'ਬਿੱਗ ਬੌਸ' ਤੋਂ ਬਾਅਦ ਅਨੂਪ ਜਲੋਟਾ ਨੂੰ ਮਿਲ ਰਹੇ ਹਨ ਅਜਿਹੇ ਆਫਰ

Monday, August 5, 2019 2:51 PM

ਮੁੰਬਈ(ਬਿਊਰੋ)— ਭਜਨ ਗੀਤਾਂ ਅਤੇ 'ਬਿੱਗ ਬੌਸ 12' ਨਾਲ ਖਾਸ ਪਛਾਣ ਬਣਾਉਣ ਵਾਲੇ ਅਨੂਪ ਜਲੋਟਾ ਅਕਸਰ ਸੁਰਖੀਆਂ 'ਚ ਛਾਏ ਰਹਿੰਦੇ ਹਨ। ਹਾਲ ਹੀ 'ਚ ਗਾਇਕ ਅਨੂਪ ਜਲੋਟਾ ਨੇ ਕਿਹਾ ਕਿ ਉਨ੍ਹਾਂ ਦਾ ਕਰੀਅਰ ਗਰਾਫ ਰਿਐਲਿਟੀ ਸ਼ੋਅ 'ਬਿੱਗ ਬੌਸ' 'ਚ ਜਾਣ ਤੋਂ ਬਾਅਦ ਬਦਲ ਗਿਆ ਹੈ। ਉਹ ਕਹਿੰਦੇ ਹਨ ਕਿ ਲੋਕ ਹੁਣ ਉਨ੍ਹਾਂ ਨਾਲ ਅਭਿਨੈ ਦੇ ਆਫਰ ਵੀ ਲੈ ਕੇ ਆਉਂਦੇ ਹਨ। ਉਨ੍ਹਾਂ ਨੇ ਕਿਹਾ ਉਸ ਸ਼ੋਅ ਤੋਂ ਬਾਅਦ, ਜ਼ਿਆਦਾ ਜਾਗਰੂਕਤਾ, ਜ਼ਿਆਦਾ ਲੋਕਪ੍ਰਿਅਤਾ ਅਤੇ ਜ਼ਿਆਦਾ ਕੰਮ ਹੈ ਪਰ ਮੈਂ ਜ਼ਿਆਦਾ ਟੀ. ਵੀ. ਸ਼ੋਅ ਨਹੀਂ ਲੈਂਦਾ ਹਾਂ। ਇਹ ਇਕ ਵੱਡੀ ਪ੍ਰਤਿਬਧਤਾ ਹੈ। ਮੈਂ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਮਾਂ ਨਹੀਂ ਦੇ ਸਕਦਾ।
PunjabKesari
ਅਨੂਪ ਜਲੋਟਾ ਅੱਗੇ ਕਹਿੰਦੇ ਹਨ,''ਮੈਨੂੰ ਵੱਖ-ਵੱਖ ਤਰ੍ਹਾਂ ਦੀਆਂ ਭੂਮਿਕਾਵਾਂ ਮਿਲਦੀਆਂ ਹਨ। ਲੋਕ ਮੈਨੂੰ ਪੁਲਸ ਕਮਿਸ਼ਨਰ, ਰਾਜਨੇਤਾ, ਸੰਗੀਤਕਾਰ ਦਾ ਕਿਰਦਾਰ ਨਿਭਾਉਣ ਲਈ ਕਹਿੰਦੇ ਹਨ। ਹਾਲ ਹੀ 'ਚ, ਮੈਨੂੰ ਇਕ ਗੋਡਮੈਨ ਦਾ ਕਿਰਦਾਰ ਨਿਭਾਉਣ ਲਈ ਵੀ ਸੰਪਰਕ ਕੀਤਾ ਗਿਆ ਸੀ। ਮੈਨੂੰ ਅਜਿਹਾ ਕਰਨ 'ਚ ਮਜ਼ਾ ਆਉਂਦਾ ਹੈ।''
PunjabKesari
ਉਨ੍ਹਾਂ ਨੇ ਕਿਹਾ ਮੇਰੀ ਗਜ਼ਲਾਂ ਅਤੇ ਭਜਨ ਹਰ ਜਗ੍ਹਾ ਜਾਣੇ ਜਾਂਦੇ ਹਨ। ਮੈਨੂੰ ਹਾਲ ਹੀ 'ਚ ਅਟਲਾਂਟਾ 'ਚ ਇਕ ਡਾਕਟਰ ਦੇ ਸਮੇਲਨ ਲਈ ਸੱਦਿਆ ਗਿਆ ਸੀ, ਉਹ ਮੈਨੂੰ ਸੰਗੀਤ 'ਚ 50 ਸਾਲ ਪੂਰੇ ਕਰਨ ਲਈ ਸਨਮਾਨਿਤ ਕਰਨਾ ਚਾਹੁੰਦੇ ਸਨ। ਮੈਂ ਮਹੀਨੇ 'ਚ 15-20 ਦਿਨਾਂ ਲਈ ਮੁੰਬਈ ਤੋਂ ਬਾਹਰ ਜਾਂਦਾ ਹਾਂ। ਦੱਸਣਯੋਗ ਹੈ ਕਿ ਬੀਤੇ ਕੁਝ ਦਿਨ ਪਹਿਲਾਂ ਅਨੂਪ ਜਲੋਟਾ ਦੀ ਮਾਂ ਕਮਲਾ ਜਲੋਟਾ ਦਾ 85 ਸਾਲ ਦੀ ਉਮਰ 'ਚ ਦਿਹਾਂਤ ਹੋਇਆ ਸੀ।


About The Author

manju bala

manju bala is content editor at Punjab Kesari