ਨੀਰੂ ਬਾਜਵਾ ਵਾਂਗ ਖੂਬਸੂਰਤ ਹੈ ਰੁਬੀਨਾ, ਜਾਣੋ ਫਿਲਮੀ ਕਰੀਅਰ ਦੇ ਦਿਲਚਸਪ ਕਿੱਸੇ

Monday, September 9, 2019 12:30 PM

ਜਲੰਧਰ (ਬਿਊਰੋ) — 'ਲਾਵਾਂ ਫੇਰੇ', 'ਸਾਰਗੀ' ਅਤੇ 'ਮੁੰਡਾ ਹੀ ਚਾਹੀਦਾ' ਵਰਗੀਆਂ ਫਿਲਮਾਂ 'ਚ ਸ਼ਾਨਦਾਰ ਅਭਿਨੈ ਨਾਲ ਲੋਕਾਂ ਦਾ ਦਿਲ ਟੁੰਬਣ ਵਾਲੀ ਪੰਜਾਬੀ ਅਦਾਕਾਰਾ ਰੁਬੀਨਾ ਬਾਜਵਾ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੀ ਹੈ। ਆਪਣੇ ਬਰਥਡੇ 'ਤੇ ਰੁਬੀਨਾ ਬਾਜਵਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਕੁਝ ਸਪੈਸ਼ਲ ਤਸਵੀਰਾਂ ਤੇ ਵੀਡੀਓਜ਼ ਨੂੰ ਸ਼ੇਅਰ ਕੀਤਾ ਹੈ।

PunjabKesari

ਸਾਲ 2017 'ਚ 'ਸਰਗੀ' ਨਾਲ ਕੀਤਾ ਸੀ ਡੈਬਿਊ
ਦੱਸ ਦਈਏ ਕਿ ਨੀਰੂ ਬਾਜਵਾ ਪਾਲੀਵੁੱਡ ਫਿਲਮ ਇੰਡਸਟਰੀ ਦੀ ਕੁਈਨ ਨੀਰੂ ਬਾਜਵਾ ਦੀ ਭੈਣ ਹੈ। ਰੁਬੀਨਾ ਬਾਜਵਾ ਨੇ ਸਾਲ 2017 'ਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸਰਗੀ' ਨਾਲ ਡੈਬਿਊ ਕੀਤਾ ਸੀ। ਉਨ੍ਹਾਂ ਦੀ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਰਲਿਆ ਮਿਲਿਆ ਹੀ ਦਰਸ਼ਕਾਂ ਦਾ ਹੁੰਗਾਰਾ ਮਿਲਿਆ। ਇਸ ਫਿਲਮ 'ਚ ਰੁਬੀਨਾ ਬਾਜਵਾ ਨਾਲ ਪੰਜਾਬੀ ਗਾਇਕ ਤੇ ਅਦਾਕਾਰ ਜੱਸੀ ਗਿੱਲ ਤੇ ਬੱਬਲ ਰਾਏ ਮੁੱਖ ਭੂਮਿਕਾ 'ਚ ਨਜ਼ਰ ਆਏ ਸਨ।

PunjabKesari

'ਲਾਵਾਂ ਫੇਰੇ' ਨਾਲ ਚਰਚਿਤ ਅਦਾਕਾਰਾਂ 'ਚ ਹੋਈ ਸ਼ਾਮਲ
ਸਾਲ 2018 'ਚ ਰੁਬੀਨਾ ਬਾਜਵਾ ਦੀ ਫਿਲਮ 'ਲਾਵਾਂ ਫੇਰੇ' ਆਈ, ਜਿਸ 'ਚ ਉਨ੍ਹਾਂ ਨਾਲ ਪੰਜਾਬੀ ਅਦਾਕਾਰ ਤੇ ਗਾਇਕ ਰੌਸ਼ਨ ਪ੍ਰਿੰਸ ਨੇ ਮੁੱਖ ਭੂਮਿਕਾ ਨਿਭਾਈ। ਉਨ੍ਹਾਂ ਦੀ ਇਸ ਫਿਲਮ ਨੂੰ ਬਾਕਸ ਆਫਿਸ 'ਤੇ ਪਸੰਦ ਕੀਤਾ ਗਿਆ। ਦਰਸ਼ਕਾਂ ਵਲੋਂ ਇਸ ਫਿਲਮ 'ਚ ਰੁਬੀਨਾ ਬਾਜਵਾ ਦੇ ਕਿਰਦਾਰ ਨੂੰ ਕਾਫੀ ਸਰਹਾਇਆ ਗਿਆ ਸੀ। ਹੌਲੀ-ਹੌਲੀ ਰੁਬੀਨਾ ਨੂੰ ਜਦੋਂ ਪਛਾਣ ਮਿਲੀ ਤਾਂ ਉਨ੍ਹਾਂ ਦੀ ਗਿਣਤੀ ਪੰਜਾਬੀ ਸਿਨੇਮਾ ਦੀਆਂ ਚਰਚਿਤ ਅਦਾਕਾਰਾਂ 'ਚ ਹੋਣ ਲੱਗੀ।

PunjabKesari

ਇਸੇ ਸਾਲ ਆਈਆਂ ਦੋ ਪੰਜਾਬੀ ਫਿਲਮਾਂ
ਇਸ ਤੋਂ ਬਾਅਦ ਰੁਬੀਨਾ ਬਾਜਵਾ ਪੰਜਾਬੀ ਸਿਨੇਮਾ ਦੇ ਚਰਚਿਤ ਪ੍ਰੋਡਕਸ਼ਨ ਹਾਊਸ 'ਰਿਦਮ ਬੁਆਏਜ਼ ਐਂਟਰਟੇਨਮੈਂਟ' ਦੀ ਫਿਲਮ 'ਲਾਈਏ ਜੇ ਯਾਰੀਆ' 'ਚ ਉੱਘੇ ਅਦਾਕਾਰ ਅਮਰਿੰਦਰ ਗਿੱਲ ਤੇ ਹਰੀਸ਼ ਵਰਮਾ ਨਾਲ ਨਜ਼ਰ ਆਏ। ਇਸ ਫਿਲਮ 'ਚ ਰੂਪੀ ਗਿੱਲ ਵੀ ਅਹਿਮ ਕਿਰਦਾਰ 'ਚ ਸਨ। ਇਸ ਤੋਂ ਇਲਾਵਾ ਇਸੇ ਸਾਲ ਰੁਬੀਨਾ ਬਾਜਵਾ ਦੀ ਫਿਲਮ 'ਮੁੰਡਾ ਹੀ ਚਾਹੀਦਾ' ਰਿਲੀਜ਼ ਹੋਈ ਸੀ, ਜਿਸ ਨੂੰ ਦਰਸ਼ਕਾਂ ਵਲੋਂ ਖੂਬ ਪਸੰਦ ਕੀਤਾ ਗਿਆ। ਇਸ ਫਿਲਮ 'ਚ ਰੁਬੀਨਾ ਬਾਜਵਾ ਨਾਲ ਹਰੀਸ਼ ਵਰਮਾ ਨੇ ਮੁੱਖ ਭੂਮਿਕਾ ਨਿਭਾਈ।

PunjabKesari

ਆਉਣ ਵਾਲੇ ਸਮੇਂ 'ਚ ਇਨ੍ਹਾਂ ਵੱਡੇ ਪ੍ਰੋਜੈਕਟਾਂ 'ਚ ਦਿਸਗੀ ਰੁਬੀਨਾ  
ਹਾਲ ਹੀ 'ਚ ਰੁਬੀਨਾ ਬਾਜਵਾ ਨੇ ਪੰਜਾਬੀ ਗਾਇਕ ਅਖਿਲ ਨਾਲ ਫਿਲਮ 'ਤੇਰੀ ਮੇਰੀ ਗੱਲ ਬਣ ਗਈ' ਦੀ ਸ਼ੂਟਿੰਗ ਮੁਕੰਮਲ ਕੀਤੀ ਹੈ। ਇਸ ਤੋਂ ਬਾਅਦ ਰੁਬੀਨਾ ਪੰਜਾਬੀ ਗਾਇਕ ਤੇ ਅਦਾਕਾਰ ਨਿੰਜਾ ਨਾਲ ਲੰਡਨ 'ਚ ਅਗਲੀ ਫਿਲਮ 'ਗੁੱਡ ਲੱਕ ਜੱਟਾ' ਦੀ ਸ਼ੂਟਿੰਗ ਕਰ ਰਹੇ ਹਨ। ਰੁਬੀਨਾ ਦੀ ਆਉਣ ਵਾਲੀ ਫਿਲਮ 'ਨਾਨਕਾ ਮੇਲ' ਹੈ, ਜਿਸ 'ਚ ਰੌਸ਼ਨ ਪ੍ਰਿੰਸ ਨਾਲ ਮੁੱਖ ਭੂਮਿਕਾ 'ਚ ਨਜ਼ਰ ਆਵੇਗੀ। ਇਹ ਫਿਲਮ 15 ਨਵੰਬਰ ਨੂੰ ਰਿਲੀਜ਼ ਹੋਵੇਗੀ।

PunjabKesari

ਭੈਣ ਨੀਰੂ ਬਾਜਵਾ ਵਾਂਗ ਖੂਬਸੂਰਤ ਹੈ ਰੁਬੀਨਾ
ਰੁਬੀਨਾ ਬਾਜਵਾ ਨੇ ਆਪਣੀ ਸ਼ਾਨਦਾਰ ਅਦਾਕਾਰੀ ਨਾਲ ਪਾਲੀਵੁੱਡ ਫਿਲਮ ਇੰਡਸਟਰੀ 'ਚ ਖਾਸ ਪਛਾਣ ਕਾਇਮ ਕੀਤੀ ਹੈ। ਰੁਬੀਨਾ ਬਾਜਵਾ ਭੈਣ ਨੀਰੂ ਬਾਜਵਾ ਵਾਂਗ ਸੋਸ਼ਲ ਮੀਡੀਆ 'ਤੇ ਕਾਫੀ ਸਰਗਰਮ ਰਹਿੰਦੇ ਹਨ। ਆਏ ਦਿਨ ਹੀ ਰੁਬੀਨਾ ਆਪਣੇ ਇੰਸਟਾਗ੍ਰਾਮ 'ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਰੁਬੀਨਾ ਭੈਣ ਨੀਰੂ ਵਾਂਗ ਕਾਫੀ ਖੂਬਸੂਰਤ ਹੈ। ਉਸ ਦੀਆਂ ਤਸਵੀਰਾਂ ਅਕਸਰ ਹੀ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ।

PunjabKesari


Edited By

Sunita

Sunita is news editor at Jagbani

Read More