''ਬਿੱਗ ਬੌਸ'' ਸਟਾਰ ਅਰਸ਼ੀ ਖਾਨ ਨੇ ਛੱਡੀ ਕਾਂਗਰਸ, ਟਵਿਟਰ ''ਤੇ ਕੀਤਾ ਐਲਾਨ

8/24/2019 4:22:13 PM

ਮੁੰਬਈ (ਬਿਊਰੋ) — ਚੋਣਾਂ ਦੇ ਸੀਜ਼ਨ 'ਚ ਉਂਝ ਤਾਂ ਬਾਲੀਵੁੱਡ ਤੇ ਮਨੋਰੰਜਨ ਜਗਤ ਦੀਆਂ ਕਈ ਹਸਤੀਆਂ ਰਾਜਨੀਤਿਕ ਪਾਰਟੀਆਂ ਨਾਲ ਜੁੜਦੇ ਹਨ। ਇੰਨਾਂ 'ਚ ਕਈ ਸਫਲ ਹੁੰਦੇ ਹਨ ਅਤੇ ਕਈ ਬਹੁਤ ਹੀ ਘੱਟ ਸਮੇਂ 'ਚ ਹੀ ਹੱਥ ਜੋੜ ਲੈਂਦੇ ਹਨ ਅਤੇ ਪਿੱਛੇ ਹੱਟ ਜਾਂਦੇ ਹਨ। ਅਜਿਹੇ ਹੀ ਸੈਲੀਬ੍ਰਿਟੀਜ਼ ਦੀ ਲਿਸਟ 'ਚ 'ਬਿੱਗ ਬੌਸ' ਦੀ ਸਾਬਕਾ ਮੁਕਾਬਲੇਬਾਜ਼ ਦਾ ਨਾਂ ਸ਼ਾਮਲ ਹੋ ਗਿਆ ਹੈ। ਇਸ ਅਦਾਕਾਰਾ ਨੇ 6 ਮਹੀਨਿਆਂ ਬਾਅਦ ਹੀ ਕਾਂਗਰਸ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਇਹ ਅਦਾਕਾਰਾ ਕੋਈ ਹੋਰ ਨਹੀਂ ਸਗੋਂ 'ਬਿੱਗ ਬੌਸ 11' 'ਚ ਨਜ਼ਰ ਆ ਚੁੱਕੀ ਅਰਸ਼ੀ ਖਾਨ ਹੈ। ਉਸ ਨੇ ਹਾਲ ਹੀ 'ਚ ਹੈਰਾਨੀਜਨਕ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਉਸ ਨੇ ਕਾਂਗਰਸ ਛੱਡਣ ਦਾ ਕਾਰਨ ਵੀ ਦੱਸਿਆ ਹੈ।

ਅਰਸ਼ੀ ਖਾਨ ਨੇ ਟਵਿਟਰ 'ਤੇ ਇਕ ਪੋਸਟ ਦੇ ਜ਼ਰੀਏ ਐਲਾਨ ਕੀਤਾ ਹੈ ਕਿ ਉਹ ਕਾਂਗਰਸ ਤੋਂ ਅਸਤੀਫਾ ਦੇ ਰਹੀ ਹੈ। ਉਸ ਨੇ ਆਪਣੇ ਇਸ ਪੋਸਟ 'ਚ ਲਿਖਿਆ, ''ਇੰਡਸਟਰੀ 'ਚ ਵਧਦੇ ਮੇਰੇ ਕੰਮ ਕਾਰਨ ਮੈਨੂੰ ਰਾਜਨੀਤੀ 'ਚ ਜ਼ਿਆਦਾ ਯੋਗਦਾਨ ਪਾਉਣ 'ਚ ਮੁਸ਼ਕਿਲ ਹੋ ਰਹੀ ਸੀ। ਮੈਂ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਤੋਂ ਅਸਤੀਫਾ ਦਿੰਦੀ ਹਾਂ। ਮੈਂ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਮੇਰੇ 'ਚੇ ਭਰੋਸਾ ਕੀਤਾ ਗਿਆ ਅਤੇ ਸਾਮਾਜ ਦੇ ਕਮਜ਼ੋਰ ਹਿੱਸੇ ਲਈ ਕੁਝ ਕਰਨ ਦਾ ਮੌਕਾ ਦਿੱਤਾ ਗਿਆ। ਮੈਂ ਇਕ ਜ਼ਿੰਮੇਦਾਰ ਨਾਗਰਿਕ ਦੇ ਤੌਰ 'ਤੇ ਆਪਣੇ ਇਸ ਕਰਤੱਵ ਨੂੰ ਨਿਭਾਉਂਦੀ ਰਹਾਂਗੀ।''

PunjabKesari

ਅਰਸ਼ੀ ਖਾਨ ਨੇ ਇਹ ਸਾਫ ਕਰ ਦਿੱਤਾ ਹੈ ਕਿ ਉਹ ਕਿਸੇ ਹੋਰ ਕਾਰਨ ਨਹੀਂ ਸਗੋਂ ਇੰਡਸਟਰੀ 'ਚ ਵਧਦੇ ਕੰਮ ਕਾਰਨ ਕਾਂਗਰਸ ਛੱਡ ਰਹੀ ਹੈ। ਉਸ ਨੇ ਲਿਖਿਆ, ''ਮੇਰੇ ਅਸਤੀਫੇ ਦਾ ਕੋਈ ਹੋਰ ਕਾਰਨ ਨਹੀਂ ਸਗੋਂ ਫਿਲਮਾਂ, ਵੈੱਬ ਸੀਰੀਜ਼, ਮਿਊਜ਼ਿਕ ਤੇ ਵੀਡੀਓ ਪ੍ਰੋਡਕਸ਼ਨ ਨੂੰ ਲੈ ਕੇ ਮੇਰੇ ਪ੍ਰੋਫੈਸ਼ਨਲ ਕਮਿਟਮੈਂਟਸ ਹੈ। ਮੈਂ ਅਦਾਕਾਰਾ, ਐਂਟਰਟੇਨਰ ਤੇ ਇਕ ਜ਼ਿੰਮੇਦਾਰ ਇਨਸਾਨ ਦੇ ਤੌਰ 'ਤੇ ਖੁਦ ਨੂੰ ਸਥਾਪਿਤ ਕਰਨਾ ਚਾਹੁੰਦੀ ਹਾਂ। ਸਾਰਿਆਂ ਦੇ ਪਿਆਰ ਤੇ ਸਪੋਰਟ ਲਈ ਧੰਨਵਾਦ।''

ਦੱਸਣਯੋਗ ਹੈ ਕਿ ਇਸ ਸਾਲ ਦੀ ਸ਼ੁਰੂਆਤ 'ਚ ਹੀ ਉਸ ਨੇ ਕਾਂਗਰਸ ਪਾਰਟੀ ਦਾ ਪੱਲਾ ਫੜ੍ਹਿਆ ਸੀ। ਉਸ ਨੂੰ ਇਕ ਵੱਡਾ ਅਹੁਦਾ ਦਿੱਤਾ ਗਿਆ ਸੀ। ਉਸ ਨੇ ਇਹ ਵੀ ਕਿਹਾ ਸੀ ਕਿ ਉਹ ਜਰਨਲ ਇਲੈਕਸ਼ੰਸ 'ਚ ਭਾਗ ਲਵੇਗੀ। ਪਾਰਟੀ ਨੇ ਉਸ ਨੂੰ ਮੁੰਬਈ ਪ੍ਰਦੇਸ਼ ਮਾਈਨੌਰਿਟੀ ਵੈੱਲਫੇਅਰ ਕਮੇਟੀ ਦਾ ਵਾਇਸ ਪ੍ਰੈਜੀਡੇਂਟ ਬਣਾਇਆ ਸੀ ਪਰ ਹੁਣ ਅਚਾਨਕ ਅਰਸ਼ੀ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕੀਤਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News