ਇੰਝ ਚੜ੍ਹੀ ਦੀਪ ਢਿੱਲੋਂ ਦੀ ਸੰਗੀਤ ਜਗਤ ''ਚ ਗੁੱਡੀ

Sunday, March 10, 2019 4:09 PM

ਜਲੰਧਰ (ਬਿਊਰੋ) : 'ਤੇਰੀ ਬੇਬੇ ਲਿਬੜੀ ਤਿਬੜੀ', 'ਰੇਡਰ' ਅਤੇ ਹੋਰ ਬਹੁਤ ਸਾਰੇ ਹਿੱਟ ਗਾਣੇ ਦੇਣ ਵਾਲੇ ਦੀਪ ਢਿੱਲੋਂ ਦਾ ਮਿਊਜ਼ਿਕ ਦਾ ਸਫਰ ਬਹੁਤ ਹੀ ਸੰਘਰਸ਼ ਭਰਿਆ ਰਿਹਾ ਹੈ। ਉਨ੍ਹਾਂ ਨੇ ਪੰਜਾਬੀ ਸੰਗੀਤ ਜਗਤ ਨੂੰ ਕਈ ਸੁਪਰਹਿੱਟ ਗੀਤ ਦਿੱਤੇ ਹਨ।

ਸੰਗੀਤ ਕਰੀਅਰ ਦੇ ਸ਼ੁਰੂਆਤੀ ਦੌਰ ਦੌਰਾਨ ਸਾਖਰਤਾ ਮੁਹਿੰਮ ਨਾਲ ਜੁੜੇ 

ਪਿੰਡ ਕੋਟੜਾ 'ਚ ਜੰਮੇ ਦੀਪ ਢਿੱਲੋਂ ਨੂੰ ਬਚਪਨ ਤੋਂ ਹੀ ਗੀਤ ਗਾਉਣ ਦਾ ਸ਼ੌਂਕ ਸੀ ਪਰ ਆਪਣਾ ਮਿਊਜ਼ਿਕ ਕਰੀਅਰ ਸ਼ੁਰੂ ਕਰਨ ਤੋਂ ਪਹਿਲਾਂ ਉਹ ਸਾਖਰਤਾ ਮੁਹਿੰਮ ਨਾਲ ਜੁੜੇ ਹੋਏ ਸਨ। ਦੱਸ ਦੀਏ ਕਿ ਦੀਪ ਢਿੱਲੋਂ ਪਿੰਡ-ਪਿੰਡ ਜਾ ਕੇ ਡਰਾਮੇ ਕਰਦੇ ਸਨ। ਇੱਕ ਇੰਟਰਵਿਊ 'ਚ ਉਨ੍ਹਾਂ ਨੇ ਖੁਲਾਸਾ ਕੀਤਾ ਹੈ ਕਿ ਸਟੇਜ 'ਤੇ ਕੰਮ ਕਰਦੇ-ਕਰਦੇ, ਮੇਰਾ ਗੀਤ ਗਾਉਣ ਦਾ ਸ਼ੌਂਕ ਵੱਧਦਾ ਹੀ ਗਿਆ।

PunjabKesari

ਬਣਨਾ ਚਾਹੁੰਦੇ ਸਨ ਅਧਿਆਪਕ

ਮੱਧ ਵਰਗੀ ਪਰਿਵਾਰ 'ਚੋਂ ਹੋਣ ਕਰਕੇ ਦੀਪ ਢਿੱਲੋਂ ਜੇ. ਈ. ਟੀ. ਕਰਕੇ ਅਧਿਆਪਕ ਬਣਨਾ ਚਾਹੁੰਦੇ ਸਨ ਤਾਂ ਜੋ ਉਹ ਆਪਣੇ ਪਰਿਵਾਰ ਦੀ ਆਰਥਿਕ ਤੌਰ ਤੇ ਮਦਦ ਕਰ ਸਕਣ। ਇਸ ਲਈ ਉਹ ਲੁਧਿਆਣਾ ਦੇ ਕਿਸੇ ਕਾਲਜ 'ਚ ਦਾਖਲਾ ਲੈਣ ਲਈ ਬੱਸ 'ਚ ਸਵਾਰ ਹੋਣ ਗਏ ਸਨ ਪਰ ਰਸਤੇ 'ਚ ਹੀ ਉਨ੍ਹਾਂ ਦੇ ਕਿਸੇ ਦੋਸਤ ਨੇ ਉਨ੍ਹਾਂ ਨੂੰ ਸਲਾਹ ਦਿੱਤੀ ਕਿ ਉਹ ਬਠਿੰਡਾ ਦੇ ਰਜਿੰਦਰਾ ਕਾਲਜ 'ਚ ਦਾਖਣਾ ਲੈਣ। ਇਸੇ ਕਾਲਜ 'ਚ ਹੀ ਦੀਪ ਢਿੱਲੋਂ ਨੇ ਮਿਊਜ਼ਿਕ 'ਚ ਬੈਚਲਰ ਡਿਗਰੀ ਕੀਤੀ।

PunjabKesari

ਰਜਿੰਦਰਾ ਕਾਲਜ 'ਚੋਂ ਹੀ ਪੈਦਾ ਹੋਏ ਕਈ ਕਲਾਕਾਰ

ਇਸ ਕਾਲਜ ਦੀ ਖਾਸ ਗੱਲ ਇਹ ਸੀ ਕਿ ਇਸ ਕਾਲਜ 'ਚ ਬਲਕਾਰ ਸਿੱਧੂ, ਪ੍ਰਗਟ ਭਾਗੂ ਅਤੇ ਹੋਰ ਕਈ ਮਸ਼ਹੂਰ ਗਾਇਕ ਪੜ੍ਹ ਕੇ ਕਾਮਯਾਬ ਗਾਇਕ ਬਣੇ ਸਨ। ਦੀਪ ਢਿੱਲੋਂ ਇਸੇ ਕਾਲਜ ਦੇ ਭੰਗੜਾ ਗਰੁੱਪ ਦੇ ਮੈਂਬਰ ਸਨ। ਇਸ ਦੇ ਨਾਲ ਹੀ ਦੀਪ ਢਿੱਲੋਂ ਸਟੇਜ ਸ਼ੋਅ ਕਰਦੇ ਸਨ। ਉਨ੍ਹਾਂ ਦੇ ਅਖਾੜੇ ਬਠਿੰਡਾ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ 'ਚ ਵੀ ਹੁੰਦੇ ਸਨ। ਦੀਪ ਢਿੱਲੋਂ ਮੁਤਾਬਿਕ ਸ਼ੁਰੂ ਦੇ ਦਿਨਾਂ 'ਚ ਮੈਨੂੰ ਖਾਸ ਪੈਸੇ ਨਹੀਂ ਸਨ ਮਿਲਦੇ ਪਰ ਇਸ ਦੇ ਬਾਵਜੂਦ ਮੈਂ ਅਖਾੜੇ ਲਗਾਉਂਦਾ ਸੀ। ਦੀਪ ਢਿੱਲੋਂ ਮੁਤਾਬਿਕ ਬਠਿੰਡਾ ਤੋਂ ਬਾਹਰ ਉਨ੍ਹਾਂ ਦਾ ਪਹਿਲਾ ਅਖਾੜਾ ਉੱਚਾ ਪਿੰਡ 'ਚ ਲੱਗਿਆ ਸੀ।

PunjabKesari

ਬਠਿੰਡਾ ਦੇ ਆਖੜੇ ਤੋਂ ਬਾਅਦ ਖੁੱਲ੍ਹੇ ਦੀਪ ਢਿੱਲੋਂ ਭਾਗ

ਇਸ ਅਖਾੜੇ ਤੋਂ ਉਨ੍ਹਾਂ ਨੂੰ ਚੰਗੇ ਪੈਸੇ ਮਿਲੇ ਸਨ। ਬਠਿੰਡਾ ਦੀ ਢਿੱਲੋਂ ਮਾਰਕਿਟ 'ਚ ਗਾਇਕਾਂ ਦੇ ਦਫਤਰਾਂ 'ਚ ਕੰਮ ਵੀ ਕਰਦੇ ਹਨ। ਇੱਥੇ ਕੰਮ ਕਰਦੇ ਹੋਏ ਹੀ ਉਨ੍ਹਾਂ ਦੇ ਕੁਝ ਦੋਸਤਾਂ ਨੇ ਢਿੱਲੋਂ ਦੀ ਮੁਲਾਕਾਤ ਗੀਤਕਾਰ ਕਰਮਜੀਤ ਪੁਰੀ ਨਾਲ ਕਰਵਾਈ। ਕਰਮਜੀਤ ਪੁਰੀ ਦੇ ਗੀਤਾਂ ਨਾਲ 2005 'ਚ ਦੀਪ ਢਿੱਲੋਂ ਦੀ ਪਹਿਲੀ ਕੈਸੇਟ 'ਜੱਟ ਦੀ ਟੌਰ' ਆਈ ਸੀ। ਇਸ ਕੈਸੇਟ ਦੇ ਕਈ ਗਾਣੇ ਸੁਪਰ ਹਿੱਟ ਹੋਏ, ਜਿਸ ਤੋਂ ਬਾਅਦ ਦੀਪ ਢਿੱਲੋਂ ਦੀਆਂ ਕਈ ਕੈਸੇਟਾਂ ਮਾਰਕਿਟ 'ਚ ਆਈਆਂ ਜਿਵੇਂ 'ਹਾਜ਼ਰੀ', 'ਪੀ. ਜੀ', 'ਪੇਕਾ ਟੂ ਠੇਕਾ', 'ਰੇਡਰ' ਆਦਿ ਹਨ। ਇਨ੍ਹਾਂ ਕੈਸੇਟਾਂ ਦੇ ਕਈ ਗਾਣੇ ਸੁਪਰ ਹਿੱਟ ਰਹੇ, ਜਿਨ੍ਹਾਂ ਨੇ ਦੀਪ ਢਿੱਲੋਂ ਦੀ ਖਾਸ ਪਛਾਣ ਬਣਾਈ।
PunjabKesari


Edited By

Sunita

Sunita is news editor at Jagbani

Read More