ਜਦੋਂ ਪਿਤਾ ਦੀ ਮੌਤ ਨੇ ਗੁਰਲੇਜ਼ ਅਖਤਰ ਨੂੰ ਤੋੜਿਆ ਤਾਂ ਇੰਝ ਬਣੀ ਪਰਿਵਾਰ ਦਾ ਸਹਾਰਾ

Sunday, March 24, 2019 12:23 PM

ਜਲੰਧਰ (ਬਿਊਰੋ) — ਪੰਜਾਬੀ ਗਾਇਕ ਕੁਲਵਿੰਦਰ ਕੈਲੀ ਅਤੇ ਗੁਰਲੇਜ਼ ਅਖਤਰ ਦੀ ਜੋੜੀ ਨੇ ਆਪਣੇ ਗੀਤਾਂ ਰਾਹੀਂ ਸਰੋਤਿਆਂ ਦਾ ਦਿਲ ਜਿੱਤਿਆ ਹੈ। ਇਸ ਜੋੜੀ ਨੇ ਆਪਣੇ ਗੀਤਾਂ ਨਾਲ ਸਰੋਤਿਆਂ ਦੇ ਦਿਲਾਂ 'ਚ ਖਾਸ ਜਗ੍ਹਾ ਬਣਾਈ ਹੈ। ਗੁਰਲੇਜ਼ ਅਖਤਰ ਇਕ ਅਜਿਹੀ ਗਾਇਕਾ ਹੈ, ਜਿਸ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ। 

PunjabKesari

ਛੋਟੀ ਉਮਰ ਗੁਰਲੇਜ਼ ਨੇ ਕਿਉਂ ਕੀਤੀ ਗਾਇਕੀ ਦੀ ਸ਼ੁਰੂਆਤ?

ਗੁਰਲੇਜ਼ ਅਖਤਰ ਨੇ ਛੋਟੀ ਉਮਰ 'ਚ ਹੀ ਗਾਉਣਾ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਬਚਪਨ 'ਚ ਹੀ ਗੁਰਲੇਜ਼ ਅਖਤਰ ਦੇ ਸਿਰ ਤੋਂ ਉਨ੍ਹਾਂ ਦੇ ਪਿਤਾ ਦਾ ਸਾਇਆ ਉੱਠ ਗਿਆ ਸੀ, ਜਿਸ ਤੋਂ ਬਾਅਦ ਘਰ 'ਚ ਵੱਡੀ ਹੋਣ ਕਾਰਨ ਉਨ੍ਹਾਂ 'ਤੇ ਘਰ ਦੀ ਜ਼ਿੰਮੇਵਾਰੀ ਪੈ ਗਈ ਅਤੇ ਉਨ੍ਹਾਂ ਨੇ ਗਾਇਕੀ 'ਚ ਆਪਣੀ ਕਿਸਮਤ ਅਜਮਾਉਣੀ ਸ਼ੁਰੂ ਕੀਤੀ। 

PunjabKesari

8ਵੀਂ ਜਮਾਤ ਦੌਰਾਨ ਆਈ ਸੀ ਗੁਰਲੇਜ਼ ਅਖਤਰ ਦੀ ਪਹਿਲੀ ਕੈਸੇਟ

8ਵੀਂ ਜਮਾਤ 'ਚ ਪੜਨ ਦੌਰਾਨ ਹੀ ਗੁਰਲੇਜ਼ ਅਖਤਰ ਦੀ ਪਹਿਲੀ ਕੈਸੇਟ ਆ ਗਈ ਸੀ। ਗੁਰਲੇਜ਼ ਅਖਤਰ ਨੇ 'ਹਸ਼ਰ' ਫਿਲਮ 'ਚ ਵੀ ਗਾਇਆ। ਗੁਰਲੇਜ਼ ਅਖਤਰ ਦਾ ਕਹਿਣਾ ਹੈ ਕਿ ਉਹ ਉਸ ਸਮੇਂ ਸਕੂਲ 'ਚ ਪੜ੍ਹਨ ਲਈ ਜਾਂਦੀ ਸੀ ਤਾਂ ਉਨ੍ਹਾਂ ਨਾਲ ਤਸਵੀਰਾਂ ਖਿਚਵਾਉਣ ਲਈ ਲੋਕ ਆ ਜਾਂਦੇ ਸਨ। ਉਨ੍ਹਾਂ ਦਾ ਕਹਿਣਾ ਹੈ ਜੋ ਮਜ਼ਾ ਸੰਘਰਸ਼ ਤੋਂ ਬਾਅਦ ਕਾਮਯਾਬੀ ਮਿਲਦੀ ਹੈ ਉਸ ਦਾ ਆਪਣਾ ਹੀ ਮਜ਼ਾ ਹੈ।

PunjabKesari

ਕੁਕਿੰਗ ਕਰਨ ਦੀ ਵੀ ਸ਼ੌਕੀਨ ਹੈ ਗੁਰਲੇਜ਼ ਅਖਤਰ

ਗੁਰਲੇਜ਼ ਅਖਤਰ ਨੂੰ ਬਲੈਕ ਐਂਡ ਵ੍ਹਾਈਟ ਰੰਗ ਬਹੁਤ ਪਸੰਦ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਖਾਣੇ 'ਚ ਫਿਸ਼ ਅਤੇ ਬਿਰਆਨੀ ਬਹੁਤ ਪਸੰਦ ਹੈ। ਕੁਕਿੰਗ ਕਰਨ ਦੀ ਵੀ ਸ਼ੌਕੀਨ ਹੈ ਗੁਰਲੇਜ਼ ਅਖਤਰ। 

PunjabKesari

ਟੀ. ਵੀ. ਸ਼ੋਅ ਦੇ ਦੌਰਾਨ ਕੁਲਵਿੰਦਰ ਕੈਲੀ ਨਾਲ ਹੋਈ ਸੀ ਮੁਲਾਕਾਤ

ਇਸ ਤੋਂ ਇਲਾਵਾ ਗੱਲ ਜੇ ਕੁਲਵਿੰਦਰ ਕੈਲੀ ਦੀ ਕੀਤੀ ਜਾਵੇ ਤਾਂ ਉਨ੍ਹਾਂ ਨਾਲ ਗੁਰਲੇਜ਼ ਦੀ ਮੁਲਾਕਾਤ ਇਕ ਟੀ. ਵੀ. ਸ਼ੋਅ ਦੇ ਦੌਰਾਨ ਹੋਈ ਸੀ, ਜਿਸ ਤੋਂ ਬਾਅਦ ਕੁਲਵਿੰਦਰ ਕੈਲੀ ਨੇ ਉਨ੍ਹਾਂ ਨਾਲ ਫੋਨ 'ਤੇ ਗੱਲਬਾਤ ਕਰਨੀ ਸ਼ੁਰੂ ਕਰ ਦਿੱਤੀ। ਇਹ ਦੋਸਤੀ ਪਿਆਰ 'ਚ ਬਦਲ ਗਈ ਅਤੇ ਦੋਵਾਂ ਨੇ ਵਿਆਹ ਕਰਵਾ ਲਿਆ।

PunjabKesari

ਇਸ ਦੌਰਾਨ ਦੋਨਾਂ ਦੇ ਪਰਿਵਾਰ ਵਾਲਿਆਂ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਇਤਰਾਜ਼ ਨਹੀਂ ਜਤਾਇਆ। ਉੱਥੇ ਹੀ ਕੁਲਵਿੰਦਰ ਕੈਲੀ ਨੂੰ ਨਾਨਵੇਜ 'ਚ ਤੰਦੂਰੀ ਚਿਕਨ, ਇਟਾਲੀਅਨ ਫੂਡ ਪਸੰਦ ਕਰਦੇ ਹਨ।

PunjabKesari


Edited By

Sunita

Sunita is news editor at Jagbani

Read More