਕਬਸਟਰ ਮੰਨੀ ਜਾ ਰਹੀ ਹੈ। ਫਿਲਮ 'ਚ ਸਲਮਾਨ ਖਾਨ ਤੋਂ ਇਲਾਵਾ ਕੈਟਰੀਨਾ ਕੈਫ, ਦਿਸ਼ਾ ਪਟਾਨੀ ਮੁੱਖ ਭੂਮਿਕਾ 'ਚ ਹਨ। ਫਿਲਮ ਦਾ ਟਰੇਲਰ 24 ਅਪ੍ਰੈਲ ਨੂੰ ਰਿਲੀਜ਼ ਹੋਵੇਗਾ। 'ਭਾਰਤ' ਫਿਲਮ 5 ਜੂਨ ਨੂੰ ਈਦ ਦੇ ਮੌਕੇ ਰਿਲੀਜ਼ ਹੋ ਰਹੀ ਹੈ। 


Edited By

Sunita

Sunita is news editor at Jagbani

Read More