'ਦਿਲ ਲੈ ਗਈ ਕੁੜੀ ਗੁਜਰਾਤ ਦੀ' ਗੀਤ ਨਾਲ ਜੁੜੀ ਹੈ ਜਸਬੀਰ ਜੱਸੀ ਦੀ ਪ੍ਰੇਮ ਕਹਾਣੀ

Monday, March 4, 2019 2:25 PM

ਮੁੰਬਈ (ਬਿਊਰੋ) : 'ਦਿ ਕਪਿਲ ਸ਼ਰਮਾ ਸ਼ੋਅ' 'ਚ ਐਤਵਾਰ ਰਾਤ ਦਿੱਗਜ ਸੰਗੀਤਕਾਰ ਹੰਸ ਰਾਜ ਹੰਸ, ਦਲੇਰ ਮਹਿੰਦੀ, ਜਸਬੀਰ ਜੱਸੀ ਤੇ ਮੀਕਾ ਸਿੰਘ ਨੇ ਸ਼ਿਰਕਤ ਕੀਤੀ। ਸ਼ੋਅ 'ਚ ਸੰਗੀਤ ਦੇ ਉਸਤਾਦਾਂ ਨੇ ਦਰਸ਼ਕਾਂ ਦਾ ਖੂਬ ਮਨੋਰੰਜਨ ਕੀਤਾ। ਇਸੇ ਦੇ ਨਾਲ ਜ਼ਿੰਦਗੀ ਦੇ ਕਈ ਦਿਲਚਸਪ ਕਿੱਸੇ ਵੀ ਸੁਣਾਏ। ਗਾਇਕ ਜਸਬੀਰ ਜੱਸੀ, ਜਿਨ੍ਹਾਂ ਦਾ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ' 20 ਸਾਲਾਂ ਬਾਅਦ ਵੀ ਲੋਕਾਂ ਦੀ ਜੁਬਾਨ 'ਤੇ ਹੈ। ਇਸ ਗੀਤ ਦੇ ਮੇਕਿੰਗ ਕਿੱਸੇ ਸੁਣਾਏ। ਕਪਿਲ ਸ਼ਰਮਾ ਨੇ ਜੱਸੀ ਤੋਂ ਸਵਾਲ ਕੀਤਾ ਕਿ ਤੁਸੀਂ ਤਾਂ ਪਾਜ਼ੀ ਪੰਜਾਬ ਦੇ ਹੋ ਪਰ ਤੁਹਾਡਾ ਗੀਤ 'ਦਿਲ ਲੈ ਗਈ ਕੁੜੀ ਗੁਜਰਾਤ ਦੀ', ਇਹ ਕਿਥੋ ਆਇਆ। ਜੱਸੀ ਨੇ ਦੱਸਿਆ ਕਿ ਇਹ ਗੀਤ 20 ਸਾਲ ਪਹਿਲਾਂ ਸਾਲ 1998 'ਚ ਮੈਂ ਗਾਇਆ ਸੀ। ਉਸ ਸਮੇਂ ਮੇਰੀ ਇਕ ਪ੍ਰੇਮਿਕਾ ਗੁਜਰਾਤ ਦੀ ਸੀ। ਉਸ ਦਾ ਕਹਿਣਾ ਬਸ ਇੰਨਾ ਸੀ ਕਿ ਤੁਹਾਨੂੰ ਨੈਸ਼ਨਲ ਪੱਧਰ 'ਤੇ ਹਿੱਟ ਹੋਣਾ ਹੈ।

PunjabKesari ਜਸਬੀਰ ਜੱਸੀ ਨੇ ਦੱਸਿਆ, ''ਮੈਂ ਸਭ ਤੋਂ ਪਹਿਲਾਂ ਆਪਣੀ ਪ੍ਰੇਮਿਕਾ ਬਾਰੇ ਹੰਸ ਰਾਜ ਹੰਸ ਜੀ ਨੂੰ ਦੱਸਿਆ ਸੀ। ਉਨ੍ਹਾਂ ਨੇ ਮੈਨੂੰ ਕਿਹਾ, ਤੈਨੂੰ ਮੈਂ ਰਾਹ ਦਿਖਾਉਂਦਾ ਹਾਂ, ਤੂੰ ਬਸ ਚੱਲਦਾ ਜਾ ਤੇ ਨੈਸ਼ਨਲ ਪੱਧਰ 'ਤੇ ਜ਼ਰੂਰ ਪਹੁੰਚ ਜਾਵੇਗਾ। ਬਸ ਜੋ ਇਸ਼ਕ ਕੀਤਾ ਹੈ, ਹੁਣ ਉਸੇ ਤੋਂ ਪ੍ਰੇਰਣਾ ਲੈ ਕੇ ਗੀਤ 'ਚ ਪਾ ਦੇ। ਜੱਸੀ ਨੇ ਦੱਸਿਆ, ਬਸ ਇਥੋਂ ਹੀ ਗੀਤ ਬਣਿਆ 'ਦਿਲ ਲੈ ਗਈ ਕੁੜੀ ਗੁਜਰਾਤ ਦੀ'।''

PunjabKesari
ਦੱਸ ਦਈਏ ਕਿ ਜਸਬੀਰ ਜੱਸੀ ਦਾ ਇਹ ਗੀਤ ਜ਼ਬਰਦਸਤ ਹਿੱਟ ਹੋਇਆ ਸੀ। ਇਹ ਗੀਤ ਉਨ੍ਹਾਂ ਦੀ ਪਹਿਲੀ ਪੌਪ ਐਲਬਮ ਦਾ ਗੀਤ ਸੀ, ਜਿਸ ਨੇ ਉਨ੍ਹਾਂ ਨੂੰ ਖਾਸ ਪਛਾਣ ਦਿਵਾਈ।

 

 
 
 
 
 
 
 
 
 
 
 
 
 
 

Thank u #kapilsharma #sonytv #mika #hansrajhans #dalermehndi #krishna #kikku #bharti jiiiiiiii

A post shared by Jassi (@jassijasbir) on Mar 3, 2019 at 11:48pm PST

ਇਸ ਤੋਂ ਬਾਅਦ ਉਨ੍ਹਾਂ ਦੇ ਕਈ ਗੀਤ ਆਏ, ਜੋ ਸੁਪਰਹਿੱਟ ਸਾਬਿਤ ਹੋਏ। ਇਸ ਤੋਂ ਇਲਾਵਾ ਕਪਿਲ ਸ਼ਰਮਾ ਦੇ ਸ਼ੋਅ 'ਚ ਜਸਬੀਰ ਜੱਸੀ ਤੇ ਮੀਕਾ ਸਿੰਘ ਦੇ ਮਸਤੀ ਭਰੇ ਰਿਲੇਸ਼ਨ ਦੇ ਕਿੱਸੇ ਵੀ ਖੁੱਲ੍ਹੇ। ਦੋਵੇਂ ਇਕ-ਦੂਜੇ ਦੀ ਖੂਬ ਖਿਚਾਈ ਕਰਦੇ ਨਜ਼ਰ ਆਏ।


Edited By

Sunita

Sunita is news editor at Jagbani

Read More