Movie Review: ''ਦੇ ਦੇ ਪਿਆਰ ਦੇ''

5/17/2019 10:51:44 AM

ਫਿਲਮ— 'ਦੇ ਦੇ ਪਿਆਰ ਦੇ'
ਡਾਇਰੈਕਟਰ— ਅਕੀਵ ਅਲੀ
ਸਟਾਰ ਕਾਸਟ— ਅਜੇ ਦੇਵਗਨ, ਰਾਕੁਲ ਪ੍ਰੀਤ ਸਿੰਘ, ਤੱਬੂ, ਜਾਵੇਦ ਜਾਫਰੀ, ਜਿੰਮੀ ਸ਼ੇਰਗਿੱਲ
ਪ੍ਰੋਡਿਊਸਰ— ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਲਵ ਰੰਜਨ, ਅੰਕੁਰ ਗਰਗ

ਭੂਸ਼ਣ ਕੁਮਾਰ, ਕ੍ਰਿਸ਼ਨ ਕੁਮਾਰ, ਲਵ ਰੰਜਨ, ਅੰਕੁਰ ਗਰਗ ਦੀ ਫਿਲਮ 'ਦੇ ਦੇ ਪਿਆਰ ਦੇ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਅਜੇ ਦੇਵਗਨ, ਰਾਕੁਲ ਪ੍ਰੀਤ ਸਿੰਘ, ਤੱਬੂ, ਜਾਵੇਦ ਜਾਫਰੀ, ਜਿੰਮੀ ਸ਼ੇਰਗਿੱਲ ਲੀਡ ਰੋਲ 'ਚ ਹਨ। ਇਸ ਫਿਲਮ 'ਚ ਇਕ ਵਾਰ ਫਿਰ ਅਜੇ ਦੇਵਗਨ ਤੇ ਤੱਬੂ ਨਜ਼ਰ ਆਉਣ ਵਾਲੇ ਹਨ ਜੇਕਰ ਗੱਲ ਕਰੀਏ ਰਾਕੁਲ ਪ੍ਰੀਤ ਸਿੰਘ ਦੀ ਤਾਂ ਹਿੰਦੀ ਫਿਲਮ 'ਦੇ ਦੇ ਪਿਆਰ ਦੇ' ਉਸ ਦੀ ਤੀਸਰੀ ਫਿਲਮ ਹੈ। ਇਸ ਤੋਂ ਪਹਿਲਾਂ 'ਯਾਰੀਆਂ' ਅਤੇ 'ਅੱਯਾਰੀ' ਦੋ ਫਿਲਮਾਂ ਉਸ ਦੀਆਂ ਆ ਚੁੱਕੀਆਂ ਹਨ।

ਕਹਾਣੀ—
ਫਿਲਮ ਦੀ ਕਹਾਣੀ ਹੈ 50 ਸਾਲਾ ਆਸ਼ੀਸ਼ (ਅਜੇ ਦੇਵਗਨ) ਦੀ, ਜੋ ਤਲਾਕਸ਼ੁਦਾ ਅਤੇ 2 ਨੌਜਵਾਨ ਬੱਚਿਆ ਦਾ ਪਿਤਾ ਹੈ। ਆਸ਼ੀਸ਼ ਨੂੰ ਇਕ 26 ਸਾਲਾ ਲੜਕੀ ਆਇਸ਼ਾ (ਰਾਕੁਲ ਪ੍ਰੀਤ ਸਿੰਘ) ਨਾਲ ਪਿਆਰ ਹੋ ਜਾਂਦਾ ਹੈ। ਆਸ਼ੀਸ਼ ਦੀਆਂ ਮੁਸੀਬਤਾਂ ਉਦੋਂ ਸ਼ੁਰੂ ਹੁੰਦੀਆਂ ਹਨ ਜਦੋਂ ਉਹ ਆਇਸ਼ਾ ਨੂੰ ਆਪਣੇ ਪਰਿਵਾਰ ਨਾਲ ਮਿਲਾਉਣ ਲਈ ਆਉਂਦਾ ਹੈ। ਆਸ਼ੀਸ਼ ਦੇ ਪਰਿਵਾਰ 'ਚ ਉਸ ਦੇ ਬੱਚੇ, ਉਸ ਦੇ ਮਾਤਾ-ਪਿਤਾ ਅਤੇ ਉਸ ਦੀ ਪਹਿਲੀ ਪਤਨੀ ਸਾਰੇ ਆਇਸ਼ਾ ਨੂੰ ਕਿਉਂ ਨਾਪਸੰਦ ਕਰਦੇ ਹਨ? ਕੀ ਹੁੰਦਾ ਹੈ ਜਦੋਂ ਆਸ਼ੀਸ਼ ਦਾ ਪਰਿਵਾਰ ਉਸ ਦੀ ਅਤੇ ਆਇਸ਼ਾ ਦੀ ਜ਼ਿੰਦਗੀ 'ਚ ਦੀਵਾਰ ਬਣਦਾ ਹੈ? ਅਜਿਹੇ 'ਚ ਆਇਸ਼ਾ ਕੀ ਕਰਦੀ ਹੈ? ਇਹੀ ਫਿਲਮ ਦੀ ਕਹਾਣੀ 'ਚ ਦਿਖਾਇਆ ਗਿਆ ਹੈ। ਇਹ ਸਭ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।
ਮਿਊਜ਼ਿਕ—
ਫਿਲਮ ਦਾ ਮਿਊਜ਼ਿਕ ਵਧੀਆ ਹੈ। ਫਿਲਮ ਦੇ ਸਾਰੇ ਹੀ ਗੀਤਾਂ ਨੂੰ ਫੈਨਜ਼ ਵੱਲੋਂ ਕਾਫੀ ਪਿਆਰ ਮਿਲਿਆ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News