ਚੋਣ ਨਤੀਜਿਆਂ 'ਤੇ ਖੁੱਲ੍ਹ ਕੇ ਬੋਲੇ ਫਿਲਮੀ ਸਿਤਾਰੇ

5/23/2019 12:29:36 PM

ਮੁੰਬਈ(ਬਿਊਰੋ)— ਲੋਕਸਭਾ ਚੋਣਾਂ 2019 ਦੇ ਨਤੀਜੇ ਆਉਣੇ ਸ਼ੁਰੂ ਹੋ ਚੁੱਕੇ ਹਨ। ਬਾਲੀਵੁੱਡ ਸਿਤਾਰਿਆਂ 'ਚ ਵੀ ਮਾਹੌਲ ਨੂੰ ਲੈ ਕੇ ਕਾਫੀ ਉਤਸ਼ਾਹ ਹੈ। ਤਮਾਮ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਆਪਣੀਆਂ-ਆਪਣੀਆਂ ਪ੍ਰਤੀਕਿਰਿਆਵਾਂ ਸ਼ੇਅਰ ਕੀਤੀਆਂ ਹਨ। ਬਾਲੀਵੁੱਡ ਐਕਟਰ ਅਨੁਪਮ ਖੇਰ ਨੇ ਟਵੀਟ ਕਰ ਲਿਖਿਆ, ਆਵੇਗਾ ਤਾਂ... : )


ਅਦਾਕਾਰਾ ਪ੍ਰਿਟੀ ਜ਼ਿੰਟਾ ਬੀਤੀ ਰਾਤ ਤੋਂ ਕਾਫੀ ਖੁਸ਼ ਹੈ, ਉਨ੍ਹਾਂ ਨੇ ਲਿਖਿਆ, ''ਅੱਜ ਦੀ ਰਾਤ ਖਾਸ ਹੋਣ ਵਾਲੀ ਹੈ ਕਿਉਂਕਿ ਮੈਂ ਅੱਜ ਪੂਰੀ ਰਾਤ ਚੋਣ ਨਤੀਜੇ ਦੇਖਣ ਲਈ ਜਾਗਣ ਵਾਲੀ ਹਾਂ।''


ਐਕਟਰ ਏਜਾਜ ਖਾਨ ਨੇ ਜਿੱਤ ਵੱਲ ਵਧਦੇ ਭੋਜਪੁਰੀ ਐਕਟਰ ਨਿਰਹੂਆ ਦੀ ਟੰਗ ਖਿੱਚਦੇ ਹੋਏ ਟਵੀਟ ਕੀਤਾ,''ਮੈਨੂੰ ਲੱਗਦਾ ਹੈ ਕਿ EVM ਗਾਇਬ ਕਰਨ ਦਾ ਪਲਾਨ ਨਿਰਹੂਆ ਨੂੰ ਪਹਿਲਾਂ ਪਤਾ ਸੀ, ਉਦੋਂ ਤਾਂ ਕਹਿ ਰਿਹਾ ਸੀ ਕਿ ਮੈਨੂੰ ਭਗਵਾਨ ਵੀ ਨਹੀਂ ਹਰਾ ਸਕਦਾ...??''


ਮਸ਼ਹੂਰ ਨਿਰਮਾਤਾ ਏਕਤਾ ਕਪੂਰ ਨੇ ਵੀ ਚੋਣ ਨਤੀਜਿਆਂ 'ਤੇ ਟਵੀਟ ਕੀਤਾ ਹੈ। ਉਨ੍ਹਾਂ ਨੇ ਲਿਖਿਆ,''ਚੋਣ ਨਤੀਜੇ ਆ ਗਏ ਹਨ... ਭਾਰਤ ਨੇ ਅਗਲੇ 5 ਸਾਲ ਲਈ ਆਪਣਾ ਨੇਤਾ ਚੁਣ ਲਿਆ ਹੈ ਅਤੇ ਬਹੁਤ ਸਾਰੇ ਭਾਰਤੀ ਵੱਖ-ਵੱਖ ਮਾਧਿਅਮਾਂ 'ਤੇ ਉਸ ਨੂੰ ਉਭਰਦੇ ਹੋਏ ਦੇਖ ਰਹੇ ਹਨ।''


ਬਾਲੀਵੁੱਡ ਅਦਾਕਾਰਾ ਰਵੀਨਾ ਟੰਡਨ ਨੇ ਟਵੀਟ ਕੀਤਾ ਕਿ ਨਤੀਜੇ ਦੇਖਣ ਲਈ ਸਵੇਰੇ ਤੋਂ ਟੀ. ਵੀ. ਦੀ ਸਕ੍ਰੀਨ ਨਾਲ ਚਿਪਕੀ ਹੋਈ ਹਾਂ।


ਅਭਿਸ਼ੇਕ ਬੱਚਨ ਨੇ ਵੀ ਚੋਣ ਨਤੀਜਿਆਂ ਨੂੰ ਲੈ ਕੇ ਆਪਣੀ ਐਕਸਾਈਟਮੈਂਟ ਜ਼ਾਹਿਰ ਕੀਤੀ ਹੈ। ਉਨ੍ਹਾਂ ਨੇ ਆਪਣੇ ਵੈਰੀਫਾਇਡ ਟਵਿਟਰ ਹੈਂਡਲ ਤੋਂ ਫਿੰਗਰਸ ਕਰਾਸਡ ਵਾਲਾ ਇਮੋਜ਼ੀ ਸ਼ੇਅਰ ਕੀਤਾ ਹੈ। ਇਸੇ ਵਿਚਕਾਰ ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਬਾਓਪਿਕ ਫਿਲਮ ਦਾ ਪੋਸਟਰ ਵੀ ਜ਼ਾਰੀ ਕਰ ਦਿੱਤਾ ਗਿਆ ਹੈ।  ਵਿਵੇਕ ਓਬੇਰਾਏ ਨੇ ਆਪਣੇ ਟਵਿਟਰ ਹੈਂਡਲ 'ਤੇ ਟਵੀਟ ਕਰਕੇ ਇਸ ਨੂੰ ਜ਼ਾਰੀ ਕੀਤਾ ਹੈ।

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News