B'Day Spl : ਐਕਟਿੰਗ ਨੂੰ ਸਮਰਪਿਤ ਕਲਾਕਾਰ ਰਾਣਾ ਰਣਬੀਰ ਹੋਏ 49 ਸਾਲਾਂ ਦੇ

4/9/2019 12:00:39 PM

ਜਲੰਧਰ (ਬਿਊਰੋ) : ਲੇਖਕ, ਅਦਾਕਾਰ, ਕਾਮੇਡੀਅਨ ਤੇ ਨਿਰਦੇਸ਼ਕ ਰਾਣਾ ਰਣਬੀਰ ਪੰਜਾਬੀ ਸਿਨੇਮਾ ਦਾ ਉਹ ਚਰਚਿਤ ਨਾਂ, ਜਿਸ ਨੇ ਆਪਣੇ ਹਰੇਕ ਕੰਮ ਲਈ ਹਮੇਸ਼ਾ ਸ਼ੋਹਰਤ ਹਾਸਿਲ ਕੀਤੀ ਹੈ ਫਿਰ ਭਾਵੇਂ ਉਹ ਥੀਏਟਰ ਦਾ ਕੋਈ ਪਲੇਅ ਹੋਵੇ ਤੇ ਜਾਂ ਫਿਰ ਕੋਈ ਕਾਮੇਡੀ ਫਿਲਮ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

ਰਾਣਾ ਰਣਬੀਰ ਜਿਥੇ ਚੰਗੇ ਅਦਾਕਾਰ ਹਨ, ਉਥੇ ਹੀ ਇਕ ਚੰਗੇ ਲੇਖਕ ਅਤੇ ਨਿਰਦੇਸ਼ਕ ਵੀ ਹਨ। ਪੰਜਾਬੀ ਫਿਲਮ ਜਗਤ ਨੂੰ ਸਮਰਪਿਤ ਰਾਣਾ ਰਣਬੀਰ ਦਾ ਅੱਜ 49ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਉਨ੍ਹਾਂ ਦੇ ਜਨਮਦਿਨ ਦੇ ਖਾਸ ਮੌਕੇ 'ਤੇ ਆਓ ਨਜ਼ਰ ਮਾਰਦੇ ਹਾਂ ਉਨ੍ਹਾਂ ਦੀ ਜਿੰਦਗੀ ਦੇ ਸਫਰ 'ਤੇ :-

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

ਜਨਮ ਤੇ ਥੀਏਟਰ –

ਰਾਣਾ ਰਣਬੀਰ ਦਾ ਜਨਮ 9 ਅਪ੍ਰੈਲ 1970 ਨੂੰ ਧੂਰੀ 'ਚ ਹੋਇਆ। ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਪੋਸਟ ਗ੍ਰੈਜੂਏਸ਼ਨ ਦੀ ਡਿਗਰੀ ਹਾਸਿਲ ਕਰਨ ਤੋਂ ਬਾਅਦ ਰਾਣਾ ਰਣਬੀਰ ਥੀਏਟਰ 'ਚ ਨਿਪੁੰਨ ਹੋਏ ਅਤੇ 'ਮਿਰਜ਼ਾ ਸਾਹਿਬਾ', 'ਲੋਹਾ ਕੁੱਟ' ਪਲੇਅ ਕੀਤੇ। ਇਸ ਤੋਂ ਇਲਾਵਾ ਕਈ ਥੀਏਟਰ ਦੇ ਕਈ ਪਲੇਅ ਦਾ ਵੀ ਹਿੱਸਾ ਬਣੇ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

ਰਾਣਾ ਰਣਬੀਰ ਦੀਆਂ ਪੰਜਾਬੀ ਫਿਲਮਾਂ –

ਰਾਣਾ ਰਣਬੀਰ ਨੇ ਕਈ ਪੰਜਾਬੀ ਫਿਲਮਾਂ ਵਿਚ ਆਪਣੇ ਵੱਖੋ-ਵੱਖ ਕਿਰਦਾਰਾਂ ਨਾਲ ਆਪਣੀ ਪਛਾਣ ਬਣਾਈ। ਉਨ੍ਹਾਂ ਨੇ ਕਈ ਵੱਡੇ ਕਲਾਕਾਰਾਂ ਦੇ ਨਾਲ ਕੰਮ ਕੀਤਾ। ਉਨ੍ਹਾਂ ਦੀਆਂ ਫਿਲਮਾਂ 'ਦਿਲ ਆਪਣਾ ਪੰਜਾਬੀ', 'ਕੱਬਡੀ ਵੰਨਸ ਅਗੇਨ', 'ਮਿੱਟੀ ਅਵਾਜ਼ਾਂ ਮਾਰਦੀ, 'ਮੁੰਡੇ ਯੁ. ਕੇ. ਦੇ', 'ਲਗਦਾ ਇਸ਼ਕ ਹੋ ਗਿਆ', 'ਇਕ ਕੁੜੀ ਪੰਜਾਬ ਦੀ, 'ਟੌਹਰ ਮਿੱਤਰਾਂ ਦੀ', 'ਜੱਟ ਐਂਡ ਜੂਲੀਅਟ', 'ਨਾਬਰ', 'ਡੈਡੀ ਕੂਲ ਮੁੰਡੇ ਫੂਲ', 'ਫੇਰ ਮਾਮਲਾ ਗੜਬੜ ਗੜਬੜ', 'ਗੋਰਿਆ ਨੂੰ ਦਫਾ ਕਰੋ', 'ਜੱਟ ਐਂਡ ਜੂਲੀਅਟ 2', 'ਓ ਯਾਰਾ ਐਵੀਂ ਐਂਵੀ ਲੁੱਟ ਗਿਆ', 'ਅਰਦਾਸ' 'ਵਿਸਾਖੀ ਲਿਸ਼ਟ' ਅਤੇ 'ਮੰਜੇ ਬਿਸਤਰੇ' ਸਮੇਤ ਕਈ ਫਿਲਮਾਂ 'ਚ ਉਨ੍ਹਾਂ ਦੀ ਬਾਕਮਾਲ ਅਦਾਕਾਰੀ ਦਰਸ਼ਕਾਂ ਨੂੰ ਦੇਖਣ ਲਈ ਮਿਲੀ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

ਪ੍ਰਸਿੱਧੀ

ਉਂਝ ਤਾਂ ਰਾਣਾ ਰਣਬੀਰ ਵੱਲੋਂ ਨਿਭਾਏ ਹਰੇਕ ਕਿਰਦਾਰ 'ਚ ਉਨ੍ਹਾਂ ਦੀ ਐਕਟਿੰਗ ਜ਼ਬਰਦਸਤ ਸੀ ਪਰ ਕੁਝ ਕੁ ਫਿਲਮਾਂ ਵਿਚ ਉਨ੍ਹਾਂ ਦੇ ਕਿਰਦਾਰ ਕਾਫੀ ਹਿੱਟ ਹੋਏ। 'ਜੱਟ ਐਂਡ ਜੂਲੀਅਟ' ਤੇ 'ਜੱਟ ਐਂਡ ਜੂਲੀਅਟ 2' ਵਿਚ ਨਿਭਾਏ ਕਿਰਦਾਰ 'ਸ਼ੈਂਪੀ' ਕਾਰਨ ਉਨ੍ਹਾਂ ਨੂੰ ਕਾਫੀ ਪ੍ਰਸਿੱਧੀ ਮਿਲੀ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

ਇਸ ਤੋਂ ਇਲਾਵਾ 'ਗੋਰਿਆ ਨੂੰ ਦਫਾ ਕਰੋ, 'ਅਰਦਾਸ' 'ਅੰਬਰਸਰੀਆ' 'ਲਵ ਪੰਜਾਬ' ਸਮੇਤ ਕਈ ਵੱਡੀਆਂ ਫਿਲਮਾਂ ਵਿਚ ਨਿਭਾਏ ਕਿਰਦਾਰ ਕਰਕੇ ਉਨ੍ਹਾਂ ਦੀ ਸਰਾਹਨਾ ਹੋਈ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

'ਆਸੀਸ' ਫਿਲਮ ਬਣਾਉਣਾ

ਰਾਣਾ ਰਣਬੀਰ ਦੀ ਹਮੇਸ਼ਾ ਕੋਸ਼ਿਸ ਰਹੀ ਕਿ ਉਹ ਦਰਸ਼ਕਾਂ ਨੂੰ ਇਕ ਚੰਗੀ ਫਿਲਮ ਬਣਾ ਕੇ ਦੇਣ। ਇਸ ਲਈ ਉਨ੍ਹਾਂ ਨੇ 'ਆਸੀਸ' ਨੂੰ ਬਣਾਉਣ ਦਾ ਫੈਸਲਾ ਲਿਆ।

Punjabi Bollywood Tadka,rana ranbir image hd photo download,ਰਾਣਾ ਰਣਬੀਰ ਇਮੇਜ਼ ਐਚਡੀ ਫੋਟੋ ਡਾਊਨਲੋਡ

'ਆਸੀਸ' ਫਿਲਮ ਰਾਣਾ ਰਣਬੀਰ ਨੇ ਆਪ ਲਿਖੀ ਤੇ ਡਾਇਰੈਕਟ ਕੀਤੀ। ਮਾਂ-ਪੁੱਤ ਦੇ ਰਿਸ਼ਤੇ 'ਤੇ ਅਧਾਰਿਤ ਇਸ ਫਿਲਮ ਨੂੰ ਦਰਸ਼ਕਾਂ ਨੇ ਪਸੰਦ ਕੀਤਾ।

ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News