ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

Thursday, September 12, 2019 3:30 PM
ਗੁਰਪ੍ਰੀਤ ਘੁੱਗੀ ਨੇ ਸਾਂਝੀ ਕੀਤੀ ਬਚਪਨ ਦੀ ਤਸਵੀਰ

ਜਲੰਧਰ (ਬਿਊਰੋ) — ਸ਼ੋਸ਼ਲ ਮੀਡੀਆ ਬਚਪਨ ਤੇ ਪੁਰਾਣੀਆਂ ਯਾਦਾਂ ਨੂੰ ਸੰਭਾਲਣ ਅਤੇ ਹੋਰਾਂ ਨਾਲ ਵੀ ਇਨ੍ਹਾਂ ਯਾਦਾਂ ਨੂੰ ਸਾਂਝਾ ਕਰਨ ਦਾ ਸਭ ਤੋਂ ਵੱਡਾ ਸਾਧਨ ਬਣ ਚੁੱਕਿਆ ਹੈ। ਰੋਜ਼ਾਨਾ ਹੀ ਕਿਸੇ ਨਾ ਕਿਸੇ ਸਿਤਾਰੇ ਦੀ ਬਚਪਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਜਾਂਦੀ ਹੈ। ਅਜਿਹੀ ਹੀ ਤਸਵੀਰ ਇਕ ਗੁਰਪ੍ਰੀਤ ਘੁੱਗੀ ਦੀ ਸਾਹਮਣੇ ਆਈ ਹੈ, ਜਿਸ ਨੂੰ ਉਨਵਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਵੀ ਸ਼ੇਅਰ ਕੀਤਾ ਹੈ। ਇਹ ਤਸਵੀਰ ਉਨ੍ਹਾਂ ਦੇ ਬਚਪਨ ਦੇ ਬਚਪਨ ਦੀ ਹੈ, ਜੋ ਬਲੈਕ ਐਂਡ ਵਾਈਟ ਹੈ। ਇਸ ਤਸਵੀਰ 'ਚ ਨੰਨ੍ਹੇ ਗੁਰਪ੍ਰੀਤ ਘੁੱਗੀ ਦੇ ਜੂੜੇ 'ਤੇ ਰੁਮਾਲ ਬੰਨ੍ਹਿਆ ਹੈ ਅਤੇ ਲੱਕ 'ਤੇ ਹੱਥ ਰੱਖ ਕੇ ਖੜ੍ਹੇ ਹਨ।

 

 
 
 
 
 
 
 
 
 
 
 
 
 
 

😂😂😂😂 Jad mele ch 2 rupey di photo khichai di hundi c 😂😂😂😂

A post shared by Gurpreet Ghuggi (@ghuggigurpreet) on Sep 10, 2019 at 7:33pm PDT

ਦੱਸ ਦਈਏ ਕਿ ਗੁਰਪ੍ਰੀਤ ਘੁੱਗੀ ਨੇ ਤਸਵੀਰ ਨੂੰ ਸ਼ੇਅਰ ਕਰਦਿਆਂ ਲਿਖਿਆ ਹੈ, ''ਜਦੋਂ ਮੇਲੇ 'ਚ ਦੋ ਰੁਪਏ ਦੀ ਫੋਟੋ ਖਿਚਵਾਈ ਦੀ ਹੁੰਦੀ ਸੀ।'' ਗੁਰਪ੍ਰੀਤ ਘੁੱਗੀ ਦੀ ਬਚਪਨ ਦੀ ਯਾਦ ਨੂੰ ਦੇਖ ਹਰ ਕੋਈ ਉਨ੍ਹਾਂ ਦੀ ਇਸ ਤਸਵੀਰ ਨੂੰ ਪਸੰਦ ਕਰ ਰਿਹਾ ਹੈ। ਉਨ੍ਹਾਂ ਦੇ ਇਕ ਫੈਨ ਨੇ ਲਿਖਿਆ, ''ਜੂੜੇ 'ਤੇ ਰੁਮਾਲ ਦੇਖ ਕੇ ਆਪਣਾ ਬਚਪਨ ਯਾਦ ਆ ਗਿਆ''। ਇਸੇ ਤਰ੍ਹਾਂ ਇਕ ਹੋਰ ਨੇ ਲਿਖਿਆ 'ਭਲੇ ਵੇਲੇ ਜਦੋਂ ਜ਼ਿੰਦਗੀ 'ਚ ਰੌਣਕ ਹੀ ਰੌਣਕ ਹੁੰਦੀ ਸੀ। ਰੱਜ ਕੇ ਮਾਣਦੇ ਸੀ ਜਦੋਂ ਜ਼ਿੰਦਗੀ ਨੂੰ।'' ਇਕ ਹੋਰ ਯੂਜ਼ਰ ਨੇ ਲਿਖਿਆ, ''ਬਚਪਨ ਦੀਆਂ ਯਾਦਾਂ''।

 
 
 
 
 
 
 
 
 
 
 
 
 
 

Hello ji !!! Good morning 🙏🤗

A post shared by Gurpreet Ghuggi (@ghuggigurpreet) on Sep 8, 2019 at 6:56pm PDT

ਦੱਸਣਯੋਗ ਹੈ ਕਿ ਪੰਜਾਬੀ ਫਿਲਮ 'ਅਰਦਾਸ ਕਰਾਂ' 'ਚ ਦਮਦਾਰ ਅਦਾਕਾਰੀ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗੁਰਪ੍ਰੀਤ ਘੁੱਗੀ ਹਰ ਤਰ੍ਹਾਂ ਦੇ ਕਿਰਦਾਰ 'ਚ ਫਿੱਟ ਬੈਠਦੇ ਹਨ ਭਾਵੇਂ ਕਾਮੇਡੀ ਹੋਵੇ, ਐਕਸ਼ਨ ਜਾਂ 'ਅਰਦਾਸ ਕਰਾਂ' ਫਿਲਮ ਵਰਗਾ ਕਿਰਦਾਰ ਹਰ ਵਾਰ ਉਨ੍ਹਾਂ ਨੇ ਬਾਖੂਬੀ ਨਿਭਾਇਆ ਹੈ।


Edited By

Sunita

Sunita is news editor at Jagbani

Read More