ਹੱਜ 'ਤੇ ਜਾਣ ਲਈ ਅਭਿਨੇਤਾ ਧਰਮਿੰਦਰ ਨੇ ਕੀਤੀ ਸੀ ਇਸ ਪਰਿਵਾਰ ਦੀ ਮਦਦ

Thursday, May 23, 2019 11:33 AM
ਹੱਜ 'ਤੇ ਜਾਣ ਲਈ ਅਭਿਨੇਤਾ ਧਰਮਿੰਦਰ ਨੇ ਕੀਤੀ ਸੀ ਇਸ ਪਰਿਵਾਰ ਦੀ ਮਦਦ

ਮੁੰਬਈ(ਬਿਊਰੋ)— ਅਭਿਨੇਤਾ ਧਰਮਿੰਦਰ ਅਕਸਰ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੁਰਾਣੀਆਂ ਯਾਦਾਂ ਸ਼ੇਅਰ ਕਰਦੇ ਹਨ। ਹਾਲ ਹੀ 'ਚ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਹੋਰ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੀ ਜ਼ਿੰਦਗੀ ਨਾਲ ਜੁੜੇ ਇਕ ਹੋਰ ਕਿੱਸੇ ਦਾ ਖੁਲਾਸਾ ਹੋਇਆ ਹੈ। ਧਰਮਿੰਦਰ ਨੇ ਤਸਵੀਰ ਸ਼ੇਅਰ ਕਰਦੇ ਹੋਏ ਦੱਸਿਆ ਹੈ ਕਿ ਫਿਲਮਾਂ 'ਚ ਕੰਮ ਕਰਨ ਤੋਂ ਪਹਿਲਾਂ ਉਹ ਪੰਜਾਬ ਦੇ ਮਲੇਰਕੋਟਲਾ 'ਚ ਕੰਮ ਕਰਦੇ ਸਨ। ਮੁਹੰਮਦ ਤੇ ਉਸ ਦੀ ਪਤਨੀ ਫਾਤਿਮਾ ਦਾ ਉਨ੍ਹਾਂ ਦੇ ਨਾਲ ਬਹੁਤ ਹੀ ਲਗਾਅ ਸੀ।


ਇਸ ਜੋੜੇ ਦੀ ਦਿਲੀ ਇੱਛਾ ਸੀ ਕਿ ਉਹ ਹੱਜ ਤੇ ਜਾਣ ਪਰ ਜਦੋਂ ਧਰਮਿੰਦਰ ਐਕਟਰ ਬਣੇ ਤਾਂ ਸਭ ਤੋਂ ਪਹਿਲਾਂ ਧਰਮਿੰਦਰ ਨੇ ਇਸ ਜੋੜੇ ਦੀ ਇਹ ਇੱਛਾ ਹੀ ਪੂਰੀ ਕੀਤੀ । ਹੱਜ ਤੇ ਜਾਣ ਲਈ ਇਸ ਜੋੜੇ ਦੀ ਮਦਦ ਕੀਤੀ । ਧਰਮਿੰਦਰ ਦੀ ਇਸ ਪੋਸਟ ਨੂੰ ਹਰ ਕੋਈ ਲਾਈਕ ਕਰ ਰਿਹਾ ਹੈ । ਲੋਕ ਇਸ ਪੋਸਟ ਨੂੰ ਲਗਾਤਾਰ ਸ਼ੇਅਰ ਤੇ ਕੁਮੈਂਟ ਕਰ ਰਹੇ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਧਰਮਿੰਦਰ ਬਹੁਤ ਹੀ ਭਾਵੁਕ ਇੰਨਸਾਨ ਹਨ । ਉਹ ਅਕਸਰ ਆਪਣੇ ਪੁਰਾਣੇ ਦੋਸਤਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਹਨ ।


Edited By

Manju

Manju is news editor at Jagbani

Read More