ਜਲਦ ਆ ਰਿਹੈ 'ਕੇ. ਬੀ. ਸੀ. 2019'

4/16/2019 5:47:37 PM

ਮੁੰਬਈ (ਬਿਊਰੋ)— 'ਕੌਣ ਬਣੇਗਾ ਕਰੋੜਪਤੀ' ਗੇਮ ਸ਼ੋਅ ਜਲਦ ਸ਼ੁਰੂ ਹੋਣ ਜਾ ਰਿਹਾ ਹੈ ਤੇ ਇਸ ਦੀ ਰਜਿਸਟਰੇਸ਼ਨ 1 ਮਈ ਤੋਂ ਸ਼ੁਰੂ ਹੋਣ ਜਾ ਰਹੀ ਹੈ। 'ਕੌਣ ਬਣੇਗਾ ਕਰੋੜਪਤੀ' ਸ਼ੋਅ ਨੂੰ ਅਮਿਤਾਭ ਬੱਚਨ ਹੀ ਹੋਸਟ ਕਰਨਗੇ। ਇਹ ਸ਼ੋਅ ਸੋਨੀ ਚੈਨਲ 'ਤੇ ਪ੍ਰਸਾਰਿਤ ਹੋਵੇਗਾ। 1 ਮਈ ਨੂੰ ਅਮਿਤਾਭ ਬੱਚਨ ਸੋਨੀ ਚੈਨਲ 'ਤੇ ਰਾਤ 9 ਵਜੇ ਆਪਣੇ ਸਵਾਲਾਂ ਰਾਹੀਂ ਰਸਮੀ ਤੌਰ 'ਤੇ ਸ਼ੋਅ ਦੀ ਸ਼ੁਰੂਆਤ ਕਰਨਗੇ।

 
 
 
 
 
 
 
 
 
 
 
 
 
 

Agar koshish rakhoge jaari, toh KBC Hot Seat par baithne ki iss baar aapki hogi baari! 1 May se shuru ho rahe hain #KBC ke registrations. Adhik jaanakaari ke liye bane rahen. @amitabhbachchan

A post shared by Sony Entertainment Television (@sonytvofficial) on Apr 15, 2019 at 4:21am PDT

'ਕੌਣ ਬਣੇਗਾ ਕਰੋੜਪਤੀ' ਦਾ ਪ੍ਰੋਮੋ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ 'ਚ ਅਮਿਤਾਭ ਬੱਚਨ ਦਰਸ਼ਕਾਂ ਨੂੰ ਇਸ ਸ਼ੋਅ ਦੀ ਰਜਿਸਟਰੇਸ਼ਨ ਸਬੰਧੀ ਜਾਣਕਾਰੀ ਦੇ ਰਹੇ ਹਨ। ਦਰਸ਼ਕਾਂ ਨੂੰ ਵੀ ਇਸ ਸ਼ੋਅ ਦੀ ਉਡੀਕ ਹੈ। ਦੱਸਣਯੋਗ ਹੈ ਕਿ 'ਕੇ. ਬੀ. ਸੀ.' ਰਾਹੀਂ ਆਮ ਲੋਕਾਂ ਨੂੰ ਕਰੋੜਪਤੀ ਬਣਨ ਦਾ ਮੌਕਾ ਦਿੱਤਾ ਜਾਂਦਾ ਹੈ। ਆਪਣੀ ਜਨਰਲ ਨਾਲੇਜ ਤੇ ਕਿਸਮਤ ਰਾਹੀਂ ਸ਼ੋਅ 'ਚ ਹਿੱਸਾ ਲੈਣ ਵਾਲਾ ਹਰ ਮੁਕਾਬਲੇਬਾਜ਼ ਅਮਿਤਾਭ ਬੱਚਨ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਾ ਹੈ ਤੇ ਇਨਾਮ ਜਿੱਤਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News