Gully Boy Movie Review: ਐਕਟਿੰਗ ਤੋਂ ਡਾਇਰੈਕਸ਼ਨ ਤੱਕ ਜ਼ਬਰਦਸਤ ਹੈ ਫਿਲਮ ਦਾ ਹਰ ਸੀਨ

Thursday, February 14, 2019 10:24 AM
Gully Boy Movie Review: ਐਕਟਿੰਗ ਤੋਂ ਡਾਇਰੈਕਸ਼ਨ ਤੱਕ ਜ਼ਬਰਦਸਤ ਹੈ ਫਿਲਮ ਦਾ ਹਰ ਸੀਨ

ਮੁੰਬਈ(ਬਿਊਰੋ)—ਜ਼ੋਯਾ ਅਖਤਰ ਦੀ ਫਿਲਮ 'ਗਲੀ ਬੁਆਏ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਗਈ ਹੈ। ਇਹ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਸੁਰਖੀਆਂ 'ਚ ਛਾਈ ਹੋਈ ਸੀ। ਫਿਲਮ ਦੇ ਗੀਤ ਪਹਿਲਾਂ ਹੀ ਫੈਨਜ਼ ਦੀ ਜ਼ੁਬਾਨ 'ਤੇ ਚੜ੍ਹ ਚੁੱਕੇ ਹਨ। ਇਸ ਫਿਲਮ 'ਚ ਪਹਿਲੀ ਵਾਰ ਬਾਲੀਵੁੱਡ ਐਕਟਰ ਰਣਵੀਰ ਨੂੰ ਇਕ ਰੈਪਰ ਦੇ ਰੂਪ 'ਚ ਦੇਖਿਆ ਗਿਆ। ਉਥੇ ਹੀ ਇਕ ਵਾਰ ਫਿਰ ਆਲੀਆ ਭੱਟ ਨੇ ਸਾਬਿਤ ਕਰ ਦਿੱਤਾ ਹੈ ਕਿ ਐਕਟਿੰਗ 'ਚ ਉਨ੍ਹਾਂ ਦਾ ਕੋਈ ਮੁਕਾਬਲਾ ਨਹੀਂ ਕਰ ਸਕਦਾ। ਦੱਸ ਦੇਈਏ ਕਿ ਜ਼ੋਯਾ ਅਖਤਰ ਦੀ ਇਸ ਫਿਲਮ ਨੂੰ ਫੈਨਜ਼ ਦਾ ਕਾਫੀ ਪਿਆਰ ਮਿਲ ਰਿਹਾ ਹੈ। ਜ਼ੋਯਾ ਇਸ ਤੋਂ ਪਹਿਲਾਂ 'ਜ਼ਿੰਦਗੀ ਨਾ ਮਿਲੇਗੀ ਦੋਬਾਰਾ' ਅਤੇ 'ਦਿਲ ਧੜਕਣੇ ਦੋ' ਵਰਗੀਆਂ ਵੱਡੀਆਂ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ। ਇਸ ਲਈ ਉਨ੍ਹਾਂ ਦੀ ਇਸ ਫਿਲਮ ਤੋਂ ਵੀ ਦਰਸ਼ਕਾਂ ਨੂੰ ਕਾਫੀ ਉਮੀਦਾਂ ਹਨ। ਜ਼ੋਯਾ ਅਖਤਰ ਨੇ ਇਸ ਫਿਲਮ ਦੇ ਮਾਧਿਅਮ ਨਾਲ ਉਨ੍ਹਾਂ ਲੋਕਾਂ ਨੂੰ ਪ੍ਰੇਰਿਤ ਕਰਨਾ ਚਾਹਿਆ ਹੈ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਰੋਜ਼ ਕੜੀ ਮਿਹਨਤ ਕਰਦੇ ਹਨ।

ਕਹਾਣੀ

'ਗਲੀ ਬੁਆਏ' ਦੀ ਕਹਾਣੀ ਬਹੁਤ ਹੀ ਸਿੰਪਲ ਤਰ੍ਹਾਂ ਨਾਲ ਲਿਖੀ ਗਈ ਹੈ। ਫਿਲਮ ਦੀ ਕਹਾਣੀ ਮੁੰਬਈ ਦੀਆਂ ਗਲੀਆਂ 'ਚ ਆਪਣੇ ਟੈਲੇਂਟ ਨੂੰ ਲੱਭਦੇ ਹੋਏ ਦੋ ਰੈਪਰਸ ਡਿਵਾਇਨ ਅਤੇ ਨੇਜੀ ਦੀ ਕਹਾਣੀ ਦੇ ਆਲੇ-ਦੇਆਲੇ ਘੁੰਮਦੀ ਹੈ। ਫਿਲਮ ਦੀ ਆਮ ਜਿਹੀ ਕਹਾਣੀ ਨੂੰ ਜ਼ੋਯਾ ਅਖਤਰ ਨੇ ਜਿਸ ਤਰ੍ਹਾਂ ਬਿਆਨ ਕੀਤੀ ਹੈ ਉਹ ਕਾਬਿਲੇ ਤਾਰੀਫ ਹੈ। ਫਿਲਮ 'ਚ ਮੁਰਾਦ (ਰਣਵੀਰ ਸਿੰਘ) ਦੀ ਸੰਘਰਸ਼ ਭਰੀ ਕਹਾਣੀ ਨੂੰ ਦੇਖ ਕੇ ਤੁਹਾਡਾ ਦਿਲ 'ਚ ਇਕ ਵਾਰ ਜਰੂਰ ਭਰ ਜਾਵੇਗਾ। ਮੁਰਾਦ ਇਕ ਬਹੁਤ ਹੀ ਗਰੀਬ ਪਰਿਵਾਰ 'ਚੋਂ ਹੈ। ਉਸ ਦੇ ਪਿਤਾ (ਵਿਜੈ ਰਾਜ) ਇਕ ਡਰਾਈਵਰ ਹਨ। ਮੁਰਾਦ ਨੂੰ ਰੈਪਿੰਗ ਦਾ ਕਾਫੀ ਸ਼ੌਕ ਹੈ ਪਰ ਉਸ ਦੇ ਘਰਵਾਲੇ ਉਸ ਦੇ ਇਸ ਜਾਨੂੰਨ ਦੇ ਵਿਰੁੱਧ ਹਨ। ਸਫੀਨਾ (ਆਲੀਆ ਭੱਟ) ਉਸ ਦੀ ਗਰਲਫਰੈਂਡ ਹੈ ਅਤੇ ਉਸ ਨੂੰ ਹਰ ਕਦਮ 'ਤੇ ਸਪੋਰਟ ਕਰਦੀ ਹੈ। ਐਮ. ਸੀ. ਸ਼ੇਰਾ (ਸਿੱਧਾਂਤ ਚਤੁਰਵੇਦੀ) ਮੁਰਾਦ ਦੀ ਜ਼ਿੰਦਗੀ 'ਚ ਇਕ ਫਰਿਸ਼ਤੇ ਦੀ ਤਰ੍ਹਾਂ ਆਉਂਦਾ ਹੈ ਅਤੇ ਉਸ ਨੂੰ ਉਸ ਦੇ ਸੁਪਨੇ ਪੂਰੇ ਕਰਨ ਦਾ ਰਸਤਾ ਦਿਖਾਉਂਦਾ ਹੈ। ਆਪਣੇ ਸੁਪਨੇ ਪੂਰੇ ਕਰਨ ਦੀ ਕੋਸ਼ਿਸ਼ 'ਚ ਲੱਗਿਆ ਮੁਰਾਦ ਹੁਣ 'ਗਲੀ ਬੁਆਏ' ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਫਿਰ ਕਹਾਣੀ 'ਚ ਸਕਾਈ (ਕਲਿਕ ਕੋਚਲਿਨ) ਦੀ ਐਂਟਰੀ ਹੁੰਦੀ ਹੈ।  ਸਕਾਈ ਫਾਰੇਨ ਦੇ ਇਕ ਕਾਲਜ ਵਲੋਂ ਮਿਊਜ਼ਿਕ ਦੀ ਪੜਾਈ ਕਰ ਰਹੀ ਹੁੰਦੀ ਹੈ। ਉਹ ਗਲੀ ਬੁਆਏ ਅਤੇ ਸ਼ੇਰਾ ਨਾਲ ਰੈਪ ਵੀਡੀਓਜ਼ ਬਣਾਉਂਦੀ ਹੈ। ਇਸ ਦੇ ਅੱਗੇ ਗਲੀ ਬੁਆਏ ਨੂੰ ਕਿਸ ਤਰ੍ਹਾਂ ਸਫਲਤਾ ਮਿਲਦੀ ਹੈ ਇਹ ਜਾਣਨ ਲਈ ਤੁਹਾਨੂੰ ਫਿਲਮ ਨੂੰ ਦੇਖਣੀ ਪਵੇਗੀ।

ਐਕਟਿੰਗ

ਫਿਲਮ 'ਚ ਰਣਵੀਰ ਰਣਵੀਰ ਸਿੰਘ ਦੀ ਐਕਟਿੰਗ ਦੇਖ ਕੇ ਤੁਸੀਂ ਰੋਮਾਂਚਿਤ ਹੋ ਜਾਓਗੇ ਅਤੇ ਬੋਲੋਗੇ ਕਿ ਮੁਦਾਰ ਦੇ ਰੋਲ 'ਚ ਰਣਵੀਰ ਹੀ ਫਿੱਟ ਹਨ। ਉਥੇ ਹੀ ਆਲੀਆ ਭੱਟ ਦੀ ਐਕਟਿੰਗ ਵੀ ਕਾਬਿਲੇ ਤਾਰੀਫ ਹੈ। ਸਫੀਨਾ ਦੇ ਰੋਲ 'ਚ ਆਲੀਆ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਚਾਹੇ ਕਹਾਣੀ ਸਿੰਪਲ ਕਿਉਂ ਨਾ ਹੋਵੇ ਪਰ ਅਭਿਨੈ ਨਾਲ ਫਿਲਮ ਦੀ ਕਾਇਆ ਬਦਲੀ ਜਾ ਸਕਦੀ ਹੈ। ਆਲੀਆ ਭੱਟ ਨੇ ਵੀ ਰਣਵੀਰ ਦਾ ਸਾਥ ਬਾਖੂਬੀ ਨਿਭਾਇਆ ਹੈ। ਉਨ੍ਹਾਂ ਦੇ ਡਾਇਲਾਗਜ਼ ਫੈਨਜ਼ ਨੂੰ ਕਾਫੀ ਚੰਗੇ ਲੱਗੇ। ਨਾਲ ਹੀ ਇਸ ਫਿਲਮ 'ਚ ਉਨ੍ਹਾਂ ਦੇ ਐਕਸਪ੍ਰੈਸ਼ਨ ਵੀ ਕਾਫੀ ਦਮਦਾਰ ਹਨ, ਕਲਿਕ ਕੋਚਲਿਨ ਨੇ ਵੀ ਆਪਣੇ ਕਿਰਦਾਰ ਦੇ ਨਾਲ ਪੂਰਾ ਨਿਆਂ ਕੀਤਾ ਹੈ। ਫਿਲਮ 'ਗਲੀ ਬੁਆਏ' ਨਾਲ ਸਿੱਧਾਂਤ ਨੇ ਆਪਣੇ ਕਰੀਅਰ ਦੀ ਸ਼ਾਨਦਾਰ ਸ਼ੁਰੁਆਤ ਕੀਤੀ ਹੈ।

ਇਸ ਕਾਰਨ ਦੇਖੋ ਫਿਲਮ

ਰਣਵੀਰ ਸਿੰਘ ਅਤੇ ਆਲੀਆ ਭੱਟ ਦੀ ਐਕਟਿੰਗ
ਫਿਲਮ ਦੇ ਗੀਤ ਵੀ ਲਾਜਵਾਬ ਹਨ।
ਫਿਲਮ ਦੇ ਡਾਇਲਾਗਜ਼
ਜੋਆ ਅਖਤਰ ਦਾ ਵਧੀਆ ਨਿਰਦੇਸ਼ਨ
ਫਿਲਮ ਦੇ ਸਾਰੇ ਗੀਤ, ਕਹਾਣੀ ਨਾਲ ਜੁੜੇ ਹੋਏ ਹਨ ਅਤੇ ਕੋਈ ਵੀ ਥਾਂ, ਕੋਈ ਵੀ ਰੈਪ, ਫਿਲਮ ਨੂੰ ਭਾਰੀ ਨਹੀਂ ਹੋਣ ਦਿੰਦਾ ਹੈ। ਇਹ ਸਾਰੇ ਰੈਪ ਆਉਣ ਵਾਲੇ ਸਮੇਂ 'ਚ ਚਾਰਟਬਸਟਰ 'ਤੇ ਨਿਸ਼ਚਿਤ ਸੁਣਾਈ ਦੇਣਗੇ।


About The Author

manju bala

manju bala is content editor at Punjab Kesari