ਲੁਕਾਉਣ ਦੇ ਬਾਵਜੂਦ ਕੈਮਰੇ ’ਚ ਕੈਦ ਹੋਇਆ ਏਕਤਾ ਕਪੂਰ ਦਾ ਬੇਟਾ, ਵੀਡੀਓ ਵਾਇਰਲ

8/28/2019 3:12:15 PM

ਮੁੰਬਈ(ਬਿਊਰੋ)- ਟੀ. ਵੀ. ਕਵੀਨ ਏਕਤਾ ਕਪੂਰ ਦੇ ਨੰਨ੍ਹੇ ਬੇਟੇ ਰਵੀ ਕਪੂਰ ਹੁਣ ਤੱਕ ਕੈਮਰੇ ਤੋਂ ਦੂਰ ਸਨ ਪਰ ਹੁਣ ਉਹ ਲੁਕਾਉਣ ਦੇ ਬਾਵਜੂਦ ਵੀ ਕੈਮਰੇ ’ਚ ਕੈਦ ਹੋ ਗਏ ਹਨ। ਜੀ ਹਾਂ, ਏਕਤਾ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਦੀ ਹੈ ਕਿ ਰਵੀ ਦੀ ਤਸਵੀਰ ਗਲਤੀ ਨਾਲ ਵੀ ਵਾਇਰਲ ਨਾ ਹੋ ਜਾਵੇ ਪਰ ਹਾਲ ਹੀ ’ਚ ਜਨਮ ਅਸ਼ਟਮੀ ਦੀ ਪੂਜਾ ਦੇ ਸਮੇਂ ਏਕਤਾ ਦੀ ਇਹ ਕੋਸ਼ਿਸ਼ ਨਾਕਾਮ ਰਹੀ। ਸੋਸ਼ਲ ਮੀਡੀਆ ’ਤੇ ਇਕ ਰਵੀ ਕਪੂਰ ਦਾ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਵੀਡੀਓ ਉਸ ਸਮੇਂ ਦਾ ਹੈ ਜਦੋਂ ਏਕਤਾ ਕਪੂਰ ਆਪਣੇ ਬੇਟੇ ਨੂੰ ਪਹਿਲੀ ਜਨਮ ਅਸ਼ਟਮੀ ਦੀ ਪੂਜਾ ਲਈ ਮੰਦਰ ਲੈ ਕੇ ਗਈ।

 
 
 
 
 
 
 
 
 
 
 
 
 
 

First glimpse of #ektakapoor cute son #RavieKapoor as they Grace Janmashtami celebrations in Mumbai #Instalove #instadaily #sunday #manavmanglani @manav.manglani

A post shared by Manav Manglani (@manav.manglani) on Aug 25, 2019 at 9:03am PDT


ਏਕਤਾ ਜਿਵੇਂ ਹੀ ਰਵੀ ਨੂੰ ਲੈ ਕੇ ਭਗਵਾਨ ਦੇ ਸਾਹਮਣੇ ਪਹੁੰਚੀ ਰਵੀ ਦੇ ਚਿਹਰੇ ਦੀ ਪਹਿਲੀ ਝਲਕ ਕੈਮਰੇ ’ਚ ਕੈਪਚਰ ਹੋ ਗਈ। ਵੀਡੀਓ ’ਚ ਰਵੀ ਨੇ ਭਗਵਾਨ ਕ੍ਰਿਸ਼ਨ ਵਾਲੀ ਡਰੈੱਸ ਪਹਿਨੀ ਹੋਈ ਹੈ। ਪਹਿਲਾਂ ਰਵੀ ਏਕਤਾ ਦੀ ਗੋਦ ’ਚ ਨਜ਼ਰ ਆਉਂਦੇ ਹਨ ਪਰ ਪੂਜਾ ਕਰਨ ਤੋਂ ਬਾਅਦ ਏਕਤਾ ਰਵੀ ਨੂੰ ਆਪਣੇ ਨਾਲ ਆਈ ਮਹਿਲਾ ਨੂੰ ਦੇ ਦਿੰਦੇ ਹਨ। ਇਸ ਵੀਡੀਓ ਨੂੰ ਦੇਖ ਕੇ ਸਾਫ਼ ਨਜ਼ਰ ਆ ਰਿਹਾ ਹੈ ਕਿ ਏਕਤਾ ਨੇ ਰਵੀ ਦਾ ਚਿਹਰਾ ਲੁਕਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਉਹ ਬੇਕਾਰ ਰਹੀ। ਦੱਸ ਦੇਈਏ ਕਿ ਇਸ ਸਾਲ 27 ਜਨਵਰੀ ਨੂੰ ਏਕਤਾ ਨੇ ਆਪਣੇ ਬੇਟੇ ਰਵੀ ਨੂੰ ਸੈਰੋਗੇਸੀ ਦੀ ਮਦਦ ਨਾਲ ਜਨਮ ਦਿੱਤਾ।
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News