ਪੁੱਤਰਾਂ ਦੇ ਬਾਲੀਵੁੱਡ ਐਂਟਰੀ ਨੂੰ ਲੈ ਕੇ ਬੌਬੀ ਦਿਓਲ ਨੇ ਆਖੀ ਇਹ ਗੱਲ

10/20/2019 4:57:55 PM

ਮੁੰਬਈ(ਬਿਊਰੋ)- ਬਾਲੀਵੁੱਡ ਅਭਿਨੇਤਾ ਬੌਬੀ ਦਿਓਲ ਦਾ ਕਹਿਣਾ ਹੈ ਕਿ ਉਹ ਆਪਣੇ ਪੁੱਤਰਾਂ ’ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਪਾਉਂਦੇ ਹਨ। ਇਕ ਇੰਟਰਵਿਊ ਦੌਰਾਨ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਉਹ ਆਪਣੇ ਪੁੱਤਰਾਂ ਨੂੰ ਫਿਲਮ ਇੰਡਸਟਰੀ ’ਚ ਲਿਆਉਣਾ ਚਾਹੁੰਦੇ ਹਨ। ਇਸ ’ਤੇ ਬੌਬੀ ਨੇ ਕਿਹਾ,‘ਫਿਲਮੀ ਦੁਨੀਆਂ ‘ਚ ਆਉਣਾ ਮੇਰੇ ਪੁੱਤਰਾਂ ਦੀ ‘ਮਰਜ਼ੀ ਤੇ ਨਿਰਭਰ ਕਰਦਾ ਹੈ। ਮੈਂ ਕਦੇ ਵੀ ਆਰਿਆਮਾਨ ਅਤੇ ਧਰਮ ਨੂੰ ਕਿਸੇ ਚੀਜ਼ ਨੂੰ ਲੈ ਫੋਰਸ ਨਹੀਂ ਕੀਤਾ ਹੈ। ਜਦੋਂ ਕਿ ਹਰ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਸ ਦਾ ਬੱਚਾ ਉਸ ਦੇ ਨਕਸ਼ੇ ਕਦਮਾਂ ‘ਤੇ ਚੱਲੇ ਪਰ ਜੇਕਰ ਉਹ ਕੁਝ ਹੋਰ ਚੁਣਦੇ ਹਨ ਤਾਂ ਵੀ ਮੈਂ ਖੁਸ਼ ਹਾਂ। ਮੇਰੇ ਪਿਤਾ ਨੇ ਮੇਰੇ ‘ਤੇ ਕੁਝ ਨਹੀਂ ਥੋਪਿਆ ਅਤੇ ਮੈਂ ਵੀ ਆਪਣੇ ਬੱਚਿਆਂ ਨਾਲ ਅਜਿਹਾ ਕਰਾਂਗਾ। ਬਾਲੀਵੁੱਡ ‘ਚ ਆਉਣ ਦਾ ਫੈਸਲਾ ਮੇਰਾ ਆਪਣਾ ਸੀ। ਮੈਂ ਚਾਹੁੰਦਾ ਹਾਂ ਮੇਰੇ ਬੱਚੇ ਵੀ ਆਪਣੇ ਬਾਰੇ ਖੁਦ ਸੋਚਣ। ਜੇਕਰ ਉਹ ਬਿੱਜ਼ਨਸ ਕਰਨਾ ਚਾਹੁੰਦੇ ਹਨ ਤਾਂ ਵੀ ਮੈਂ ਖੁਸ਼ ਹਾਂ।’
PunjabKesari
ਦੱਸ ਦਈਏ ਬੌਬੀ ਦਿਓਲ ਨੇ ਫਿਲਮ ‘ਰੇਸ 3’ ਨਾਲ ਬਾਲੀਵੁੱਡ ‘ਚ ਲੰਬੇ ਸਮੇਂ ਬਾਅਦ ਵਾਪਸੀ ਕੀਤੀ ਸੀ ਤੇ ਹੁਣ ਆਪਣੀ ਆਉਣ ਵਾਲੀ ਫਿਲਮ ‘ਹਾਊਸਫੁੱਲ 4’ ਦੇ ਪ੍ਰਮੋਸ਼ਨ ‘ਚ ਰੁੱਝੇ ਹੋਏ ਹਨ। ਫਿਲਮ ‘ਚ ਅਕਸ਼ੈ ਕੁਮਾਰ, ਰਿਤੇਸ਼ ਦੇਸ਼ਮੁਖ ਵਰਗੇ ਸਟਾਰਸ ਨਜ਼ਰ ਆਉਣਗੇ। ਇਹ ਫਿਲਮ 25 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News