ਦੀਪਿਕਾ ਦਾ ਵੈਡਿੰਗ ਲਹਿੰਗਾ ਚਰਚਾ ''ਚ, ਕੀਮਤ ਜਾਣ ਲੱਗੇਗਾ ਝਟਕਾ

11/18/2018 3:04:10 PM

ਮੁੰਬਈ(ਬਿਊਰੋ)— ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਨੇ ਲੇਕ ਕੋਮੋ ਦੀਆਂ ਖੂਬਸੂਰਤ ਵਾਦੀਆਂ 'ਚ 14 ਨਵੰਬਰ ਨੂੰ ਵਿਆਹ ਦੇ ਬੰਧਨ 'ਚ ਬੱਝੇ ਸਨ। ਇਸ ਗ੍ਰੈਂਡ ਵਿਆਹ ਦੀਆਂ ਤਸਵੀਰਾਂ ਕਾਫੀ ਵਾਇਰਲ ਹੋ ਰਹੀਆਂ ਹਨ। ਲੋਕਾਂ ਨੇ ਦੋਵਾਂ ਦੀ ਜੋੜੀ ਕਾਫੀ ਪਸੰਦ ਕੀਤਾ। ਵਿਆਹ 'ਚ ਦੋਵਾਂ ਦੀ ਆਊਫਿੱਟ ਕਾਫੀ ਚਰਚਾ 'ਚ ਬਣੀ ਹੋਈ ਹੈ। ਵਿਆਹ ਦੌਰਾਨ ਦੀਪਿਕਾ ਦੇ ਲਹਿੰਗੇ ਨੇ ਫੈਨਜ਼ ਨੂੰ ਆਕਰਸ਼ਿਤ ਕੀਤਾ। ਹਾਲ ਹੀ 'ਚ ਦੀਪਿਕਾ ਦੇ ਲਹਿੰਗੇ ਦੀ ਕੀਮਤ ਸਾਹਮਣੇ ਆਈ ਹੈ, ਜਿਸ ਨੂੰ ਜਾਣ ਤੁਸੀਂ ਵੀ ਹੈਰਾਨ ਹੋ ਜਾਵੋਗੇ। ਸੂਤਰਾਂ ਮੁਤਾਬਕ ਦੀਪਿਕਾ ਦੇ ਇਸ ਲਹਿੰਗੇ ਦੀ ਕੀਮਤ 8.95 ਲੱਖ ਦੱਸੀ ਜਾ ਰਹੀ ਹੈ। ਇਹ ਕੀਮਤ ਉਸ ਨੇ ਸਿੰਧੀ ਵੈਡਿੰਗ ਲਹਿੰਗੇ ਦੀ ਹੈ।

PunjabKesari

ਦੀਪਿਕਾ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਇਸ ਦੀ ਕੀਮਤ ਨੂੰ ਮਹਿੰਗਾ ਨਹੀਂ ਮੰਨਿਆ ਜਾ ਰਿਹਾ। ਲਹਿੰਗੇ ਨੂੰ ਸੱਬਿਆਸਾਚੀ ਦੁਆਰਾ ਡਿਜ਼ਾਈਨ ਕੀਤਾ ਗਿਆ ਹੈ। ਦੋਵਾਂ ਦਾ ਵੈਡਿੰਗ ਲੁੱਕ ਫੈਨਜ਼ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਸਿੰਧੀ ਵੈਡਿੰਗ 'ਚ ਰਣਵੀਰ ਪਿੰਕ ਤੇ ਗੋਲਡਨ ਕਾਂਜੀਵਰਮ ਸ਼ੇਰਵਾਨੀ, ਸਿਰ 'ਤੇ ਸਾਫਾ ਬੰਨ੍ਹੇ ਪੂਰੇ ਰਾਜਸੀ ਠਾਠ-ਬਾਠ 'ਚ ਨਜ਼ਰ ਆਏ। ਦੀਪਿਕਾ ਨੇ ਲਾਲ ਰੰਗ ਦਾ ਪਾਰੰਪਰਿਕ ਲਹਿੰਗਾ ਪਾਇਆ ਹੈ। ਮੱਥੇ 'ਤੇ ਬਿੰਦੀ, ਮਹਿੰਦੀ ਲਾਏ ਦੀਪਿਕਾ ਦੇ ਹੱਥਾਂ 'ਚ ਕਲੀਰੇਂ ਬੇਹੱਦ ਖੂਬਸੂਰਤ ਨਜ਼ਰ ਆ ਰਹੇ ਹਨ। ਕੋਂਕਣੀ ਰਿਵਾਜ਼ ਦੌਰਾਨ ਰਣਵੀਰ ਨੇ ਚਿੱਟੇ ਰੰਗ ਦਾ ਕੁੜਤਾ ਪਾਇਆ ਤੇ ਦੀਪਿਕਾ ਨੇ ਗੋਲਡਨ ਕਾਂਜੀਵਰਮ ਸਾੜ੍ਹੀ ਪਾਈ। ਆਪਣੇ ਲੁੱਕ ਨੂੰ ਟ੍ਰਡੀਸ਼ਨਲ ਟੱਚ ਦੇਣ ਲਈ ਦੀਪਿਕਾ ਨੇ ਗੋਲਡਨ ਹੈਵੀ ਜ਼ਿਊਲਰੀ ਪਾਈ ਹੈ। ਰਣਵੀਰ ਨੇ ਮੱਥੇ 'ਤੇ ਪਾਰੰਪਰਿਕ ਪਰਲ ਦੀ ਜ਼ਿਊਲਰੀ ਪਾਈ। ਕਪੱਲ ਦੇ ਦੋਵੇ ਵੈਡਿੰਗ ਆਊਟਫਿੱਟ ਸਬਿਆਸਾਚੀ ਨੇ ਡਿਜ਼ਾਈਨ ਕੀਤੇ ਸਨ।

PunjabKesari
ਦੱਸਣਯੋਗ ਹੈ ਕਿ ਦੀਪਿਕਾ ਪਾਦੂਕੋਣ ਤੇ ਰਣਵੀਰ ਸਿੰਘ ਦੇ ਵਿਆਹ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਹਨ। ਇਨ੍ਹਾਂ ਤਸਵੀਰਾਂ 'ਚ ਉਹ ਆਪਣੇ ਰਿਸ਼ਤੇਦਾਰਾਂ ਨਾਲ ਨਜ਼ਰ ਆ ਰਹੇ ਹਨ। ਦੱਸ ਦੇਈਏ ਕਿ ਦੀਪਿਕਾ-ਰਣਵੀਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ 21 ਨਵੰਬਰ ਨੂੰ ਬੰਗਲੁਰੂ 'ਚ ਅਤੇ ਇਸ ਤੋਂ ਬਾਅਦ 28 ਨੂੰ ਮੁੰਬਈ 'ਚ ਹੋਵੇਗੀ, ਜਿਸ 'ਚ ਬਾਲੀਵੁੱਡ ਦੀਆਂ ਵੱਡੀਆਂ ਨਾਮੀ ਹਸਤੀਆਂ ਸ਼ਿਰਕਤ ਕਰਨਗੀਆਂ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News