ਡੀ. ਡੀ. ਐੱਲ. ਜੇ. ਦੇ 24 ਸਾਲ ਪੂਰੇ, ਕਾਜਲ ਫਿਰ ਬਣੀ ''ਸਿਮਰਨ''

10/21/2019 9:02:08 AM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਰੀ ਕਾਜਲ ਨੇ ਆਪਣੀ ਸੁਪਰਹਿੱਟ ਫਿਲਮ 'ਦਿਲਵਾਲੇ ਦੁਲਹਨੀਆਂ ਲੈ ਜਾਏਗੇ' (ਡੀ. ਡੀ. ਐੱਲ. ਜੇ.) ਦੇ ਪ੍ਰਦਰਸ਼ਨ ਦੇ 24 ਸਾਲ ਪੂਰੇ ਹੋਣ 'ਤੇ ਇਸ ਫਿਲਮ ਦਾ ਆਈਕਾਨਿਕ ਸੀਨ ਰੀਕ੍ਰਿਏਟ ਕੀਤਾ ਹੈ। ਯਸ਼ ਚੋਪੜਾ ਵੱਲੋਂ ਬਣਾਈ 1995 'ਚ ਪ੍ਰਦਰਸ਼ਿਤ ਇਸ ਫਿਲਮ ਦੇ ਪ੍ਰਦਰਸ਼ਨ ਦੇ 24 ਸਾਲ ਪੂਰੇ ਹੋ ਗਏ ਹਨ।


ਕਾਜਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਉਕਤ ਫਿਲਮ ਦੇ ਇਕ ਸੀਨ ਨੂੰ ਰੀਕ੍ਰਿਏਟ ਕਰਕੇ ਵੀਡਿਓ ਸ਼ੇਅਰ ਕੀਤਾ ਹੈ। ਇਹ ਉਹ ਸੀਨ ਹੈ ਜਦ ਫਿਲਮ 'ਚ 'ਸਿਮਰਨ' ਦਾ ਕਿਰਦਾਰ ਅਦਾ ਕਰ ਰਹੀ ਕਾਜਨ ਟਰੇਨ ਦੇ ਇਕ ਕੋਨੇ 'ਚ ਬੈਠ ਕੇ ਕਿਤਾਬ ਪੜ੍ਹ ਰਹਿੰਦੀ ਹੈ। ਇਸ ਸੀਨ ਦੇ ਓਰੀਜਨਲ ਵਰਜਨ 'ਚ ਕਾਜਲ ਨੇ ਯੈਲੋ ਕਲਰ ਡ੍ਰੈਸ ਪਾਈ ਹੋਈ ਸੀ ਅਤੇ ਚਸ਼ਮਾ ਵੀ ਲਾਇਆ ਹੋਇਆ ਸੀ। ਸੀਨ ਦੇ ਮੂਲ ਰੂਪ ਨੂੰ ਬਰਕਰਾਰ ਰਖਣ ਲਈ ਕਾਜਲ ਨੇ ਯੈਲੋ ਟਾਪ ਅਤੇ ਚਸ਼ਮਾ ਪਾ ਕੇ ਇਸ ਨੂੰ ਸ਼ੂਟ ਕੀਤਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, 'ਡੀ. ਡੀ. ਐੱਲ. ਜੇ.' ਦੇ 24 ਸਾਲ ਹੋ ਜਾਣ ਤੋਂ ਬਾਅਦ ਅੱਜ ਵੀ ਚਸ਼ਮਾ ਲਾ ਕੇ ਅਜੀਬ ਥਾਂਵਾਂ 'ਤੇ ਪੜ੍ਹ ਰਹੀ ਹਾਂ।'



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News