Movie Review: ‘ਛਿਛੋਰੇ’

Friday, September 6, 2019 12:19 PM
Movie Review: ‘ਛਿਛੋਰੇ’

ਫਿਲਮ- ‘ਛਿਛੋਰੇ’
ਨਿਰਮਾਤਾ- ਫਾਕਸ ਸਟਾਰ ਸਟੂਡੀਓਜ਼, ਸਾਜਿਦ ਨਾਡਿਆਡਵਾਲਾ
ਨਿਰਦੇਸ਼ਕ- ਨਿਤੇਸ਼ ਤਿਵਾਰੀ
ਕਲਾਕਾਰ- ਸੁਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ, ਤਾਹਿਰ ਰਾਜ ਭਸੀਨ, ਤੁਸ਼ਾਰ ਪਾਂਡੇ, ਨਵੀਨ ਪਾਲੀਸ਼ੈੱਟੀ, ਨਲਨੀਸ਼ ਨੀਲ, ਸਹਰਸ਼ ਸ਼ੁਕਲਾ
ਸੁਸ਼ਾਂਤ ਸਿੰਘ ਰਾਜਪੂਤ, ਸ਼ਰਧਾ ਕਪੂਰ ਤੇ ਵਰੁਣ ਸ਼ਰਮਾ ਦੀ ‘ਛਿਛੋਰੇ’ ਨੂੰ ਦੇਖਦੇ ਸਮਾਂ ਜੋ ਗੱਲ ਸਭ ਤੋਂ ਪਹਿਲਾਂ ਮਨ ’ਚ ਆਉਂਦੀ ਹੈ, ਉਹ ਹੈ 1992 ਦੀ ‘ਜੋ ਜੀਤਾ ਵਹੀ ਸਿਕੰਦਰ’ ਅਤੇ 2009 ਦੀ ‘3 ਈਡੀਅਟਸ’। ‘ਛਿਛੋਰੇ’ ਇਨ੍ਹਾਂ ਦੋ ਫਿਲਮਾਂ ਦਾ ਕਾਕਟੇਲ ਵਰਗੀ ਲੱਗਦੀ ਹੈ। ‘ਛਿਛੋਰੇ’ ਦੀ ਕਹਾਣੀ ਯਾਰੀ-ਦੋਸਤੀ ਦੇ ਨਾਲ ਹੀ ਲੂਜ਼ਰ ਨਾ ਬਨਣ ਦੀ ਮਾਨਸਿਕਤਾ ਤੋਂ ਦੂਰ ਰਹਿਣ ਦਾ ਸੁਨੇਹਾ ਦਿੰਦੀ ਹੈ। ਫਿਲਮ ‘ਚ ਕਾਲਜ ਦੇ ਦਿਨ ਹਨ, ਯਾਰੀ-ਦੋਸਤੀ ਦਾ ਮਜ਼ਾ ਹੈ, ਹੋਸਟਲ ਲਾਈਫ ਹੈ ਅਤੇ ਖੇਡ ‘ਚ ਸਭ ਕੁਝ ਦਾਅ ‘ਤੇ ਲਗਾਉਣਾ ਹੈ। ਇਸ ਤਰ੍ਹਾਂ ਦੰਗਲ ਫੇਮ ਡਾਇਰੈਕਟਰ ਨੇ ਸੁਨੇਹੇ ਦੇ ਨਾਲ ਹੀ ਹਲਕੀ-ਫੁਲਕੀ ਫਿਲਮ ਦੇਣ ਦੀ ਕੋਸ਼ਿਸ਼ ਕੀਤੀ ਹੈ।

ਕਹਾਣੀ-

‘ਛਿਛੋਰੇ’ ਦੀ ਕਹਾਣੀ ਸੁਸ਼ਾਂਤ ਸਿੰਘ ਰਾਜਪੂਤ ਅਤੇ ਸ਼ਰਧਾ ਕਪੂਰ ਦੇ ਬੇਟੇ ਤੋਂ ਸ਼ੁਰੂ ਹੁੰਦੀ ਹੈ , ਉਹ ਹਸਪਤਾਲ ‘ਚ ਹੈ ਅਤੇ ਲੂਜ਼ਰ ਕਹਾਉਣ ਦੇ ਡਰ ਕਾਰਨ ਉਸ ਦਾ ਹਾਲਤ ਅਜਿਹੀ ਹੋ ਗਈ ਹੈ। ਫਿਰ ਸੁਸ਼ਾਂਤ ਸਿੰਘ ਬੇਟੇ ਨੂੰ ਠੀਕ ਕਰਨ ਲਈ ਆਪਣੀ ਲੂਜ਼ਰ ਟੀਮ ਦੀ ਕਹਾਣੀ ਸੁਣਾਉਂਦੇ ਹਨ। ਜਿਸ ‘ਚ ਸੁਸ਼ਾਂਤ ਆਪਣੇ ਦੋਸਤ ਵਰੁਣ ਸ਼ਰਮਾ, ਤਾਹਿਰ ਰਾਜ ਭਸੀਨ, ਤੁਸ਼ਾਰ ਪਾਂਡੇ ਅਤੇ ਨਵੀਨ ਪਾਲੀਸ਼ੈੱਟੀ ਦੀ ਕਹਾਣੀ ਸੁਣਾਉਂਦੇ ਹਨ। ਕਿਸ ਤਰ੍ਹਾਂ ਸੁਸ਼ਾਂਤ ਕਾਲਜ ‘ਚ ਆਉਂਦੇ ਹਨ ਅਤੇ ਲੂਜ਼ਰਸ ਦੇ ਹੋਸਟਲ ’ਚ ਜਗ੍ਹਾ ਮਿਲਦੀ ਹੈ। ਸ਼ੁਰੂ ’ਚ ਸੁਸ਼ਾਂਤ ਹੋਸਟਲ ਛੱਡਣਾ ਚਾਹੁੰਦੇ ਹਨ ਪਰ ਫਿਰ ਇਨ੍ਹਾਂ ਲੂਜ਼ਰਸ ਨਾਲ ਉਨ੍ਹਾਂ ਦਾ ਮਨ ਲੱਗ ਜਾਂਦਾ ਹੈ। ਫਿਰ ਆਉਂਦਾ ਹੈ ਹੋਸਟਲ ’ਚ ਚੈਂਪੀਅਨਸ਼ਿਪ ਦਾ ਮੌਕਾ, ਜਿਸ ਨੂੰ ਹਾਰਨ ਕਰਕੇ ਹੀ ਉਨ੍ਹਾਂ ਨੂੰ ਲੂਜ਼ਰ ਕਿਹਾ ਜਾਂਦਾ ਹੈ। ਸੁਸ਼ਾਂਤ ਅਤੇ ਉਨ੍ਹਾਂ ਦੇ ਦੋਸਤ ਇਸ ਕਹਾਣੀ ਨਾਲ ਬੇਟੇ ਨੂੰ ਠੀਕ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਸ ਤਰ੍ਹਾਂ ਨਿਤੇਸ਼ ਤਿਵਾਰੀ ਨੇ ‘ਛਿਛੋਰੇ’ ਨੂੰ ਇੱਕ ਇੰਸਪੀਰੇਸ਼ਨਲ ਫਿਲਮ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਇਸ ’ਚ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਬੱਚਿਆਂ ਨੂੰ ਸਿਰਫ ਜਿੱਤਣ ਹੀ ਨਹੀਂ, ਜੇਕਰ ਉਹ ਹਾਰਦੇ ਹਨ ਤਾਂ ਉਸ ਤੋਂ ਬਾਅਦ ਕੀ ਕਰਨਾ ਚਾਹੀਦਾ ਹੈ, ਉਹ ਵੀ ਸਮਝਾਉਣਾ ਚਾਹੀਦਾ ਹੈ।

ਐਕਟਿੰਗ

‘ਛਿਛੋਰੇ’ ਫਿਲਮ ’ਚ ਐਕਟਿੰਗ ਦੇ ਮੋਰਚੇ ’ਤੇ ਮੰਮੀ ਦਾ ਕਿਰਦਾਰ ਨਿਭਾ ਰਹੇ ਤੁਸ਼ਾਰ ਪਾਂਡੇ, ਸੇਕਸਾ ਬਣੇ ਵਰੁਣ ਸ਼ਰਮਾ ਅਤੇ ਡੇਰੇਕ ਦੇ ਕਿਰਦਾਰ ’ਚ ਤਾਹਿਰ ਰਾਜ ਭਸੀਨ ਹਨ। ਵਰੁਣ ਸ਼ਰਮਾ ਨੇ ਆਪਣੇ ਬੋਲਡ ਜੋਕਸ ਨਾਲ ਖੂਬ ਹਸਾਉਣ ਦੀ ਕੋਸ਼ਿਸ਼ ਕੀਤੀ ਹੈ। ਸੁਸ਼ਾਂਤ ਸਿੰਘ ਰਾਜਪੂਤ ਨੇ ਆਪਣੇ ਕੈਰੇਕਟਰ ਨੂੰ ਠੀਕ - ਠਾਕ ਢੰਗ ਨਾਲ ਨਿਭਾਇਆ ਹੈ।


About The Author

manju bala

manju bala is content editor at Punjab Kesari