ਮੋਨਿਕਾ ਗਿੱਲ ਨੇ ਮੰਗੇਤਰ ਨਾਲ ਇੰਝ ਪਾਇਆ ਭੰਗੜਾ (ਵੀਡੀਓ)
10/21/2019 9:28:07 AM

ਜਲੰਧਰ (ਬਿਊਰੋ) — ਪੰਜਾਬੀ ਤੇ ਬਾਲੀਵੁੱਡ ਅਦਾਕਾਰਾ ਮੋਨਿਕਾ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜੋ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ। ਇਸ ਵੀਡੀਓ 'ਚ ਉਹ ਆਪਣੇ ਮੰਗੇਤਰ ਨਾਲ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਗੁਰਸ਼ਾਨ ਸਹੋਤਾ ਅਤੇ ਮੋਨਿਕਾ ਗਿੱਲ ਦਿਲਜੀਤ ਦੋਸਾਂਝ ਦੇ ਗਾਏ ਗੀਤ 'ਗੁਲਾਬੀ ਪੱਗ' 'ਤੇ ਭੰਗੜਾ ਪਾ ਰਹੇ ਹਨ। ਦੋਨਾਂ ਦਾ ਜੋਸ਼ ਅਤੇ ਉਤਸ਼ਾਹ ਦੇਖਦਿਆਂ ਹੀ ਬਣ ਰਿਹਾ ਹੈ।
ਦੱਸ ਦਈਏ ਕਿ ਗੁਰਸ਼ਾਨ ਸਹੋਤਾ ਨਾਲ ਮੋਨਿਕਾ ਗਿੱਲ ਦੀ ਮੰਗਣੀ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ ਅਤੇ ਦੋਨਾਂ ਦੀਆਂ ਤਸਵੀਰਾਂ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਮੋਨਿਕਾ ਗਿੱਲ ਇਕ ਅਜਿਹੀ ਅਦਾਕਾਰਾ ਹੈ, ਜਿਸ ਨੇ ਗੀਤਾਂ 'ਚ ਮਾਡਲਿੰਗ ਦੇ ਨਾਲ-ਨਾਲ ਕਈ ਪੰਜਾਬੀ ਫਿਲਮਾਂ 'ਚ ਵੀ ਕੰਮ ਕੀਤਾ ਹੈ ਅਤੇ ਪਿੱਛੇ ਜਿਹੇ ਗਗਨ ਕੋਕਰੀ ਨਾਲ ਉਨ੍ਹਾਂ ਦੀ ਫਿਲਮ 'ਯਾਰਾ ਵੇ' ਨੂੰ ਵੀ ਕਾਫੀ ਪਸੰਦ ਕੀਤਾ ਗਿਆ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ