2 ਪਤਨੀਆਂ ਦੇ ਪਤੀ ਤੇ 6 ਬੱਚਿਆਂ ਦੇ ਪਿਤਾ ਹਨ ਧਰਮਿੰਦਰ, ਜਾਣੋ ਜ਼ਿੰਦਗੀ ਦੇ ਕੁਝ ਪਹਿਲੂ

Tuesday, April 16, 2019 10:26 AM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਫਿਲਮ ਇੰਡਸਟਰੀ ਦੇ ਹੀਮੈਨ ਧਰਮਿੰਦਰ ਇਨ੍ਹੀਂ ਦਿਨੀਂ ਪਤਨੀ ਤੇ ਅਦਾਕਾਰਾ ਹੇਮਾ ਮਾਲਿਨੀ ਦੇ ਸਮਰਥਨ ਲਈ ਚੋਣ ਪ੍ਰਚਾਰ ਕਰਨ 'ਚ ਰੁੱਝੇ ਹੋਏ ਹਨ। ਦੱਸ ਦਈਏ ਕਿ ਹੇਮਾ ਮਾਲਿਨੀ ਲੋਕ ਸਭਾ ਚੋਣਾਂ 2019 'ਚ ਮਥੁਰਾ ਤੋਂ ਬੀ. ਜੇ. ਪੀ. ਉਮੀਦਵਾਰ ਹੈ। ਪਿਛਲੇ ਕਾਫੀ ਸਮੇਂ ਤੋਂ ਧਰਮਿੰਦਰ ਫਿਲਮੀ ਪਰਦੇ ਤੋਂ ਦੂਰ ਹੈ। ਜੇਕਰ ਧਰਮਿੰਦਰ ਦੇ ਪਰਿਵਾਰ ਬਾਰੇ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਦੇ 6 ਬੱਚੇ ਹਨ।

PunjabKesari

ਸੰਨੀ ਦਿਓਲ

ਸੰਨੀ ਦਿਓਲ ਸਭ ਤੋਂ ਵੱਡਾ ਬੇਟੇ ਹੈ, ਜਿਸ ਦਾ ਜਨਮ 1956 ਨੂੰ ਹੋਇਆ ਸੀ। ਹਾਲਾਂਕਿ ਸੰਨੀ ਦਿਓਲ ਦੇ ਵੀ ਅੱਗੇ ਦੋ ਬੇਟੇ ਹਨ, ਜਿਸ ਦਾ ਨਾਂ ਕਰਨ ਤੇ ਦੂਜੇ ਦਾ ਨਾਂ ਰਾਜਵੀਰ ਹੈ।

PunjabKesari

ਬੌਬੀ ਦਿਓਲ

ਬੌਬੀ ਦਿਓਲ ਦਾ ਜਨਮ 1967 ਨੂੰ ਹੋਇਆ ਸੀ। ਬੌਬੀ ਦਿਓਲ ਨੇ ਆਪਣੀ ਬਚਪਨ ਦੀ ਦੋਸਤ ਤਾਨਿਆ ਅਹੂਜਾ ਨਾਲ ਵਿਆਹ ਕਰਵਾਇਆ। ਬੌਬੀ ਦੇ ਵੀ ਦੋ ਬੇਟੇ ਹਨ। ਸੰਨੀ ਤੇ ਬੌਬੀ ਦਿਓਲ ਦੀਆਂ ਸਕੀਆਂ ਭੈਣਾਂ ਅਜਿਤਾ ਤੇ ਵਿਜੇਤਾ ਹਨ।

PunjabKesari

ਦੋਵੇਂ ਆਪਣੀ ਮਾਂ ਵਾਂਗ ਲਾਈਮਲਾਈਟ ਤੋਂ ਦੂਰ ਰਹਿੰਦੀਆਂ ਹਨ। ਖਬਰਾਂ ਦੀ ਮੰਨੀਏ ਤਾਂ ਦੋਵਂੇ ਭੈਣਾਂ ਕੈਲਫੋਰਨੀਆ ਅਮਰੀਕਾ ਸ਼ਿਫਟ ਹੋ ਗਈਆਂ ਹਨ। ਵਿਜੇਤਾ ਦੇ ਨਾਂ ਤੇ ਧਰਮਿੰਦਰ ਨੇ ਆਪਣਾ ਪ੍ਰੋਡਕਸ਼ਨ ਹਾਊਸ ਖੋਲ੍ਹਿਆ ਸੀ।

PunjabKesari

ਈਸ਼ਾ ਦਿਓਲ

ਬਾਲੀਵੁੱਡ ਅਦਾਕਾਰਾ ਈਸ਼ਾ ਦਿਓਲ ਦਾ ਜਨਮ ਸਾਲ 1982 'ਚ ਹੋਇਆ ਸੀ। ਈਸ਼ਾ ਹੇਮਾ ਮਾਲਿਨੀ ਤੇ ਧਰਮਿੰਦਰ ਦੀ ਬੇਟੀ ਹੈ। ਦੱਸ ਦਈਏ ਕਿ ਈਸ਼ਾ ਦਿਓਲ ਕਈ ਫਿਲਮਾਂ 'ਚ ਵੀ ਕੰਮ ਕਰ ਚੁੱਕੀ ਹੈ। ਈਸ਼ਾ ਦਿਓਲ ਨੇ ਮੁੰਬਈ ਦੇ ਮਸ਼ਹੂਰ ਕਾਰੋਬਾਰੀ ਭਰਤ ਤਖਤਾਨੀ ਨਾਲ ਵਿਆਹ ਕਰਵਾਇਆ ਹੈ।

PunjabKesari

ਇਸ ਤੋਂ ਇਲਾਵਾ ਈਸ਼ਾ ਦਿਓਲ ਦੀ ਇਕ ਭੈਣ ਹੈ, ਜਿਸ ਦਾ ਨਾਂ ਆਹਨਾ ਦਿਓਲ ਹੈ। ਦੱਸ ਦਈਏ ਕਿ ਆਹਨਾ ਦਾ ਜਨਮ 1985 'ਚ ਹੋਇਆ ਸੀ। ਆਹਨਾ ਧਰਮਿੰਦਰ ਦੇ ਹੇਮਾ ਮਾਲਿਨੀ ਦੀ ਦੂਜੀ ਬੇਟੀ ਹੈ। ਆਹਨਾ ਨੇ ਵੀ ਸਾਲ 2014 'ਚ ਕਾਰੋਬਾਰੀ ਵੈਭਵ ਕੁਮਾਰ ਨਾਲ ਵਿਆਹ ਕਰਵਾਇਆ ਸੀ।

PunjabKesari
ਦੱਸ ਦਈਏ ਕਿ ਬੀਤੇ ਕੁਝ ਦਿਨ ਪਹਿਲਾਂ ਚੋਣ ਜਨ ਸਭਾ 'ਚ ਧਰਮਿੰਦਰ ਨੇ ਫਿਲਮੀ ਸਟਾਈਲ 'ਚ ਹੇਮਾ ਮਾਲਿਨੀ ਲਈ ਵੋਟ ਦੀ ਅਪੀਲ ਕੀਤੀ ਸੀ। ਹੇਮਾ ਮਾਲਿਨੀ ਚੋਣ ਮੈਦਾਨ 'ਚ ਜਿੱਤ ਦਰਜ ਕਰਨ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ।

PunjabKesari

ਕੁਝ ਦਿਨ ਪਹਿਲਾਂ ਹੇਮਾ ਮਾਲਿਨੀ ਦੀ ਮਥੁਰਾ ਦੇ ਖੇਤਾਂ 'ਚ ਕਣਕ ਦੀ ਵਾਡੀ ਕਰਦਿਆਂ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਸਨ।

PunjabKesari
ਦੱਸਣਯੋਗ ਹੈ ਕਿ ਧਰਮਿੰਦਰ ਇਨ੍ਹੀਂ ਦਿਨੀਂ ਫਿਲਮੀ ਪਰਦੇ ਤੋਂ ਦੂਰ ਆਪਣੀ ਨਿੱਜ਼ੀ ਜ਼ਿੰਦਗੀ 'ਚ ਰੁੱਝੇ ਹੋਏ ਹਨ। ਉਹ ਸੋਸ਼ਲ ਮੀਡੀਆ 'ਤੇ ਅਕਸਰ ਹੀ ਆਪਣੀਆਂ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। 


Edited By

Sunita

Sunita is news editor at Jagbani

Read More