Movie Review : ਪਿਆਰ ਅਤੇ ਜੁਦਾਈ ਦੀ ਦਰਦ ਭਰੀ ਕਹਾਣੀ ਹੈ 'ਕਲੰਕ'

4/17/2019 2:10:25 PM

ਫਿਲਮ — ਕਲੰਕ

ਡਾਇਰੈਕਟਰ — ਅਭਿਸ਼ੇਕ ਵਰਮਨ

ਸਟਾਰ ਕਾਸਟ — ਆਲੀਆ ਭੱਟ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਿਤ, ਵਰੁਣ ਧਵਨ, ਸੰਜੈ ਦੱਤ ਅਤੇ ਆਦਿਤਿਆ ਰਾਏ ਕਪੂਰ

ਪ੍ਰੋਡਿਊਸਰ — ਕਰਨ ਜੌਹਰ

ਕਰਨ ਜੌਹਰ ਦੀ ਮਲਟੀ ਸਟਾਰਰ ਫਿਲਮ 'ਕਲੰਕ' ਅੱਜ ਸਿਨੇਮਾਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਇਸ ਫਿਲਮ 'ਚ ਆਲੀਆ ਭੱਟ, ਸੋਨਾਕਸ਼ੀ ਸਿਨਹਾ, ਮਾਧੁਰੀ ਦੀਕਸ਼ਿਤ, ਵਰੁਣ ਧਵਨ, ਸੰਜੈ ਦੱਤ ਅਤੇ ਆਦਿਤਿਆ ਰਾਏ ਕਪੂਰ ਲੀਡ ਰੋਲ 'ਚ ਹਨ। ਇਸ ਫਿਲਮ 'ਚ 21 ਸਾਲ ਬਾਅਦ ਮਾਧੁਰੀ ਅਤੇ ਸੰਜੈ ਇਕੱਠੇ ਨਜ਼ਰ ਆਉਣਗੇ। ਰੂਪ (ਆਲੀਆ ਭੱਟ) ਅਤੇ ਜ਼ਫਰ (ਵਰੁਣ ਧਵਨ) ਦੀ ਪ੍ਰੇਮ ਕਹਾਣੀ 'ਤੇ ਆਧਾਰਿਤ ਹੈ ਜੋ ਕਿ ਇਕ ਪੀਰੀਅਡ ਡਰਾਮਾ ਫਿਲਮ ਹੈ।

ਕਹਾਣੀ

'ਕਲੰਕ' 'ਚ ਸਵਤੰਤਰਤਾ ਤੋਂ ਪਹਿਲੇ ਇਕ ਸੰਯੁਕਤ ਪਰਿਵਾਰ ਦੀ ਕਹਾਣੀ ਨੂੰ ਦਿਖਾਇਆ ਗਿਆ ਹੈ, ਜਿਸ ਦੇ ਅੰਦਰ ਕਈ ਰਾਜ਼ ਦਫਨ ਹਨ। ਫਿਲਮ ਦੀ ਕਹਾਣੀ ਰੂਪ ਅਤੇ ਜ਼ਫਰ ਦੇ ਇਸ਼ਕ ਦੇ ਆਲੇ-ਦੁਆਲੇ ਘੁੰਮਦੀ ਹੈ ਪਰ ਉਨ੍ਹਾਂ ਦੀ ਇਹ ਮੁਹੱਬਤ ਹਿੰਦੂ, ਮੁਸਲਿਮ ਦੀਵਾਰ ਤਲੇ ਦਫਨ ਹੋ ਕੇ ਰਹਿ ਜਾਂਦੀ ਹੈ। ਇਸੇ ਵਿਚਕਾਰ ਰੂਪ, ਦੇਵ ਚੌਧਰੀ (ਆਦਿਤਿਆ ਰਾਏ ਕਪੂਰ) ਨਾਲ ਵਿਆਹ ਕਰਨ ਦਾ ਫੈਸਲਾ ਕਰ ਲੈਂਦੀ ਹੈ। ਦੇਵ ਪਹਿਲਾਂ ਤੋਂ ਹੀ ਵਿਆਹੇ ਹੋਏ ਹਨ ਅਤੇ ਦੇਵ ਦੀ ਪਤਨੀ ਸੱਤਿਆ (ਸੋਨਾਕਸ਼ੀ ਸਿਨਹਾ) ਹੈ। ਫਿਲਮ 'ਕਲੰਕ' ਹਿੰਦੂ, ਮੁਸਲਿਮ ਪ੍ਰੇਮ ਅਤੇ ਵਿਵਾਦ ਦੇ ਆਲੇ-ਦੁਆਲੇ ਘੁੰਮਦੀ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੀ ਰੂਪ ਅਤੇ ਜ਼ਫਰ ਇਕ-ਦੂਜੇ ਦੇ ਹੁੰਦੇ ਹਨ ਜਾਂ ਨਹੀਂ। ਇਹ ਜਾਣਨ ਲਈ ਤੁਹਾਨੂੰ ਫਿਲਮ ਦੇਖਣੀ ਪਵੇਗੀ।

ਡਾਇਰੈਕਸ਼ਨ

'ਕਲੰਕ' ਦਾ ਨਿਰਦੇਸ਼ਨ ਅਭਿਸ਼ੇਕ ਵਰਮਨ ਨੇ ਕੀਤਾ ਹੈ। ਫਿਲਮ ਦੇ ਡਾਇਲਾਗਸ ਕਾਫੀ ਵਧੀਆ ਹਨ। ਕਰਨ ਜੌਹਰ ਨੇ ਫਿਲਮ ਨੂੰ ਪ੍ਰੋਡਿਊਸ ਕੀਤਾ ਹੈ ਅਤੇ 15 ਸਾਲ ਪਹਿਲਾਂ ਹੀ ਉਨ੍ਹਾਂ ਨੇ ਇਸ ਫਿਲਮ ਨੂੰ ਬਣਾਉਣ ਦਾ ਸੁਪਨਾ ਦੇਖ ਲਿਆ ਸੀ। ਫਿਲਮ ਮੋਟੇ ਬਜਟ 'ਚ ਤਿਆਰ ਕੀਤੀ ਗਈ ਹੈ ਤਾਂ ਅਜਿਹੇ 'ਚ ਮੇਕਰਸ ਨੂੰ ਫਿਲਮ ਦੀ ਕਮਾਈ ਦੀਆਂ ਵਧੀਆਂ ਉਮੀਦਾਂ ਹਨ।

ਮਿਊਜਿਕ

ਫਿਲਮ 'ਕਲੰਕ' ਦਾ ਮਿਊਜਿਕ ਅੰਕਿਤ ਬਲਹਾਰਾ ਅਤੇ ਪ੍ਰੀਤਮ ਦਾ ਹੈ। ਹੁਣ ਤੱਕ ਲੱਗਭਗ ਫਿਲਮ ਦੇ ਸਾਰੇ ਗੀਤ ਰਿਲੀਜ਼ ਹੋ ਚੁੱਕੇ ਹਨ। ਫਿਲਮ ਦਾ ਮਿਊਜਿਕ ਲੋਕਾਂ ਵੱਲੋਂ ਕਾਫੀ ਪਸੰਦ ਵੀ ਕੀਤਾ ਗਿਆ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News