ਅਰਜੁਨ ਕਪੂਰ ਦੀ ''Indias Most Wanted'' ਦਾ ਟੀਜ਼ਰ ਆਊਟ

Tuesday, April 16, 2019 4:42 PM
ਅਰਜੁਨ ਕਪੂਰ ਦੀ ''Indias Most Wanted'' ਦਾ ਟੀਜ਼ਰ ਆਊਟ

ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਅਰਜੁਨ ਕਪੂਰ ਦੀ ਫਿਲਮ 'ਇੰਡੀਆਸ ਮੋਸਟ ਵਾਂਟਿਡ' ਦਾ ਟੀਜ਼ਰ ਰਿਲੀਜ਼ ਹੋ ਗਿਆ ਹੈ। ਇਸ ਦਾ ਟੀਜ਼ਰ ਕਾਫੀ ਸ਼ਾਨਦਾਰ ਹੈ। ਫਿਲਮ ਦੀ ਕਹਾਣੀ ਸਾਲ 2007 ਤੋਂ 2013 ਦੇ ਦੇਸ਼ਭਰ 'ਚ ਹੋਏ ਅੱਤਵਾਦੀ ਹਮਲਿਆਂ ਨਾਲ ਜੁੜੀ ਹੈ। ਫਿਲਮ 'ਚ ਅਰਜੁਨ ਕਪੂਰ ਆਪਣੇ ਚਾਰ ਸਾਥੀਆਂ ਨਾਲ ਮਿਲ ਕੇ ਉਸ ਸ਼ਖਸ ਨੂੰ ਫੜਨ ਦੀ ਕੋਸ਼ਿਸ਼ ਕਰੇਗਾ, ਜੋ ਇਨ੍ਹਾਂ ਅੱਤਵਾਦੀ ਹਮਲਿਆਂ ਨਾਲ ਜੁੜਿਆ ਸੀ ਅਤੇ ਜਿਸ ਨੂੰ ਭਾਰਤ ਦਾ ਓਸਾਮਾ ਕਿਹਾ ਜਾਂਦਾ ਸੀ।


ਇਸ ਤੋਂ ਪਹਿਲਾ ਸੋਮਵਾਰ ਨੂੰ ਫਿਲਮ ਦਾ ਫਰਸਟ ਲੁੱਕ ਜਾਰੀ ਕੀਤਾ ਗਿਆ ਸੀ, ਜਿਸ 'ਚ ਅਰਜੁਨ ਨਜ਼ਰ ਆ ਰਹੇ ਸਨ। ਹਾਲਾਂਕਿ ਫਿਲਮ ਦੇ ਇਸ ਪੋਸਟਰ ਨੂੰ ਕਾਫੀ ਪਸੰਦ ਕੀਤਾ ਗਿਆ। ਜਾਰੀ ਕੀਤੇ ਗਏ ਇਸ ਪੋਸਟਰ 'ਚ ਅਰਜੁਨ ਕਾਫੀ ਇੰਟੇਸ ਨਜ਼ਰ ਆ ਰਹੇ ਹਨ। ਇਸ 'ਚ ਸਿਰਫ ਉਸ ਦੀਆਂ ਅੱਖਾਂ ਨਜ਼ਰ ਆ ਰਹੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਫਿਲਮ ਦਾ ਇਕ ਮੋਸ਼ਨ ਪੋਸਟਰ ਵੀ ਜਾਰੀ ਕੀਤਾ, ਜੋ ਕਿ ਬੇਹੱਦ ਸ਼ਾਨਦਾਰ ਹੈ। ਫਿਲਮ ਦੀ ਕਹਾਣੀ ਦੀ ਗੱਲ ਕਰੀਏ ਤਾਂ ਇਹ ਜਾਬਾਂਜੀ ਦੀ ਕਹਾਣੀ ਹੈ। ਇਸ ਦੀ ਕਹਾਣੀ 5 ਲੋਕਾਂ 'ਤੇ ਆਧਾਰਿਤ ਹੈ, ਜੋ ਭਾਰਤ ਦੇ ਓਮਾਸਾ ਨੂੰ ਲੱਭ ਕੇ ਕਰੋੜਾਂ ਲੋਕਾਂ ਦੀ ਜਾਨ ਬਚਾਉਂਦੇ ਹਨ। ਅਰਜੁਨ ਕਪੂਰ ਦੀ ਇਹ ਫਿਲਮ ਇਸ ਸਾਲ 24 ਮਈ ਨੂੰ ਰਿਲੀਜ਼ ਹੋ ਰਹੀ ਹੈ। ਫਿਲਮ 'ਇੰਡਆਸ ਮੋਸਟ ਵਾਂਟਿਡ' ਨੂੰ 'ਨੋ ਵਨ ਕਿਲਡ ਜੈਸਿਕਾ' ਅਤੇ 'ਰੇਡ' ਵਰਗੀਆਂ ਫਿਲਮਾਂ ਬਣਾ ਚੁੱਕੇ ਫਿਲਮਕਾਰ ਰਾਜ ਕੁਮਾਰ ਗੁਪਤਾ ਡਾਇਰੈਕਟ ਕਰ ਰਹੇ ਹਨ। ਫਿਲਮ 'ਚ ਉਸ ਤੋਂ ਇਲਾਵਾ ਅੰਮ੍ਰਿਤਾ ਪੁਰੀ, ਰਾਜੇਸ਼ ਸ਼ਰਮਾ ਅਹਿਮ ਭੂਮਿਕਾ 'ਚ ਨਜ਼ਰ ਆਉਣਗੇ। 


Edited By

Sunita

Sunita is news editor at Jagbani

Read More