ਸ਼ਰੇਆਮ ਬੱਸਾਂ ''ਚ ਮਹਿਲਾਵਾਂ ਨੂੰ ਛੇੜਣ ਦਾ ਭੱਖਿਆ ਮੁੱਦਾ, ਐਕਟਰ ਨੇ ਮੰਗੀ ਮੁਆਫੀ

Wednesday, July 31, 2019 11:42 AM
ਸ਼ਰੇਆਮ ਬੱਸਾਂ ''ਚ ਮਹਿਲਾਵਾਂ ਨੂੰ ਛੇੜਣ ਦਾ ਭੱਖਿਆ ਮੁੱਦਾ, ਐਕਟਰ ਨੇ ਮੰਗੀ ਮੁਆਫੀ

ਮੁੰਬਈ (ਬਿਊਰੋ)'ਬਿੱਗ ਬੌਸ' ਦੇ ਬਾਰੇ ਤਾਂ ਤੁਸੀਂ ਜਾਣਦੇ ਹੀ ਹੋ ਕਿ ਇਸ ਸ਼ੋਅ 'ਚ ਕੰਟਰੋਵਰਸੀ ਦੇ ਮਾਮਲੇ ਘੱਟ ਨਹੀਂ ਹੁੰਦੇ। ਤਮਿਲ 'ਬਿੱਗ ਬੌਸ' ਦਾ ਹਾਲ ਵੀ ਕੁਝ ਅਜਿਹਾ ਹੀ ਹੈ। ਹਾਲ ਹੀ 'ਚ ਸ਼ੋਅ ਦੇ ਮੁਕਾਬਲੇਬਾਜ਼ ਸਰਵਨ ਨੇ ਨੈਸ਼ਨਲ ਟੀ. ਵੀ. 'ਤੇ ਅਜਿਹਾ ਖੁਲਾਸਾ ਕੀਤਾ, ਜਿਸ ਤੋਂ ਬਾਅਦ ਉਸ ਦੀ ਅਲੋਚਨਾ ਹਰ ਪਾਸੇ ਹੋਣ ਲੱਗੀ। ਸਰਵਨ ਨੇ ਕਮਲ ਹਾਸਨ ਦੇ ਸਾਹਮਣੇ ਕਿਹਾ, ''ਇਹ ਕਾਲਜ ਦੇ ਦਿਨਾਂ ਦੀ ਗੱਲ ਹੈ। ਉਸ ਸਮੇਂ ਮੈਂ ਬਸ 'ਚ ਸਫਰ ਕਰਦੇ ਹੋਏ ਮਹਿਲਾਵਾਂ ਨੂੰ ਗਲਤ ਤਰੀਕੇ ਨਾਲ ਛੂਹਿਆ ਕਰਦਾ ਸੀ।'' ਮੁਕਾਬਲੇਬਾਜ਼ ਦੀ ਗੱਲ ਸੁਣ ਕੇ ਕਮਲ ਹਾਸਨ ਹੱਸਣ ਲੱਗਾ। 


'ਬਿੱਗ ਬੌਸ' ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ। ਗਾਇਕ ਚਿੰਨਮਈ ਸ਼੍ਰੀਪਦਾ ਨੇ ਵੀ ਇਹ ਵੀਡੀਓ ਸ਼ੇਅਰ ਕਰਕੇ ਸਵਾਲ ਉਠਾਇਆ ਹੈ। ਉਨ੍ਹਾਂ ਨੇ ਇਹ ਵੀਡੀਓ ਸ਼ੇਅਰ ਕਰਦੇ ਹੋਏ ਲਿਖਿਆ, ''ਤਮਿਲ ਚੈਨਲ 'ਤੇ ਆਉਣ ਵਾਲੇ ਇਕ ਸ਼ੋਅ 'ਚ ਇਕ ਵਿਅਕਤੀ ਮਾਣ ਨਾਲ ਦਾਅਵਾ ਕਰ ਰਿਹਾ ਹੈ ਕਿ ਉਸ ਨੇ ਪਬਲਿਕ ਬੱਸ 'ਚ ਮਹਿਲਾਵਾਂ ਨਾਲ ਛੇੜਛਾੜ ਕੀਤੀ ਸੀ। ਦਰਸ਼ਕ ਇਸ 'ਤੇ ਤਾੜ੍ਹੀਆਂ ਵਜਾ ਰਹੇ ਹਨ। ਇਹ ਦਰਸ਼ਕ ਅਤੇ ਇਸ 'ਤੇ ਤਾੜ੍ਹੀਆਂ ਵਜ੍ਹਾ ਰਹੀਆਂ ਮਹਿਲਾਵਾਂ ਤੇ ਛੇੜਛਾੜ ਕਰਨ ਵਾਲੇ ਸ਼ਖਸ ਲਈ ਮਜਾਕ ਹੈ। ਕਮਲ ਹਾਸਨ ਦੇ ਹਾਸੇ 'ਤੇ ਸਵਾਲ ਖੜ੍ਹੇ ਹੋਏ ਸਨ ਪਰ ਬਾਅਦ 'ਚ ਉਨ੍ਹਾਂ ਸਫਾਈ ਦਿੱਤੀ ਸੀ। ਇਸ ਤੋਂ ਬਾਅਦ ਸਰਵਨ ਨੇ ਵੀ ਆਪਣੇ ਬਿਆਨ ਲਈ ਮੁਆਫੀ ਮੰਗੀ। 

 

ਦੱਸਣਯੋਗ ਹੈ ਕਿ ਇਹ ਸ਼ੋਅ ਕਮਲ ਹਾਸਨ ਹੋਸਟ ਕਰ ਰਹੇ ਹਨ। ਇਸ 'ਚ Abhirami Venkatachalam, Sherin Shringer ਵਨਿਤਾ ਵਿਜੈ ਕੁਮਾਰ ਤੇ ਮੋਹਨ ਵੈਥਯਾ ਵਰਗੇ ਸੈਲੀਬ੍ਰਿਟੀਜ਼ ਸ਼ਾਮਲ ਹਨ। ਇਹ ਤਮਿਲ 'ਬਿੱਗ ਬੌਸ' ਦਾ ਤੀਜਾ ਸੀਜ਼ਨ ਹੈ। ਕਮਲ ਹਾਸਨ ਸ਼ੁਰੂਆਤ ਤੋਂ ਹੀ ਇਸ ਸ਼ੋਅ ਨਾਲ ਜੁੜੇ ਰਹੇ ਹਨ।

 


 


Edited By

Sunita

Sunita is news editor at Jagbani

Read More