ਦੀਪਕ ਵੱਲੋਂ ਬਣਾਈ ਗਈ ਅਸ਼ਲੀਲ ਵੀਡੀਓ ਨੂੰ ਲੈ ਕੇ ਜਸਲੀਨ ਨੇ ਬਿਆਨ ਕੀਤਾ ਦਰਦ

6/21/2019 11:47:36 AM

ਮੁੰਬਈ(ਬਿਊਰੋ)- 'ਬਿੱਗ ਬੌਸ 12' 'ਚ ਜਸਲੀਨ ਮਠਾੜੂ ਅਤੇ ਦੀਪਕ ਠਾਕੁਰ ਵਿਚਕਾਰ ਲੜਾਈ ਹੁੰਦੀ ਕਈ ਵਾਰ ਦੇਖੀ ਜਾ ਚੁੱਕੀ ਹੈ। ਸ਼ੋਅ 'ਚ ਆਏ ਦਿਨ ਦੋਵਾਂ ਦੀ ਲੜਾਈ ਦੇਖਣ ਨੂੰ ਮਿਲਦੀ ਸੀ। ਹਾਲ ਹੀ 'ਚ ਦੀਪਕ ਠਾਕੁਰ ਨੇ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਇਸ ਵੀਡੀਓ ਨੂੰ ਦੇਖ ਕੇ ਜਸਲੀਨ ਭੜਕ ਉੱਠੀ ਸੀ। ਇੱਥੋਂ ਤੱਕ ਕਿ ਉਸ ਨੇ ਪੁਲਸ 'ਚ ਸ਼ਿਕਾਇਤ ਵੀ ਕੀਤੀ ਸੀ। ਹਾਲਾਂਕਿ ਦੀਪਕ ਨੇ ਜਸਲੀਨ ਕੋਲੋਂ ਮੁਆਫੀ ਮੰਗ ਲਈ ਸੀ। ਹੁਣ ਇਸ ਪੂਰੇ ਮਾਮਲੇ 'ਤੇ ਜਸਲੀਨ ਦਾ ਬਿਆਨ ਸਾਹਮਣੇ ਆਇਆ ਹੈ।
PunjabKesari
ਇਕ ਇੰਟਰਵਿਊ 'ਚ ਜਸਲੀਨ ਨੇ ਦੱਸਿਆ,''ਦੀਪਕ ਨੇ ਮੇਰੇ 'ਤੇ ਜੋ ਵੀਡੀਓ ਬਣਾਇਆ ਸੀ ਜੋ ਉਸ ਨੂੰ ਫਨੀ ਲੱਗਿਆ, ਉਹ ਬਿਲਕੁੱਲ ਵੀ ਫਨੀ ਨਹੀਂ ਸੀ। ਉਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਮੈਂ ਬਹੁਤ ਪ੍ਰੇਸ਼ਾਨ ਹੋ ਗਈ ਸੀ। ਲੋਕ ਮੈਨੂੰ ਗੰਦੇ-ਗੰਦੇ ਮੈਸੇਜ ਭੇਜ ਰਹੇ ਸਨ, ਜਿਸ ਦੇ ਬਾਰੇ 'ਚ ਮੈਂ ਬੋਲ ਵੀ ਨਹੀਂ ਸਕਦੀ।'' ਜਸਲੀਨ ਨੇ ਅੱਗੇ ਕਿਹਾ,''ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈ ਕਿ ਉਹ ਮੇਰਾ ਨਾਮ ਲੈ ਕੇ ਸੋਸ਼ਲ ਮੀਡੀਆ 'ਤੇ ਕੋਈ ਵੀਡੀਓ ਪੋਸਟ ਕਰੇ। ਦੀਪਕ ਨੇ ਸਾਰੀਆਂ ਹੱਦਾਂ ਪਾਰ ਕੀਤੀਆਂ ਹਨ। ਮੈਂ ਹੁਣ ਵੀ ਸੋਚ ਰਹੀ ਹਾਂ ਕਿ ਕੋਈ ਅਜਿਹਾ ਕਿਵੇਂ ਕਰ ਸਕਦਾ ਹੈ। ਜਿਵੇਂ ਹੀ ਮੈਂ ਵੀਡੀਓ ਦੇਖੀ ਤੁਰੰਤ ਪੁਲਸ 'ਚ ਸ਼ਿਕਾਇਤ ਕੀਤੀ।'' 
PunjabKesari
ਦਰਅਸਲ ਦੀਪਕ ਨੇ ਟਿੱਕ-ਟਾਕ 'ਤੇ 'ਬਿੱਗ ਬੌਸ' ਦੇ ਅੰਦਰ ਦਾ ਜਸਲੀਨ ਦਾ ਬਿਕਨੀ ਵੀਡੀਓ ਪੋਸਟ ਕੀਤਾ ਸੀ। ਇਹ ਵੀਡੀਓ ਵਾਇਰਲ ਹੁੰਦੇ ਹੀ ਜਸਲੀਨ ਨੇ ਸ਼ਿਕਾਇਤ ਕੀਤੀ ਸੀ। ਮਾਮਲਾ ਵਧਦਾ ਦੇਖ ਦੀਪਕ ਠਾਕੁਰ ਨੇ ਮੁਆਫੀ ਵੀ ਮੰਗ ਲਈ ਸੀ। ਦੀਪਕ ਨੇ ਸੋਸ਼ਲ ਮੀਡੀਆ 'ਤੇ ਲਾਈਵ ਵੀਡੀਓ ਕੀਤਾ ਅਤੇ ਕਿਹਾ,''ਜਿਨ੍ਹਾਂ ਦਾ ਵੀ ਮੈਂ ਦਿਲ ਦੁਖਾਇਆ ਹੈ, ਉਨ੍ਹਾਂ ਕੋਲੋਂ ਮੈਂ ਮੁਆਫੀ ਮੰਗਦਾ ਹਾਂ। ਮੈਂ ਇਕ ਆਮ ਇਨਸਾਨ ਹਾਂ। ਮੈਂ ਲੜਕੀਆਂ ਦੀ ਦਿਲੋਂ ਇੱਜ਼ਤ ਕਰਦਾ ਹਾਂ। ਜਸਲੀਨ ਤੁਹਾਡੀ ਵੀ। ਜੇਕਰ ਤੁਹਾਨੂੰ ਮੇਰੇ ਫਨੀ ਵੀਡੀਓ ਦਾ ਬੁਰਾ ਲੱਗਿਆ ਹੈ ਤਾਂ ਮੈਂ ਮੁਆਫੀ ਮੰਗਦਾ ਹਾਂ।'' 
PunjabKesari
ਇਸ ਤੋਂ ਪਹਿਲਾਂ ਦੀਪਕ ਨੇ ਕਿਹਾ ਸੀ,''ਜੇਕਰ ਜਸਲੀਨ ਨੂੰ ਮੇਰੀ ਗੱਲ ਦਾ ਇੰਨਾ ਬੁਰਾ ਲੱਗਾ ਤਾਂ ਪਹਿਲਾਂ ਗੱਲ ਕਰਨੀ ਚਾਹੀਦੀ ਹੈ ਸੀ।''
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News