ਮਾਧੁਰੀ ਦੀਕਸ਼ਿਤ ਦੇ ਘਰ ਆਇਆ ''ਇਹ ਮਹਿਮਾਨ'', ਪਤੀ ਨੇ ਸ਼ੇਅਰ ਕੀਤੀ ਤਸਵੀਰ

3/24/2019 12:45:50 PM

ਜਲੰਧਰ(ਬਿਊਰੋ)— ਬਾਲੀਵੁੱਡ ਦੀ ਕਿਊਟ ਗਰਲ ਮਾਧੁਰੀ ਦੀਕਸ਼ਿਤ ਇਨ੍ਹਾਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਕਲੰਕ' ਦੇ ਪ੍ਰਮੋਸ਼ਨ 'ਚ ਬਿਜ਼ੀ ਹੈ। ਇਸ ਫਿਲਮ 'ਚ ਮਾਧੁਰੀ ਦੇ ਨਾਲ ਸੰਜੇ ਦੱਤ, ਆਲੀਆ ਭੱਟ ਅਤੇ ਵਰੁਣ ਧਵਨ ਲੀਡ ਰੋਲ 'ਚ ਨਜ਼ਰ ਆਉਣਗੇ। ਇਸ ਫਿਲਮ ਨੂੰ ਰਿਲੀਜ਼ ਹੋਣ 'ਚ ਤਾਂ ਕੁੱਝ ਸਮਾਂ ਬਾਕੀ ਹੈ ਪਰ ਉਸ ਤੋਂ ਪਹਿਲਾਂ ਹੀ ਮਾਧੁਰੀ ਦੇ ਘਰ ਇਕ ਮਹਿਮਾਨ ਨੇ ਕਦਮ ਰੱਖ ਦਿੱਤਾ ਹੈ।
PunjabKesari
ਇਸ ਮਹਿਮਾਨ ਨੂੰ ਗੋਦ 'ਚ ਲੈ ਕੇ ਮਾਧੁਰੀ ਦੇ ਪਤੀ ਰਾਮ ਨੇ ਤਸਵੀਰ ਸ਼ੇਅਰ ਕੀਤੀ ਹੈ। ਆਖਿਰ ਇਹ ਮਹਿਮਾਨ ਕੌਣ ਹੈ? ਤਾਂ ਜਨਾਬ ਇਹ ਖਾਸ ਮਹਿਮਾਨ ਕੋਈ ਹੋਰ ਨਹੀਂ ਬਲਕਿ ਕਾਰਮੇਲੋ ਨੇਨੇ ਹੈ ਯਾਕਿ ਕਿ ਇਕ ਡੌਗ। ਇਸ ਡੌਗ ਨੂੰ ਮਾਧੁਰੀ ਦੀਕਸ਼ਿਤ ਅਤੇ ਰਾਮ ਨੇਨੇ ਨੇ ਪੀਪੁਲ ਫਾਰ ਐਥਿਕਲ ਟ੍ਰੀਟਮੈਂਟਸ ਆਫ ਇੰਡੀਆ (ਪੇਟਾ) ਤੋਂ ਗੋਦ ਲਿਆ ਹੈ।
PunjabKesari
ਖਾਸ ਗੱਲ ਹੈ ਕਿ ਮਾਧੁਰੀ ਨੇ ਇਸ ਖਾਸ ਮਹਿਮਾਨ ਨੂੰ ਆਪਣੇ ਘਰ ਬੇਟੇ ਦੇ ਬਰਥਡੇ 'ਤੇ ਘਰ ਲੈ ਕੇ ਆਈ। ਆਪਣੇ ਇਸ ਨਵੇਂ ਮਹਿਮਾਨ ਨਾਲ ਮਾਧੁਰੀ ਦੀਕਸ਼ਿਤ ਨੇ ਕਈ ਤਸਵੀਰਾਂ ਟਵਿੱਟਰ ਤੇ ਸ਼ੇਅਰ ਕੀਤੀਆਂ ਹਨ। ਤਸਵੀਰਾਂ 'ਚ ਰਾਮ ਨੇ ਕੁੱਤੇ ਦੇ ਬੱਚੇ ਨੂੰ ਗੋਦ 'ਚ ਚੁੱਕਿਆ ਹੋਇਆ ਹੈ। ਉੱਥੇ ਮਾਧੁਰੀ ਵੀ ਇਸ ਮਹਿਮਾਨ ਨਾਲ ਸਮਾਂ ਬਤੀਤ ਕਰਦੇ ਹੋਏ ਦਿਖਾਈ ਦਿੱਤੀ।
PunjabKesari
ਵਰਕ ਫਰੰਟ ਦੀ ਗੱਲ ਕਰੀਏ ਤਾਂ ਮਾਧੁਰੀ ਦੀਕਸ਼ਿਤ ਦਾ ਹਾਲ ਹੀ 'ਚ ਫਿਲਮ 'ਟੋਟਲ ਧਮਾਲ' ਰਿਲੀਜ਼ ਹੋਈ ਹੈ। ਇਸ ਫਿਲਮ ਨੇ ਬਾਕਸ ਆਫਿਸ ਤੇ ਚੰਗਾ ਕੁਲੈਕਸ਼ਨ ਕੀਤਾ ਹੈ।
PunjabKesari
ਉੱਥੇ ਹੁਣ ਮਾਧੁਰੀ ਦੀਕਸ਼ਿਤ ਦੀ ਨਵੀਂ ਫਿਲਮ 'ਕਲੰਕ' ਰਿਲੀਜ਼ ਹੋਣ ਲਈ ਤਿਆਰ ਹੈ। ਫਿਲਮ ਸਿਨੇਮਾਘਰਾਂ 'ਚ 19 ਅਪ੍ਰੈਲ ਨੂੰ ਰਿਲੀਜ਼ ਹੋਵੇਗੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News