ਕੀ ਕਰਨ ਜੌਹਰ ਦੀ ਪਾਰਟੀ 'ਚ ਨਸ਼ੇ 'ਚ ਸਨ ਇਹ ਸਿਤਾਰੇ? ਸੋਸ਼ਲ ਮੀਡੀਆ 'ਤੇ ਉੱਠੇ ਇਹ ਸਵਾਲ

7/31/2019 12:13:10 PM

ਮੁੰਬਈ(ਬਿਊਰੋ)— ਬਾਲੀਵੁੱਡ ਦੇ ਸਟਾਈਲਿਸਟ ਡਾਇਰੈਕਟਰ ਕਰਨ ਜੌਹਰ ਦੇ ਘਰ 'ਚ ਬੀਤੇ ਸ਼ਾਨਦਾਰ ਹਾਊਸ ਪਾਰਟੀ ਰੱਖੀ ਗਈ ਸੀ। ਇਸ ਹਾਊਸ ਪਾਰਟੀ 'ਚ ਬਾਲੀਵੁੱਡ ਦੇ ਮਸ਼ਹੂਰ ਸਿਤਾਰਿਆਂ ਨੇ ਸ਼ਿਰਕਤ ਕੀਤੀ। ਪਾਰਟੀ ਦਾ ਇਕ ਵੀਡੀਓ ਕਰਨ ਜੌਹਰ ਨੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਸੀ। ਇਹ ਵੀਡੀਓ ਹੁਣ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਦਾ ਕਾਰਨ ਵੀਡੀਓ 'ਚ ਨਜ਼ਰ ਆ ਰਹੀ ਸਟਾਰਸ ਦੀ ਹਾਲਤ ਹੈ।

PunjabKesari
ਦਰਅਸਲ ਵੀਡੀਓ ਨੂੰ ਦੇਖ ਕੇ ਸੋਸ਼ਲ ਮੀਡੀਆ 'ਤੇ ਇਹ ਕਿਹਾ ਜਾ ਰਿਹਾ ਹੈ ਕਿ ਪਾਰਟੀ 'ਚ ਮੌਜੂਦ ਸਾਰੇ ਸਿਤਾਰੇ ਪੂਰੀ ਤਰ੍ਹਾਂ ਨਾਲ ਨਸ਼ੇ 'ਚ ਸਨ। ਇਨ੍ਹਾਂ 'ਚੋਂ ਉੜੀ ਸਟਾਰ ਵਿੱਕੀ ਕੌਸ਼ਲ ਨੂੰ ਦੇਖ ਕੇ ਤਾਂ ਲੱਗ ਰਿਹਾ ਹੈ ਕਿ ਉਹ ਡਰੱਗਸ ਲੈ ਕੇ ਬੈਠੇ ਹਨ। ਸੋਸ਼ਲ ਮੀਡੀਆ 'ਤੇ ਵਿੱਕੀ ਕੌਸ਼ਲ ਖਿਲਾਫ ਯੂਜ਼ਰਸ ਕਾਫੀ ਗੁੱਸਾ ਕੱਢ ਰਹੇ ਹਨ।

PunjabKesari
ਇਸ ਪਾਰਟੀ 'ਚ ਸ਼ਾਮਲ ਹੋਣ ਵਾਲੇ ਸਿਤਾਰਿਆਂ 'ਚ ਦੀਪਿਕਾ ਪਾਦੁਕੋਣ, ਰਣਬੀਰ ਕਪੂਰ, ਅਰਜੁਨ ਕਪੂਰ, ਵਰੁਣ ਧਵਨ, ਵਿੱਕੀ ਕੌਸ਼ਲ, ਮਲਾਇਕਾ ਅਰੋੜਾ, ਸ਼ਾਹਿਦ ਕਪੂਰ, ਮੀਰਾ ਰਾਜਪੂਤ, ਯੋਆ ਅਖਤਰ, ਅਯਾਨ ਮੁਖਰਜੀ ਦਾ ਨਾਮ ਸ਼ਾਮਿਲ ਹੈ।

PunjabKesari
ਸੋਸ਼ਲ ਮੀਡੀਆ 'ਤੇ ਵਿੱਕੀ ਕੌਸ਼ਲ ਦੀ ਤਸਵੀਰ ਨਾਲ ਕੁਮੈਂਟ ਕਰਦੇ ਹੋਏ ਹਾਊਸ ਦਾ ਜੋਸ਼ ਲਿਖ ਰਹੇ ਹਨ। ਕੇ. ਆਰ. ਕੇ. ਬਾਕਸ ਆਫਿ‍ਸ ਦੇ ਨਾਮ ਦੇ ਟਵਿ‍ਟਰ ਹੈਂਡਲ 'ਤੇ ਲਿਖਿਆ ਗਿਆ ਹੈ,''ਇਹ ਹਨ ਬਾਲੀਵੁੱਡ ਦੇ ਸੁਪਰਸਟਾਰਸ। ਸਭ ਪੂਰੀ ਤਰ੍ਹਾਂ ਨਾਲ ਡਰੰਕ ਹਨ। ਅਸੀਂ ਇਹ ਤਾਂ ਨਹੀਂ ਦੱਸ ਸਕਦੇ ਹਨ ਕਿ ਐਲਕੋਹਲ ਹੀ ਲਈ ਗਈ ਹੈ ਜਾਂ ਡਰੱਗਸ ਪਰ ਕੈਮਰੇ ਸਾਹਮਣੇ ਆਉਂਦੇ ਹੀ ਆਪਣੀ ਨੱਕ ਸਾਫ ਕਰਨਾ...'' ਕਰਨ ਜੌਹਰ ਦੇ ਸੋਸ਼ਲ ਮੀਡੀਆ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਵੀਡੀਓ ਵਾਇਰਲ ਹੋ ਗਿਆ ਹੈ। ਕੁਝ ਦਿਨ ਪਹਿਲਾਂ ਸ਼ੇਅਰ ਕੀਤੇ ਗਏ ਇਸ ਵੀਡੀਓ ਨੂੰ 18 ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ।

PunjabKesari
ਉਂਝ ਕਰਨ ਜੌਹਰ ਦਾ ਇਹ ਵੀਡੀਓ ਪਾਰਟੀ 'ਚ ਮੌਜੂਦ ਸਟਾਰਸ ਲਈ ਵੀ ਸਰਪ੍ਰਾਇਜ਼ ਤੋਂ ਘੱਟ ਨਹੀਂ ਸੀ। ਕਰਨ ਨੇ ਜਿਵੇਂ ਇਹ ਵੀਡੀਓ ਬਣਾਉਣਾ ਸ਼ੁਰੂ ਕੀਤਾ, ਅਰਜੁਨ ਕਪੂਰ ਤੇ ਯੋਆ ਅਖਤਰ ਹੈਰਾਨ ਹੁੰਦੇ ਹੋਏ ਕੈਮਰੇ ਵੱਲ ਦੇਖਦੇ ਨਜ਼ਰ ਆਉਂਦੇ ਹਨ। ਵਿੱਕੀ ਕੌਸ਼ਲ ਕੈਮਰਾ ਦੇਖ ਕੇ ਆਪਣੀ ਨੱਕ 'ਤੇ ਹੱਥ ਮਾਰਦੇ ਨਜ਼ਰ ਆਉਂਦੇ ਹਨ। ਵਿੱਕੀ ਦੇ ਇਸ ਐਕਸਪ੍ਰੈਸ਼ਨ ਤੋਂ ਐਕਟਰ ਦੇ ਡਰੱਗ ਲੈਣ ਦੇ ਅੰਦਾਜ਼ੇ ਲਗਾਏ ਜਾ ਰਹੇ ਹਨ।

PunjabKesari
ਕਰਨ ਦਾ ਵੀਡੀਓ ਸ਼ੂਟ ਦੇਖ ਕੇ ਸਭ ਤੋਂ ਜ਼ਿਆਦਾ ਰਣਬੀਰ ਹੈਰਾਨ ਨਜ਼ਰ ਆਏ। ਦੀਪਿ‍ਕਾ ਪਾਦੁਕੋਣ ਵੈਕਸ ਸਟੈਚਿਊ ਦੀ ਤਰ੍ਹਾਂ ਪਾਰਟੀ 'ਚ ਖੜੀ ਨਜ਼ਰ ਆਈ। ਪਾਰਟੀ 'ਚ ਨਾਰਮਲ ਅਰਜੁਨ ਕਪੂਰ ਅਤੇ ਮੀਰਾ ਰਾਜਪੂਤ ਹੀ ਨਜ਼ਰ ਆਏ। ਉਂਝ ਸਭ ਤੋਂ ਦਿਲਚਸਪ ਇਹ ਰਿਹਾ ਕਿ ਜਿਵੇਂ ਕੈਮਰਾ ਸਾਹਮਣੇ ਆਉਂਦਾ ਹੈ ਡਾਇਰੈਕਟਰ ਅਯਾਨ ਮੁਖਰਜੀ ਆਪਣੇ ਪਿੱਛੇ ਕਿਸੇ ਚੀਜ਼ ਨੂੰ ਲੁਕਾਉਂਦੇ ਨਜ਼ਰ ਆਉਂਦੇ ਹਨ।

PunjabKesari
ਦੱਸ ਦੇਈਏ ਕਿ ਕਰਨ ਜੌਹਰ ਇੰਡਸਟਰੀ 'ਚ ਹਾਊਸ ਪਾਰਟੀ ਦੇਣ ਲਈ ਕਾਫੀ ਮਸ਼ਹੂਰ ਹਨ। ਕਰਨ ਦੀ ਇਸ ਹਾਊਸ ਪਾਰਟੀ ਨੂੰ ਚਾਹੇ ਹੀ ਕੁਝ ਦਿਨ ਬੀਤ ਗਏ ਪਰ ਆਪਣੇ ਮਨਪਸੰਦੀ ਸਿਤਾਰਿਆਂ ਨੂੰ ਇੰਝ ਦੇਖਣਾ ਫੈਨਜ਼ ਲਈ ਸਰਪ੍ਰਾਇਜ਼ ਤੋਂ ਘੱਟ ਨਹੀਂ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News