ਇਸ ਜਗ੍ਹਾ ਹੋ ਰਹੀ ਹੈ ''ਛਪਾਕ'' ਦੀ ਸ਼ੂਟਿੰਗ, ਦੇਖੋ ਵੀਡੀਓ

Tuesday, April 16, 2019 10:47 AM

ਮੁੰਬਈ(ਬਿਊਰੋ)— ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਦੀਪਿਕਾ ਪਾਦੂਕੋਣ ਆਪਣੀ ਪਹਿਲੀ ਫਿਲਮ 'ਛਪਾਕ' ਦੀ ਸ਼ੂਟਿੰਗ 'ਚ ਰੁੱਝੀ ਹੈ। ਫਿਲਮ ਦਿੱਲੀ 'ਚ ਸ਼ੂਟ ਹੋ ਰਹੀ ਹੈ। ਇਸ ਦੀਆਂ ਆਏ ਦਿਨ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਹੁਣ ਦੀਪਿਕਾ ਦੇ ਸ਼ੂਟ ਦਾ ਇਕ ਹੋਰ ਵੀਡੀਓ ਸਾਹਮਣੇ ਆਇਆ ਹੈ ਜਿਸ 'ਚ ਦੀਪਿਕਾ ਨਾਲ ਐਕਟਰ ਵਿਕ੍ਰਾਂਤ ਮੈਸੀ ਵੀ ਨਜ਼ਰ ਆ ਰਹੇ ਹਨ।

 
 
 
 
 
 
 
 
 
 
 
 
 
 

Viral video of #deepikapadukone and #vikrantmassey

A post shared by Viral Bhayani (@viralbhayani) on Apr 9, 2019 at 4:18am PDT


ਵੀਡੀਓ 'ਚ ਦੀਪਿਕਾ ਬਿਲਕੁੱਲ ਲਕਸ਼ਮੀ ਵਰਗੀ ਦਿਖਾਈ ਦੇ ਰਹੀ ਹੈ। ਵੀਡੀਓ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਇਹ ਕਿਸੇ ਬਾਜ਼ਾਰ ਦਾ ਸੀਨ ਹੈ। ਇਸ 'ਚ ਦੀਪਿਕਾ, ਵਿਕ੍ਰਾਂਤ ਨਾਲ ਬੈਠ ਕੇ ਆਉਂਦੀ ਹੈ। ਦੀਪਿਕਾ ਨੇ ਵੀਡੀਓ 'ਚ ਪੀਲੇ ਰੰਗ ਦਾ ਸੂਟ ਪਾਇਆ ਹੋਇਆ ਹੈ।ਦਿੱਲੀ 'ਚ ਫਿਲਮ ਦੀ ਸ਼ੂਟਿੰਗ ਵੱਖਰੀਆਂ-ਵੱਖਰੀਆਂ ਥਾਂਵਾਂ 'ਤੇ ਚੱਲ ਰਹੀ ਹੈ।
PunjabKesari
ਪਹਿਲਾਂ ਫਿਲਮ ਦੀ ਸ਼ੂਟਿੰਗ ਜਨਪਥ 'ਤੇ ਹੋ ਰਹੀ ਸੀ। ਇਸ ਤੋਂ ਬਾਅਦ ਫਿਲਮ ਦੀ ਸ਼ੂਟਿੰਗ ਨੋਇਡਾ 'ਚ ਹੋਣੀ ਹੈ। ਫਿਲਮ 'ਚ ਲਕਸ਼ਮੀ ਦੀ ਸਾਰੀ ਕਹਾਣੀ ਨੂੰ ਦਿਖਾਇਆ ਜਾਵੇਗਾ। ਫਿਲਮ ਅਗਲੇ ਸਾਲ 10 ਜਨਵਰੀ ਨੂੰ ਰਿਲੀਜ਼ ਹੋਵੇਗੀ।


Edited By

Manju

Manju is news editor at Jagbani

Read More